CGC Landran

ਪਛੜੇ ਗਰੁੱਪਾਂ ਲਈ ਸਮਾਵੇਸ਼ੀ ਤੇ ਬਰਾਬਰੀ ਵਾਲੀ ਸਿੱਖਿਆ ਬਾਰੇ ਦੋ ਰਜ਼ਾ ਕੌਮੀ ਕਾਨਫ਼ਰੰਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਈ:
ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ (ਸੀਸੀਈ) ਵੱਲੋਂ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈਸੀਐਸਐਸਆਰ), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਦੇ ਲਾਂਡਰਾਂ ਕੈਂਪਸ ਵਿੱਚ ਦੋ ਰੋਜ਼ਾ ਕੌਮੀ ਪੱਧਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਵਿਸ਼ਾ ‘ਇਨਕਲਿਊਸਿਵ ਐਂਡ ਇਕਿੂੳਟੇਬਲ ਐਜੂਕੇਸ਼ਨ ਫ਼ਾਰ ਡਿਸਐਡਵਾਂਟੇਜ਼ ਗਰੁੱਪਸ ਰੀਲਾਇਜ਼ਿੰਗ ਐੱਸਡੀਜੀ4 ਐਂਡ ਐੱਨਈਪੀ-2020’ (ਵਾਂਝੇ ਗਰੁੱਪਾਂ ਲਈ ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿੱਖਿਆ, ਐੱਸਡੀਜੀ4 ਐਂਡ ਐੱਨਈਪੀ 2020 ਪ੍ਰਤੀ ਸਮਝ) ਰਿਹਾ।
ਇਸ ਕੌਮੀ ਕਾਨਫ਼ਰੰਸ ਦਾ ਮੁੱਖ ਉਦੇਸ਼ ਵਿਚਾਰਵਾਨ ਆਗੂਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਕੇ ਵਿਦਿਆਰਥੀਆਂ ਖਾਸ ਕਰਕੇ ਸਮਾਜਿਕ ਤੇ ਆਰਥਿਕ ਪੱਖੋਂ ਪਛੜੇ ਬੱਚਿਆਂ ਨੂੰ ਮਿਆਰੀ ਸਿੱਖਿਆ ਤੱਕ ਬਰਾਬਰ ਦੀ ਪਹੁੰਚ ਪ੍ਰਦਾਨ ਕਰਨ ਲਈ ਪ੍ਰਭਾਵਸ਼ਾਲੀ ਸੁਝਾਵਾਂ ’ਤੇ ਚਰਚਾ ਕਰਨਾ ਸੀ। ਇਸ ਤੋਂ ਇਲਾਵਾ ਕਾਨਫ਼ਰੰਸ ਦਾ ਮੁੱਖ ਏਜੰਡਾ ਨਵੀਂ ਸਿੱਖਿਆ ਨੀਤੀ-2020 ਅਤੇ 2015 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਕਲਪਨਾ ਕੀਤੇ ਗਏ ਸਸਟੇਨੇਬਲ ਡਿਵੈਲਪਮੈਂਟ ਗੋਲ 4 (ਐੱਸਡੀਜੀ4) ਵਿੱਚ ਪ੍ਰਤੀਬਿੰਬਤ ਗਲੋਬਲ ਸਿੱਖਿਆ ਵਿਕਾਸ ਬਾਰੇ ਵਿਚਾਰਾਂ ਕੀਤੀਆਂ ਗਈਆਂ।
ਪਹਿਲੇ ਦਿਨ ਮੁੱਖ ਭਾਸ਼ਣ ਸਮੇਤ ਪੈਨਲ ਚਰਚਾ, ਓਪਨ ਐਜੂਕੇਸ਼ਨ ਸੋਮਿਆਂ ’ਤੇ ਵਰਕਸ਼ਾਪ ਅਤੇ ਪੇਪਰ ਪੇਸ਼ਕਾਰੀ ਸਣੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਮੁੱਖ ਮਹਿਮਾਨ ਸਨ। ਜਦੋਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਲਾਹਕਾਰ ਅਵਤਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ। ਆਰਸੀਆਈ ਦੇ ਸਾਬਕਾ ਚੇਅਰਮੈਨ ਪ੍ਰੋ. ਸੁਦੇਸ਼ ਮੁਖੋਪਾਧਿਆਏ, ਡਾ. ਸੁਭਾਸ਼ ਸ਼ਰਮਾ, ਡਾਇਰੈਕਟਰ ਸੈਂਟਰ ਫ਼ਾਰ ਇਕਨਾਮਿਕ ਪਾਲਿਸੀ ਰਿਸਰਚ ਨੇ ਵੀ ਚਰਚਾ ਕੀਤੀ।
ਅੱਜ ਆਖ਼ਰੀ ਦਿਨ ਦਿਨ ਦੀ ਸ਼ੁਰੂਆਤ ਸਵਾਮੇਸ਼ੀ ਕਲਾਸ ਰੂਮ ਬਣਾਉਣ ਲਈ ਐੱਨਸੀਈਆਰਟੀ ਦੀ ਇਨੋਵੇਟਿਵ ਐਕਸੇਸਿਬਲ ਟੀਚਿੰਗ ਲਰਨਿੰਗ ਮਟੀਰੀਅਲ ’ਤੇ ਆਨਲਾਈਨ ਸੈਸ਼ਨ ਨਾਲ ਹੋਈ। ਜਿਸ ਦਾ ਸੰਚਾਲਨ ਪ੍ਰੋ. ਅਨੂਪਮ ਅਹੂਜਾ ਨੇ ਕੀਤਾ। ਉਪਰੰਤ ਇੰਟਰਐਕਟਿਵ ਸੈਸ਼ਨ ਅਤੇ ਪੇਪਰ ਪੇਸ਼ਕਾਰੀਆਂ ’ਤੇ ਚਰਚਾ ਕੀਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਮੁੱਖ ਮਹਿਮਾਨ ਸਨ। ਵਿੱਦਿਅਕ ਖੋਜ ਵਿਭਾਗ ਦੇ ਮੁਖੀ ਡਾ. ਬੀਪੀ ਭਾਰਦਵਾਜ ਨੇ ਵੀ ਸ਼ਿਰਕਤ ਕੀਤੀ। ਸਮਾਪਤੀ ਮੌਕੇ ਸੰਸਥਾ ਦੇ ਪ੍ਰਿੰਸੀਪਲ ਡਾ. ਸਨੇਹ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵਧੀਆ ਪੇਪਰ ਪੇਸ਼ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…