ਭਾਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਮੰਗ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਮਾਰਚ:
ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੁਹਾਲੀ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਦੀ ਪ੍ਰਧਾਨਗੀ ਹੇਠ ਇੱਥੋਂ ਦੇ ਗੁਰਦੁਆਰਾ ਅਕਾਲੀ ਦਫ਼ਤਰ ਵਿਖੇ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਚੀਮਾ ਮੰਡੀ ਵਿਖੇ 6 ਮਾਰਚ ਨੂੰ ਹੋ ਰਹੀ ਕਿਸਾਨ ਰੈਲੀ ਵਿੱਚ ਵੱਡੀ ਗਿਣਤੀ ਵਿਚ ਕਿਸਾਨ ਪਹੁੰਚਣਗੇ।
ਉਹਨਾਂ ਕਿਹਾ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕਰ ਰਹੀ, ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਖੇਤੀ ਦੇ ਨਾਲ ਹੀ ਡੇਅਰੀ ਦਾ ਸਹਾਇਕ ਧੰਦਾ ਅਪਨਾਇਆ ਹੋਇਆ ਹੈ ਪਰ ਹੁਣ ਮਿਲਕ ਪਲਾਟਾਂ ਵਲੋੱ ਗਾਂ ਦੇ ਦੁੱਧ ਲਈ ਨਵੇੱ ਮਿਆਰ ਤੈਅ ਕਰ ਦਿੱਤੇ ਹਨ। ਨਵੇੱ ਮਿਆਰ ਤੈਅ ਹੋਣ ਕਾਰਨ ਅਤੇ ਦੁੱਧ ਦਾ ਭਾਅ ਘਟ ਜਾਣ ਕਾਰਨ ਕਈ ਡੇਅਰੀਆਂ ਬੰਦ ਹੋਣ ਕਿਨਾਰੇ ਪਹੁੰਚ ਗਈਆਂ ਹਨ।
ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ, ਪਿੰਡਾਂ ਦਾ ਲਾਲ ਡੋਰਾ 200 ਫੁੱਟ ਵਧਾਇਆ ਜਾਵੇ। ਇਸ ਮੌਕੇ ਜਸਵੀਰ ਸਿੰਘ ਘੋਗਾ, ਗਿਆਨ ਸਿੰਘ ਧੜਾਕ, ਬਹਾਦਰ ਸਿੰਘ, ਦੀਦਾਰ ਸਿੰਘ ਰੋੜਾ, ਨੰਬਰਦਾਰ ਜਗਤਾਰ ਸਿੰਘ ਘੋਗਾ, ਰਣਜੀਤ ਸਿੰਘ, ਸੇਵਾ ਸਿੰਘ, ਗੁਰਜੰਟ ਸਿੰਘ , ਚੇਤੰਨ ਸਿੰਘ ਖੂਨੀਮਾਜਰਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …