
ਕਾਂਗਰਸੀ ਉਮੀਦਵਾਰ ਬੀਬੀ ਬਲਜੀਤ ਕੌਰ ਦੀ ਚੋਣ ਮੁਹਿੰਮ ਸ਼ਿਖਰਾਂ ’ਤੇ ਪਹੁੰਚੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਮੁਹਾਲੀ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ-7 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੱਜ ਉਨ੍ਹਾਂ ਦੇ ਸਮਰਥਕਾਂ ਨੇ ਘਰ-ਘਰ ਅਤੇ ਗਲੀ ਮੁਹੱਲੇ ਵਿੱਚ ਚੋਣ ਪ੍ਰਚਾਰ ਕਰਕੇ ਵਿਰੋਧੀਆਂ ਨੂੰ ਕੰਬਣੀ ਛੇੜ ਦਿੱਤੀ ਹੈ। ਅੱਜ ਵਾਰਡ ਦੀਆਂ ਵੱਡੀ ਗਿਣਤੀ ਵਿੱਚ ਅੌਰਤਾਂ ਅਤੇ ਇੱਥੋਂ ਤੱਕ ਕਿ ਬੱਚਿਆਂ ਨੇ ਵੀ ਬੀਬੀ ਬਲਜੀਤ ਕੌਰ ਦੀ ਚੋਣ ਮੁਹਿੰਮ ਨੂੰ ਆਪ ਮੁਹਾਰੇ ਅੱਗੇ ਹੋ ਕੇ ਸੰਭਾਲ ਲਿਆ ਹੈ। ਚੋਣ ਪ੍ਰਚਾਰ ਵਿੱਚ ਸ਼ਾਮਲ ਅੌਰਤਾਂ ਵੱਲੋਂ ਖ਼ੁਦ ਦੇ ਬਣਾਏ ਹੋਏ ਨਾਅਰਿਆਂ ਨਾਲ ਚੋਣ ਪ੍ਰਚਾਰ ਵਿੱਚ ਗਰਮੀ ਲਿਆਂਦੀ ਗਈ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਹੱਥ ਪੰਜੇ ਵਾਲਾ ਬਟਨ ਦੱਬ ਕੇ ਬੀਬੀ ਬਲਜੀਤ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।
ਬੀਬੀ ਬਲਜੀਤ ਕੌਰ ਨੇ ਕਿਹਾ ਕਿ ਵਾਰਡ ਨੰਬਰ-7 ਉਨ੍ਹਾਂ ਦੇ ਪਰਿਵਾਰ ਵਾਂਗ ਹੈ ਅਤੇ ਚੋਣ ਜਿੱਤ ਕੇ ਉਹ ਆਪਣੇ ਵਾਰਡ ਦੇ ਲੋਕਾਂ ਨੂੰ ਦਰਪੇਸ਼ ਹਰੇਕ ਸਮੱਸਿਆ ਦਾ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਪਰਮਜੀਤ ਅਜੀਮਲ, ਰਾਜ ਬਾਲਾ, ਅਰੁਣਾ ਸ਼ਰਮਾ, ਕਾਂਤਾ ਦੇਵੀ, ਮੰਜੂ ਰਾਣੀ, ਮਨਦੀਪ ਕੌਰ, ਸੁਰੱਕਸ਼ਾ ਦੇਵੀ, ਪਿਆਰਾ ਸਿੰਘ, ਜਗੀਰ ਸਿੱਧੂ, ਸ਼ਿਵ ਕੁਮਾਰ ਆਦਿ ਵੀ ਹਾਜ਼ਰ ਸਨ।