nabaz-e-punjab.com

ਬੀਬੀ ਗਰਚਾ ਵੱਲੋਂ ਕੁਰਾਲੀ ਵਾਸੀਆਂ ਲਈ ਬੜੌਦੀ ਟੋਲ ਟੈਕਸ ਮੁਆਫ਼ ਕਰਾਉਣ ਦੀ ਮੰਗ

ਲੋਕ ਨਿਰਮਾਣ ਮੰਤਰੀ ਨੂੰ ਲਿਖਿਆ ਪੱਤਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਜੂਨ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਲਖਵਿੰਦਰ ਕੌਰ ਗਰਚਾ ਨੇ ਕੁਰਾਲੀ ਤੋਂ ਸਿਸਵਾਂ ਰੋਡ ’ਤੇ ਪਿੰਡ ਬੜੌਦੀ ਵਿਖੇ ਸਥਿਤ ਟੋਲ ਟੈਕਸ ਤੋਂ ਕੁਰਾਲੀ ਅਤੇ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਨੂੰ ਛੂਟ ਦਿਵਾਉਣ ਲਈ ਲੋਕ ਨਿਰਮਾਣ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਹੈ। ਗਰਚਾ ਨੇ ਲੋਕ ਨਿਰਮਾਣ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਪਿੰਡ ਬੜੌਦੀ ਸਥਿਤ ਉਕਤ ਟੋਲ ਟੈਕਸ ਜਦ’ੋਂ ਤੋਂ ਇੱਥੇ ਲੱਗਾ ਹੈ, ਉਦੋਂ ਤੋਂ ਹੀ ਪਿੰਡ ਵਾਸੀਆਂ, ਕੁਰਾਲੀ ਦੇ ਵਸਨੀਕਾਂ ਅਤੇ ਚੰਡੀਗੜ੍ਹ ਤੇ ਹਿਮਾਚਲ ਨੂੰ ਜਾਣ ਵਾਲੇ ਹਜ਼ਾਰਾਂ ਰਾਹਗੀਰਾਂ ਲਈ ਇਹ ਟੋਲ ਟੈਕਸ ਸਿਰਦਰਦੀ ਅਤੇ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਅਕਾਲੀ ਭਾਜਪਾ ਸਰਕਾਰ ਸਮੇਂ ਲਗਾਏ ਗਏ ਇਸ ਟੋਲ ਟੈਕਸ ਦਾ ਇਲਾਕੇ ਦੇ ਲੋਕਾਂ ਨੇ ਸਖ਼ਤ ਵਿਰੋਧ ਕੀਤਾ, ਸੜਕਾਂ ਜਾਮ ਕੀਤੀਆਂ ਗਈਆਂ, ਕਈ ਦਿਨਾਂ ਤੱਕ ਧਰਨੇ ਵੀ ਦਿੱਤੇ ਗਏ।
ਪ੍ਰੰਤੂ ਅਕਾਲੀ ਸਰਕਾਰ ਨੇ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਇਹ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ। ਇਸ ਟੋਲ ਟੈਕਸ ’ਤੇ ਪਰਚੀ ਦੀ ਕੀਮਤ ਬਹੁਤ ਜ਼ਿਆਦਾ ਰੱਖੀ ਗਈ ਹੈ। ਹਰੇਕ ਵਿਅਕਤੀ ਟੋਲ ਟੈਕਸ ’ਤੇ ਇੰਨੇ ਜ਼ਿਆਦਾ ਪੈਸੇ ਦੇਣਾ ਆਪਣੀ ਜੇਬ ’ਤੇ ਭਾਰ ਸਮਝਦਾ ਹੈ। ਉਨ੍ਹਾਂ ਕਿਹਾ ਕਿ ਕੁਰਾਲੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕੀਂ ਇਸ ਸੜਕ ਰਾਹੀਂ ਪਿੰਡ ਤਾਰਾਪੁਰ ਮਾਜਰੀ ਵਿਖੇ ਸਥਿਤ ਲਾਲ ਵਾਲਾ ਪੀਰ, ਸਿਸਵਾਂ ਸਥਿਤ ਭੈਰੋ ਜਤੀ ਮੰਦਿਰ, ਜੈਅੰਤੀ ਦੇਵੀ ਮੰਦਰ, ਡੇਰਾ ਬਾਬਾ ਠਾਕੁਰ ਸਿੰਘ ਜੀ, ਸੀਸ ਮਹਿਲ ਸਿਸਵਾਂ ਨੂੰ ਜਾਂਦੇ ਹਨ ਅਤੇ ਇਨ੍ਹਾਂ ਸਥਾਨਕ ਧਾਰਮਿਕ ਅਸਥਾਨਾਂ ਨੂੰ ਜਾਣ ਲਈ ਵੀ ਉਨ੍ਹਾਂ ਨੂੰ ਭਾਰੀ ਟੋਲ ਟੈਕਸ ਦੇਣਾ ਪੈਂਦਾ ਹੈ। ਇਸ ਦੇ ਨਾਲ ਕੁਰਾਲੀ ਦੇ ਸਾਰੇ ਦਫ਼ਤਰ ਬਲਾਕ ਮਾਜਰੀ ਇਸ ਸੜਕ ’ਤੇ ਪੈਂਦੇ ਹਨ। ਪਿੰਡ ਮਾਜਰੀ ਵਿਖੇ ਬਲਾਕ ਸਬ-ਤਹਿਸੀਲ ਬੀ.ਡੀ.ਪੀ.ਓ ਤੇ ਸੀ.ਡੀ.ਪੀ.ਓ ਦਫ਼ਤਰ ਹੋਣ ਕਾਰਨ ਕੁਰਾਲੀ ਵਾਸੀਆਂ ਨੂੰ ਆਪਣੇ ਦਫ਼ਤਰੀ ਕੰਮ ਲਈ ਇੱਥੇ ਆਉਣਾ ਪੈਂਦਾ ਹੈ।
ਇਹ ਟੋਲ ਟੈਕਸ ਮਾਜਰੀ ਤੋਂ ਪਹਿਲਾਂ ਆਉਣ ਕਾਰਣ ਕੁਰਾਲੀ ਵਾਸੀਆਂ ਲਈ ਭਾਰੀ ਸਿਰਦਰਦੀ ਦਾ ਕਾਰਨ ਬਣਿਆ ਹ’ਇਆ ਹੈ। ਇਸ ਲਈ ਕੁਰਾਲੀ ਵਾਸੀਆਂ ਲਈ ਇਹ ਟੋਲ ਟੈਕਸ ਮੁਆਫ਼ ਕੀਤਾ ਜਾਵੇ ਜਾਂ ਉਨ੍ਹਾਂ ਦੇ ਪਾਸ ਬਣਾਏ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਕੁਰਾਲੀ ਤੋਂ ਸਿਸਵਾਂ ਵੱਲ ਜਾਂਦੀ ਇਸ ਸੜਕ ਨਾ ਤਾਂ ਰਾਸ਼ਟਰੀ ਰਾਜ ਮਾਰਗ ਹੈ ਅਤੇ ਨਾ ਹੀ ਇਹ ਸਟੇਟ ਹਾਈਵੇਅ ਦੇ ਅਧੀਨ ਆਉਂਦੀ ਹੈ। ਇਸ ਲਈ ਇਸ ਸੜਕ ’ਤੇ ਟੋਲ ਟੈਕਸ ਲਗਾਉਣਾ ਕਿਸੇ ਪਾਸਿਉਂ ਵੀ ਜਾਇਜ਼ ਨਹੀਂ ਹੈ। ਜ਼ਿਲ੍ਹਾ ਮੋਹਾਲੀ ਦੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਨਜ਼ਦੀਕ ਬਣਾਏ ਗਏ ਨਿਊ ਚੰੰਡੀਗੜ੍ਹ ਦੀ ਡਿਵੈਲਪਮੈਂਟ ਵੀ ਇਸ ਟੋਲ ਟੈਕਸ ਕਾਰਨ ਰੁਕੀ ਹੋਈ ਹੈ। ਗਰਚਾ ਨੇ ਇਹ ਵੀ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਹੋਟਲ ਨੂੰ ਕਾਮਯਾਬ ਕਰਨ ਲਈ ਇਸ ਸੜਕ ’ਤੇ ਅੰਨ੍ਹੇਵਾਹ ਪੈਸਾ ਖਰਚ ਕੇ ਇਸ ਦਾ ਭਾਰ ਇਲਾਕੇ ਦੇ ਲੋਕਾਂ ਸਿਰ ਪਾ ਦਿੱਤਾ। ਇਸ ਲਈ ਇਸ ਖੇਤਰ ਦੇ ਲੋਕਾਂ ਦੇ ਹਿੱਤਾਂ ਨੂੰ ਮੱੁਖ ਰਖਦੇ ਹੋਏ ਕੁਰਾਲੀ ਅਤੇ ਆਸ ਪਾਸ ਦੇ ਪਿੰਡਾਂ ਦੇ ਵਸਨੀਕਾਂ ਨੂੰ ਜਾਂ ਤਾਂ ਇਸ ਟੋਲ ਟੈਕਸ ਤੋਂ ਮੁਕੰਮਲ ਰਾਹਤ ਦਿੱਤੀ ਜਾਵੇ ਅਤੇ ਜਾਂ ਫਿਰ ਇਸ ’ਤੇ ਪਰਚੀ ਦੀ ਕੀਮਤ ਘਟਾਈ ਜਾਵੇ। ਇਸ ਤੋਂ ਇਲਾਵਾ ਲੋਕਾਂ ਦੇ ਪਾਸ ਵੀ ਬਣਾ ਕੇ ਵੀ ਰਾਹਤ ਦਿੱਤੀ ਜਾ ਸਕਦੀ ਹੈ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…