ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦਿੱਤਾ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਬਾਹਰ ਵਿਸ਼ਾਲ ਰੋਸ ਧਰਨਾ

ਕਿਸਾਨਾਂ ਦੀ ਹੜਤਾਲ ਕਾਰਨ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖਤਰਾ, 2 ਦਿਨਾਂ ’ਚ ਦੁੱਗਣੀ ਹੋਈ ਸਬਜ਼ੀਆਂ ਦੀ ਕੀਮਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ 1 ਜੂਨ ਤੋਂ 10 ਤੱਕ ਸ਼ਹਿਰਾਂ ਨੂੰ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਬੰਦ ਕਰਨ ਦੇ ਦੂਜੇ ਦਿਨ ਅੱਜ ਸ਼ਹਿਰ ਵਿੱਚ ਜ਼ਰੂਰੀ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਗਈ ਹੈ। ਕਿਸਾਨਾਂ ਵਲੋੱ ਮੁੱਖ ਸੜਕਾਂ ਦੇ ਕਿਨਾਰੇ ਨਾਕੇਬੰਦੀ ਕਰਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਦੁੱਧ ਅਤੇ ਸਬਜੀਆਂ ਲਿਜਾ ਰਹੇ ਲੋਕਾਂ ਅਤੇ ਵਾਹਨਾਂ ਨੂੰ ਰੋਕ ਕੇ ਇਹ ਸਾਰਾ ਸਾਮਾਨ ਸੜਕ ਤੇ ਹੀ ਸੁੱਟੇ ਜਾਣ ਕਾਰਨ ਪਿੰਡਾਂ ਤੋੱ ਸ਼ਹਿਰਾਂ ਨੂੰ ਆ ਰਹੀ ਇਹ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਹਾਲਾਂਕਿ ਮੁਹਾਲੀ ਸ਼ਹਿਰ ਵਿੱਚ ਜਰੂਰੀ ਵਸਤੂਆਂ ਦੀ ਸਪਲਾਈ ਤੇ ਕੋਈ ਖਾਸ ਅਸਰ ਨਹੀੱ ਪਿਆ ਹੈ ਪੰਰਤੂ ਜਿਲ੍ਹੇ ਦੇ ਸ਼ਹਿਰਾਂ ਡੇਰਾਬੱਸੀ, ਖਰੜ, ਕੁਰਾਲੀ ਆਦਿ ਵਿੱਚ ਜ਼ਰੂਰੀ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਬਨੂੜ ਸ਼ਹਿਰ ਵਿੱਚ ਸਬਜੀਆਂ ਅਤੇ ਦੁੱਧ ਦੀ ਸਪਲਾਈ ਪ੍ਰਭਾਵਿਤ ਹੋਈ ਹੈ।
ਇਸ ਦੌਰਾਨ ਸ਼ਹਿਰ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਕੀਮਤ ਅਚਾਨਕ ਕਾਫੀ ਵੱਧ ਗਈ ਹੈ। ਦੋ ਦਿਨ ਪਹਿਲਾਂ ਦੇ ਮੁਕਾਬਲੇ ਅੱਜ ਆਲੂ, ਪਿਆਜ, ਟਮਾਟਰ ਅਤੇ ਹੋਰਨਾਂ ਸਬਜੀਆਂ ਦੇ ਦਾਮ ਤੋਂ ਤਿੰਨ ਗੁਨਾ ਤੱਕ ਵੱਧ ਗਏ ਹਨ। ਹਾਲਾਂਕਿ ਚੰਡੀਗੜ੍ਹ ਵਿੱਚ ਹਰਿਆਣਾ ਅਤੇ ਹਿਮਾਚਲ ਤੋਂ ਸਬਜ਼ੀਆਂ, ਫਲਾਂ ਅਤੇ ਦੁੱਧ ਦੀ ਸਪਲਾਈ ਹੋਣ ਕਾਰਨ ਇਹਨਾਂ ਵਸਤੂਆਂ ਦੀ ਸਪਲਾਈ ਤੇ ਕੋਈ ਖਾਸ ਅਸਰ ਨਹੀਂ ਪਿਆ ਹੈ ਪ੍ਰੰਤੂ ਇਹਨਾਂ ਸਾਰੀਆਂ ਵਸਤੂਆਂ ਦੇ ਦਾਮ ਜਰੂਰ ਵੱਧ ਗਏ ਹਨ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਘੜੂੰਆਂ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਫੇਜ਼-6 ਵਿੱਚ ਸਥਿਤ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਲਗਾ ਕੇ ਮਿਲਕ ਪਲਾਂਟ ਤੋਂ ਕੀਤੀ ਜਾਣ ਵਾਲੀ ਦੁੱਧ ਅਤੇ ਹੋਰਨਾਂ ਵਸਤੂਆਂ ਦੀ ਸਪਲਾਈ ਰੁਕਵਾ ਦਿੱਤੀ। ਅੱਜ ਸਵੇਰੇ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਮਿਲਕ ਪਲਾਂਟ ਦੇ ਗੇਟ ’ਤੇ ਧਰਨਾ ਲਗਾ ਦਿੱਤਾ ਅਤੇ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਸ਼ਹਿਰ ਵਾਸੀਆਂ ਨੂੰ ਦੁੱਧ ਦੀ ਸਪਲਾਈ ਤੇ ਰੋਕ ਲਗਾਉਣ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਭਾਵੇਂ ਪਿੰਡਾਂ ਤੋਂ ਦੁੱਧ ਦੀ ਸਪਲਾਈ ਬੰਦ ਹੋ ਗਈ ਹੈ ਪ੍ਰੰਤੂ ਮਿਲਕ ਪਲਾਂਟ ਵੱਲੋਂ ਪਾਉਡਰ ਤੋਂ ਦੁੱਧ ਤਿਆਰ ਕਰਕੇ ਅਤੇ ਪੈਕਟਾਂ ਵਿੱਚ ਭਰ ਕੇ ਸਪਲਾਈ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਮੀਤ ਪ੍ਰਧਾਨ ਜਸਪਾਲ ਸਿੰਘ ਨਿਆਮੀਆਂ, ਬਲਾਕ ਪ੍ਰਧਾਨ ਗੁਰਮੀਤ ਸਿੰਘ ਖੂੰਨੀ ਮਾਜਰਾ ਅਤੇ ਦਿਲਬਾਗ ਸਿੰਘ ਚੋਟਲਾ ਨੇ ਕਿਹਾ ਕਿ ਕਿਸਾਨ ਸ਼ਹਿਰਾਂ ਨੂੰ ਦੁੱਧ ਦੀ ਸਪਲਾਈ ਨਹੀਂ ਹੋਣ ਦੇਣਗੇ ਅਤੇ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਟਕਰਾਉ ਤੋਂ ਬਚਣ। ਉਹਨਾਂ ਕਿਹਾ ਕਿ ਪਲਾਂਟ ਵੱਲੋਂ ਰਾਤ ਨੂੰ ਆਪਣੇ ਸਪਲਾਈ ਵਾਲੇ ਟੈਂਕਰ ਭੇਜੇ ਜਾਂਦੇ ਹਨ ਅਤੇ ਜੇਕਰ ਇਸ ਕਾਰਵਾਈ ਤੇ ਰੋਕ ਨਾ ਲਗਾਈ ਗਈ ਤਾਂ ਕਿਸਾਨ ਇਹਨਾਂ ਟੈਂਕਰਾਂ ਨੂੰ ਰੋਕ ਕੇ ਇਹਨਾਂ ਦੇ ਟਾਇਰ ਪੰਚਰ ਕਰ ਦੇਣਗੇ। ਇਸ ਮੌਕੇ ਕਿਸਾਨਾਂ ਵੱਲੋੱ ਮੰਗ ਕੀਤੀ ਗਈ ਕਿ ਵਿਸ਼ਵਨਾਥਨ ਕਮੇਟੀ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਕਿਸਾਨਾਂ ਦੇ ਕਰਜੇ ਮੁਆਫ਼ ਕੀਤੇ ਜਾਣ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਪਿੰਡਾਂ ਦੇ ਕਿਸਾਨਾਂ ਨੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਰੋਸ ਪ੍ਰਗਟਾਇਆ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…