nabaz-e-punjab.com

ਭਾਰਤੀ ਕਿਸਾਨ ਯੂਨੀਅਨ ਵੱਲੋਂ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਭਾਰਤੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਸਰਪ੍ਰਸਤ ਪੂਰਨ ਸਿੰਘ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜੱਥੇਬੰਦੀ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਗੋਲੇਵਾਲ ਵੱਲੋਂ ਚਲਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੂਰਨ ਸਿੰਘ ਸ਼ਾਹਕੋਟ ਸਾਹਿਬ ਨੇ ਕਿਹਾ ਸਰਕਾਰ ਨੇ ਜੋ ਗੰਨੇ ਦਾ ਖਰੀਦ ਮੁੱਲ ਦੇ ਵਿੱਚ ਨਿਮਾਣਾ 10 ਰੁਪਏ ਦਾ ਵਾਧਾ ਕੀਤਾ ਹੈ ਉਹ ਕਿਸਾਨਾਂ ਕੋਝਾ ਮਜ਼ਾਕ ਹੈ ਕਿਉਂਕਿ ਜੀ.ਐਸ.ਟੀ. ਲੱਗਣ ਤੋ ਬਾਅਦ ਗੰਨੇ ਦੀ ਖੇਤੀ ਲਾਗਤ ਮੁੱਲ ਵਿੱਚ ਕਾਫੀ ਵਾਧਾ ਹੋਇਆ ਹੈ। ਸਆਮੀਨਾਥਨ ਰਿਪੋਰਟ ਅਨੁਸਾਰ ਗੰਨੇ ਦਾ ਮੁੱਲ 500 ਰੁਪਏ ਕੁਵਿੰਟਲ ਚਾਹੀਦਾ ਹੈ। ਜਦੋਕਿ ਹੁਣ 310 ਰੁਪਏ ਜਿਸ ਵਿੱਚ 10 ਰੁਪਏ ਦਾ ਵਾਧਾ ਵੀ ਸ਼ਾਮਿਲ ਹੈ।
ਸਰਕਾਰ ਦੀ ਗਲਤ ਨੀਤੀਆਂ ਕਾਰਨ ਗੰਨਾ ਕਿਸਾਨਾਂ ਦੀ ਪਿਛਲੀ ਬਕਾਇਆ ਰਕਮ ਵੀ ਕਿਸਾਨਾਂ ਨੂੰ ਅਜੇ ਤੱਕ ਨਹੀ ਮਿਲੀ, ਉਸ ਬਕਾਇਆ ਰਾਸ਼ੀ ਨੂੰ ਜਲਦੀ ਜਲਦੀ ਕਿਸਾਨਾਂ ਨੂੰ ਦਿੱਤਾ ਜਾਵੇ। ਗੋਲੇਵਾਲ ਸਾਹਿਬ ਨੇ ਕਿਹਾ ਕਿ ਕਰਜੇ ਮਾਫੀ ਦੀ ਸਰਕਾਰ ਨੇ ਨੀਤੀ ਲਾਗੂ ਕੀਤੀ ਹੈ ਉਹ ਸਹੀ ਢੰਗ ਨਾਲ ਲਾਗੂ ਨਾ ਕਰਨ ਕਾਰਨ ਕਿਸਾਨ ਲੋਨ ਡਿਫਾਟਰ ਬਣਦੇ ਜਾ ਰਹੇ ਹਨ ਸਰਕਾਰ ਨੂੰ ਆਪਣੀ ਨੀਤੀ ਨੂੰ ਜਲਦੀ ਤੋ ਜਲਦੀ ਸਹੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਇਸ ਦਾ ਪੂਰਾ ਲਾਭ ਮਿਲ ਸਕੇ। ਇਸ ਮੁੱਦੇ ਨੂੰ ਕਿਸਾਨੀ ਹਿੱਤਾਂ ਨੂੰ ਦੇਖਦੇ ਹੋਏ ਸਰਕਾਰ ਜਲਦੀ ਤੋ ਜਲਦੀ ਇਸ ਤੇ ਠੋਸ ਕਾਰਵਾਈ ਕਰੇ। ਉਹਨਾਂ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਬਾਸਮਤੀ ਫਸਲ ਦੀ ਲੁੱਟ ਨੂੰ ਰੋਕਣ ਲਈ ਸਰਕਾਰ ਅੱਗੇ ਮੰਗ ਰੱਖੀ ਕਿ ਜਾਂ ਤਾਂ ਬਾਸਮਤੀ ਦਾ ਐਮ.ਐਸ.ਪੀ. ਮੁੱਲ 5000 ਰੁਪਏ ਰੱਖੇ ਨਹੀ ਤਾਂ ਬਾਸਮਤੀ ਦੀ ਐਕਸਪੋਰਟ ਨੀਤੀ ਨੂੰ ਸਪੱਸ਼ਟ ਕਰੇ।
ਹਰਮੀਤ ਸਿੰਘ ਕਾਦੀਆਂ ਪ੍ਰਧਾਨ ਪੰਜਾਬ ਨੇ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ ਕਿ ਜੋ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਲਗਾਤਾਰ ਜਾਰੀ ਕਰ ਰਹੀ ਹੈ। ਜਿਹਨਾਂ ਵਿੱਚ ਟਰੈਕਟਰ ਤੇ ਰੋਡ ਟੈਕਸ ਅਤ ਟੈਕਟਰ ਟਰਾਲੀ ਨੂੰ ਟੋਲ ਟੈਕਸ ਦੇਣਾ ਹੋਵੇਗਾ ਅਤੇ ਯੂਰੀਆ ਖਾਦ ਨੂੰ ਆਧਾਰ ਨਾਲ ਲਿੰਕ ਕਰ ਦਿੱਤਾ ਹੈ। ਇਹ ਸਿਸਟਮ ਵਿੱਚ ਬਹੁਤ ਉਣਤਾਈਆਂ ਹਨ। ਕਿਉਂਕਿ ਛੋਟੇ ਕਿਸਾਨ ਤਾਂ ਪਹਿਲਾਂ ਹੀ ਕਰਜੇ ਚੁੱਕੇ ਕੇ ਖੇਤੀ ਦਾ ਕੰਮ ਕਰਦੇ ਹਨ,ਉਹ ਨਕਦ ਰੂਪ ਵਿੱਚ ਯੂਰੀਆ ਖਰੀਦ ਨਹੀ ਸਕਦੇ। ਉਹਨਾਂ ਨੇ ਅੱਗੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਟਰੈਕਟਰ ਟਰਾਲੀ ਤੇ ਰੋਡ ਟੈਕਸ ਅਤੇ ਟੋਲ ਪਲਾਜਾ ਤੇ ਪਰਚੀ ਕੱਟੀ ਗਈ ਤਾਂ ਸਰਕਾਰ ਨੂੰ ਕਿਸਾਨਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਅੱਗੇ ਕਿਹਾ ਕਿ ਅਵਾਰਾ ਪਸ਼ੂਆਂ ਨੇ ਕਿਸਾਨਾਂ ਖੇਤਾਂ ਵਿੱਚ ਅੱਤ ਮਚਾਈ ਹੋਈ ਹੈ। ਸਰਕਾਰ ਆਪਣੇ ਖਰਚੇ ਤੇ ਅਵਾਰਾ ਡੰਗਰਾਂ/ਪਸ਼ੂਆਂ ਦੀ ਸਾਂਭ ਸੰਭਾਲ ਕਰੇ।
ਪੰਜਾਬ ਕਮੇਟੀ ਮੈਂਬਰ ਕੁਲਦੀਪ ਸਿੰਘ ਮਾਨਸਾ, ਮਾਸਟਰ ਬੂਟਾ ਸਿੰਘ ਫਾਜ਼ਿਲਕਾ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਮੱਘਰ ਸਿੰਘ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਬੱੁਧ ਰਾਮ ਬਿਸ਼ਨੋਈ, ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਜਗਦੇਵ ਸਿੰਘ ਕਾਨਿਆਵਾਲੀ, ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਜਸਪਿੰਦਰ ਸਿੰਘ, ਜਿਲਾ ਫਤਿਹਗੜ੍ਹ ਦੇ ਪ੍ਰਧਾਨ ਸਰਬਜੀਤ ਸਿੰਘ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਵੀਰ ਸਿੰਘ ਲਿੱਟਾਂ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮਾਣੂਕੇ, ਜਿਲਾ ਰੋਪੜ ਦੇ ਪ੍ਰਧਾਨ ਗੁਰਨਾਮ ਸਿੰਘ ਜੱਸੜਾ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਬਨਬੌਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸੁੱਖਪਾਲ ਸਿੰਘ ਬੁੱਟਰ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਰਨੈਲ ਸਿੰਘ ਸੱਤੀਕੇ, ਜ਼ਿਲ੍ਹਾ ਤਰਨਤਾਰਨ ਤੋਂ ਦਿਲਬਾਗ ਸਿੰਘ, ਜ਼ਿਲ੍ਹਾ ਲੁਧਿਆਣਾ ਤੋਂ ਅਮਰ ਸਿੰਘ ਰਾਏਕੋਟ, ਜ਼ਿਲ੍ਹਾ ਮੁਹਾਲੀ ਤੋਂ ਰਾਜਿੰਦਰ ਸਿੰਘ ਢੋਲਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…