ਭਾਰਤੀ ਕਿਸਾਨ ਯੂਨੀਅਨ ਵੱਲੋਂ ਦੁੱਧ ਤੇ ਹੋਰ ਸਬਜ਼ੀਆਂ ਮੰਡੀਆਂ ਵਿੱਚ ਨਹੀਂ ਆਉÎਣ ਦਿੱਤੀਆਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਜੂਨ:
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰਾਸ਼ਟਰੀ ਕਿਸਾਨ ਮਹਾਂ ਸੰਘ ਦੀ ਅਪੀਲ ’ਤੇ ਕਿਸਾਨਾਂ ਨੂੰ ਸ਼ਹਿਰੀ ਅਤੇ ਸਰਕਾਰੀ ਬਾਈਕਾਟ ਕਾਰਨ ਅੱਜ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪਿੰਡ ਨਿਆਂ ਸ਼ਹਿਰ ਬਡਾਲਾ ਟੀ ਪੁਆਇੰਟ ਤੇ ਨਾਕਾਬੰਦੀ ਕਰਕੇ ਸ਼ਹਿਰਾਂ ਨੂੰ ਆਉਣ ਵਾਲੀਆਂ ਸਬਜ਼ੀਆਂ, ਦੁੱਧ ਸਮੇਤ ਹੋਰ ਜ਼ਰੂਰੀ ਵਸਤਾਂ ਨਹੀਂ ਆਉਣ ਦਿੱਤੀ। ਇਸ ਕੰਮ ਲਈ ਦੋਧੀ ਯੂਨੀਅਨ ਖਰੜ ਵਲੋਂ ਵੀ ਸਹਿਯੋਗ ਦਿੱਤਾ ਗਿਆ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਨੇ ਦੱਸਿਆ ਕਿ ਇਸ ਸੜਕ ਤੇ ਅੱਜ ਸਵੇਰੇ ਦੋ ਟੈਕਰ ਦੁੱਧ ਵਾਲੇ ਆਏ ਜਿਨ੍ਹਾਂ ਨੂੰ ਰੋਕ ਦੇ ਪਹਿਲਾਂ ਸਮਝਾਇਆ ਗਿਆ ਤੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਸ਼ਾਮਲ ਹੋ ਕੇ ਸਹਿਯੋਗ ਦੇਣ ਅਤੇ ਉਨ੍ਹਾਂ ਮੰਨਿਆਂ ਕਿ ਉਹ ਕੱਲ ਤੋਂ ਅਜਿਹਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਦੁੱਧ ਡੋਲਣ ਅਤੇ ਸਬਜ਼ੀਆਂ ਨੂੰ ਸੜਕਾਂ ’ਤੇ ਖਿੰਡਾਉਣ ਦੇ ਬਰਖਿਲਾਫ ਹਨ ਹਨ। ਅੱਜ ਇਨ੍ਹਾਂ ਦਾ ਟੈਕਰਾਂ ਤੇ ਦੋਧੀਆਂ ਦਾ ਦੁੱਧ ਪਿੰਡ ਨਿਆਂ ਸ਼ਹਿਰ ਬਡਾਲਾ ਦੇ ਗਰੀਬ ਪਰਿਵਾਰਾਂ ਵਿਚ ਵੰਡਿਆ ਗਿਆ।
ਯੂਨੀਅਨ ਆਗੂ ਨੈ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ ਉਹ ਤੁਰੰਤ ਸਵਾਮੀ ਨਾਥਨ ਕਮਿਸ਼ਨ ਮੁਤਾਬਿਕ ਫਸਲਾਂ ਦੇ ਭਾਅ ਦਾ ਐਲਾਨ ਕਰੇ ਤਾਂ ਹੀ ਇਹ ਬਾਈਕਾਟ ਸਮਾਪਿਤ ਹੋਵੇਗਾ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਜਿਹਾ ਨਹੀ ਕਰਦੀ ਤਾਂ ਇਹ ਸੰਘਰਸ਼ ਹੋਰ ਵੀ ਲੰਬਾ ਜਾ ਸਕਦਾ ਹੈ ਕਿਉਕਿ ਇਹ ਹੜਤਾਲ ਸਮੁੱਚੇ ਭਾਰਤ ਦੇ ਸਾਰੇ ਸੂਬਿਆਂ ਵਿਚ ਸਫਲ ਪੂਰਵਕ ਚੱਲ ਰਹੀਹੈ। ਉਨ੍ਹਾਂ ਪਿੰਡ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰਾਂ ਵਿਚ ਕੋਈ ਵੀ ਜਰੂਰੀ ਵਸਤੂ ਦੀ ਸਪਲਾਈ ਲੈ ਕੇ ਨਾ ਆਉਣ ਅਤੇ ਸਰਕਾਰੀ ਕੰਮਾਂ ਦਾ ਬਾਈਕਾਟ ਕਰਨ। ਇਸ ਮੌਕੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾਂ, ਗੁਰਜੰਟ ਸਿੰਘ, ਰਣਜੀਤ ਸਿੰਘ, ਬਹਾਦਰ ਸਿੰਘ ਨਿਆਮੀਆਂ, ਦੋਧੀ ਯੂਨੀਅਨ ਖਰੜ ਦੇ ਪ੍ਰਧਾਨ ਜਸਪਾਲ ਸਿੰਘ, ਮੀਤ ਪ੍ਰਧਾਨ ਭੁਪਿੰਦਰ ਰਾਣਾ, ਬਲਜਿੰਦਰ ਸਿੰਘ, ਜਸਵੀਰ ਸਿੰਘ ਘੋਗਾ, ਸਾਧੂ ਰਾਮ , ਗਿਆਨ ਸਿੰਘ ਬਡਾਲਾ ਸਮੇਤ ਹੋਰ ਕਿਸਾਨ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…