ਗੰਨੇ ਦੀ ਬਕਾਇਆ ਰਾਸ਼ੀ: ਭਾਰਤੀ ਕਿਸਾਨ ਯੂਨੀਅਨ ਵੱਲੋਂ ਮੋਰਿੰਡਾ-ਰੂਪਨਗਰ ਸੜਕ ’ਤੇ ਚੱਕਾ ਜਾਮ

ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 2 ਫਰਵਰੀ:
ਖੰਡ ਮਿੱਲ ਮੋਰਿੰਡਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋ ਕਿਸਾਨ ਪੰਚਾਇਤ ਕਰਵਾਈ ਗਈ। ਜਿਸ ਵਿੱਚ ਜ਼ਿਲ੍ਹਾ ਰੂਪਨਗਰ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਕਿਸਾਨਾਂ ਅਤੇ ਗੰਨਾ ਕਾਸਤਕਾਰਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਰਣਧੀਰ ਸਿੰਘ ਮਾਜਰੀ ਬਲਾਕ ਪ੍ਰੈੱਸ ਸਕੱਤਰ ਮੋਰਿੰਡਾ ਨੇ ਦੱਸਿਆ ਕਿ ਇਸ ਮੌਕੇ ਕਰਜ਼ਾ ਮੁਆਫ਼ੀ, ਗੰਨੇ ਦੀ ਰਹਿੰਦੀ ਬਕਾਅ ਰਕਮ,ਅਵਾਰਾ ਪਸ਼ੂਆਂ ਦੀ ਸਮੱਸਿਆ ਆਦਿ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਸਖ਼ਤ ਰੋਸ ਦਾ ਪ੍ਰਗਟਾਵਾ ਕਰਦਿਆਂ ਨਾਅਰੇਬਾਰੀ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਯੂਨੀਅਨ ਦੇ ਸੂਬਾਈ ਜਰਨਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜਾ ਤਾਂ ਕੀ ਮੁਆਫ਼ ਕਰਨਾ ਸੀ ਉਲਟਾ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਲਗਾਉਣ ਦਾ ਫੈਸਲਾ ਕਰਕੇ ਕਿਸਾਨੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਗੰਨੇ ਦਾ 43 ਕਰੋੜ ਬਕਾਇਆ ਖੜਾ ਹੈ ਜਿਸ ਵਿੱਚ 6 ਕਰੋੜ 92 ਲੱਖ ਦੇ ਕਰੀਬ ਸੂਗਰ ਮਿੱਲ ਮੋਰਿੰਡਾ ਦਾ ਹੈ। ਇਸ ਤੋਂ ਇਲਾਵਾ ਗੰਨੇ ਤੇ 30 ਰੁਪਏ ਪ੍ਰਤੀ ਕੁਇੰਟਲ ਪਲੰਟੀ ਲਗਾ ਦਿੱਤੀ। ਉਨਾ ਐਲਾਨ ਕੀਤਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਯੂਨੀਅਨ ਕਿਸੇ ਵੀ ਤਰਾਂ ਦੇ ਸੰਘਰਸ਼ ਲਈ ਤਿਆਰ ਹੈ।
ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਮਾਸਟਰ ਸ਼ਮਸ਼ੇਰ ਸਿੰਘ ਘੜੂੰਆਂ, ਹਰਮੇਲ ਸਿੰਘ ਮੇਹਲੋ, ਅਮਰਿੰਦਰ ਸਿੰਘ ਮਾਹਲਾਂ, ਗੁਰਚਰਨ ਸਿੰਘ ਢੋਲਣ ਮਾਜਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਰਨੈਲ ਸਿੰਘ ਰਸੀਦਪੁਰ, ਚਰਨ ਸਿੰਘ ਮੁੰਡੀਆਂ, ਗੁਰਨਾਮ ਸਿੰਘ ਚਤਾਮਲਾ, ਹਰਮੇਲ ਸਿੰਘ ਭਟੇੜੀ, ਕੈਪਟਨ ਮੁਲਤਾਨ ਸਿੰਘ, ਨੰਬਰਦਾਰ ਰਣਧੀਰ ਸਿੰਘ ਮਾਜਰੀ, ਹਰਚੰਦ ਸਿੰਘ ਰਤਨਗੜ, ਗੁਰਮੁੱਖ ਸਿੰਘ ਲਵਲੀ, ਰਜਿੰਦਰ ਸਿੰਘ ਹਿੰਮਤਪੁਰਾ, ਅਮਰਜੀਤ ਸਿੰਘ ਭਟੇੜੀ, ਦਲਜੀਤ ਸਿੰਘ ਚਲਾਕੀ, ਬਹਾਦਰ ਸਿੰਘ ਰਾਣਵਾਂ, ਗੁਰਦੀਪ ਸਿੰਘ ਜਟਾਣਾ, ਜਗਜੀਤ ਸਿੰਘ ਪੰਜੋਲਾ, ਨਿਰਮਲ ਸਿੰਘ ਪੰਜੋਲਾ, ਜਰਨੈਲ ਸਿੰਘ ਰਾਏਪੁਰ ਮਾਜਰੀ ਆਦਿ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੇ ਰੋਸ ਵਜੋ ਮੋਰਿੰਡਾ-ਰੂਪਨਗਰ ਰੋਡ ਤੇ ਬੈਠ ਕੇ ਧਰਨਾ ਲਗਾ ਦਿੱਤਾ। ਇਸ ਮੌਕੇ ਪਹੁੰਚੇ ਤਹਿਸੀਲਦਾਰ ਮੋਰਿੰਡਾ ਕੰਵਲਜੀਤ ਕੌਰ ਨੂੰ ਵੀ ਉਨਾਂ ਨੇ ਮੰਗ ਪੱਤਰ ਦੇਣ ਤੋ ਮਨਾ ਕਰ ਦਿੱਤਾ, ਉਪਰੰਤ ਏ.ਡੀ.ਸੀ ਪਰਮਜੀਤ ਸਿੰਘ ਨੇ ਕਿਸਾਨ ਆਗੂਆਂ ਤੋ ਮੰਗ ਪੱਤਰ ਹਾਸਲ ਕਰਦਿਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਜਿਸ ਤੋ ਬਾਅਦ ਯੂਨੀਅਨ ਵਲੋ ਧਰਨਾ ਹਟਾ ਦਿੱਤਾ ਗਿਆ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…