Share on Facebook Share on Twitter Share on Google+ Share on Pinterest Share on Linkedin ਭੁਪਿੰਦਰ ਸਿੰਘ ਸੱਭਰਵਾਲ ਐਮਪੀਸੀਏ ਦੇ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ: ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਦੌਰਾਨ ਨਾਮਜ਼ਦਗੀ ਪੇਪਰ ਵਾਪਸ ਲੈਣ ਵਾਲੇ ਦਿਨ ਭੁਪਿੰਦਰ ਸਿੰਘ ਸੱਭਰਵਾਲ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਕਮਿਸ਼ਨਰ ਕਰਨੈਲ ਸਿੰਘ, ਚੋਣ ਕਮਿਸ਼ਨਰ ਸੁਰਿੰਦਰ ਸਿੰਘ ਅਤੇ ਜਤਿੰਦਰ ਆਨੰਦ ਨੇ ਦੱਸਿਆ ਕਿ ਸੰਸਥਾ ਦੀ ਚੋਣ 15 ਅਪ੍ਰੈਲ ਨੂੰ ਹੋਣੀ ਸੀ ਜਿਸ ਸਬੰਧੀ 5 ਅਤੇ 6 ਅਪ੍ਰੈਲ ਨੂੰ ਨਾਮਜ਼ਦਗੀ ਪੇਪਰ ਭਰੇ ਗਏ ਸਨ। ਇਸ ਸੰਸਥਾ ਦੀ ਪ੍ਰਧਾਨਗੀ ਲਈ ਭੁਪਿੰਦਰ ਸਿੰਘ ਸਭਰਵਾਲ ਅਤੇ ਅਮਿਤ ਮਰਵਾਹਾ ਨੇ ਪੇਪਰ ਭਰੇ ਸਨ, ਜੋ ਕਿ ਜਾਂਚ ਉਪਰੰਤ ਸਹੀ ਪਾਏ ਗਏ ਸਨ। ਉਹਨਾਂ ਦੱਸਿਆ ਕਿ ਨਾਮਜ਼ਦਗੀ ਪੇਪਰ ਵਾਪਸ ਲੈਣ ਦੇ ਦਿਨ ਸ੍ਰੀ ਅਮਿਤ ਮਰਵਾਹਾ ਨੇ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਲਏ, ਜਿਸ ਕਰਕੇ ਪ੍ਰਧਾਨ ਦੀ ਚੋਣ ਲਈ ਸਿਰਫ ਭੁਪਿੰਦਰ ਸਿੰਘ ਸਭਰਵਾਲ ਹੀ ਉਮੀਦਵਾਰ ਰਹਿ ਗਏ ਸਨ। ਇਸ ਕਰਕੇ ਸੱਭਰਵਾਲ ਨੂੰ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸੱਭਰਵਾਲ ਨੇ ਕਿਹਾ ਕਿ ਉਹ ਅਮਿਤ ਮਰਵਾਹਾ ਸਮੇਤ ਪੂਰੀ ਟੀਮ ਦੇ ਧੰਨਵਾਦੀ ਹਨ, ਜਿਹਨਾਂ ਨੇ ਉਹਨਾਂ ਨੂੰ ਪ੍ਰਧਾਨਗੀ ਦੇ ਯੋਗ ਸਮਝਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸੱੌਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸ੍ਰੀ ਅਮਿਤ ਮਰਵਾਹਾ ਨੇ ਕਿਹਾ ਕਿ ਸੰਸਥਾ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਆਪਣਾ ਨਾਮ ਵਾਪਸ ਲਿਆ ਹੈ ਤਾਂ ਕਿ ਸੰਸਥਾ ਵਿੱਚ ਗਰੁੱਪਬਾਜੀ ਨਾ ਬਣ ਸਕੇ ਅਤੇ ਸੰਸਥਾ ਵਿੱਚ ਏਕਤਾ ਬਣੀ ਰਹੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ