nabaz-e-punjab.com

ਬੀਬੀ ਗਰਚਾ ਨੇ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਨਾਲ ਪਾਣੀ ਦੇ ਮਸਲੇ ਸਬੰਧੀ ਕੀਤੀ ਮੁਲਾਕਾਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਜੁਲਾਈ
ਅੱਤ ਦੀ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪਾਣੀ ਦੀ ਸਪਲਾਈ ਕੀਤੇ ਜਾਣ ਨੂੰ ਲੈ ਕੇ ਲੋਕਾਂ ਨੂੰ ਨਾ ਤਾਂ ਗੁੰਮਰਾਹ ਕੀਤਾ ਜਾਣਾ ਚਾਹੀਦਾ ਹੈ ਅਤੇ ਨਾ ਹੀ ਪਾਣੀ ਉਤੇ ਰਾਜਨੀਤੀ ਕੀਤੀ ਜਾਣੀ ਚਾਹੀਦੀ ਸਗੋਂ ਲੋਕਾਂ ਨੂੰ ਸਹੀ ਮਾਇਨਿਆਂ ਵਿੱਚ ਪਾਣੀ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ। ਇਹ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਲਖਵਿੰਦਰ ਕੌਰ ਗਰਚਾ ਨੇ ਸ਼ਹਿਰ ਕੁਰਾਲੀ ਵਿੱਚ ਗਹਿਰਾਈ ਪਾਣੀ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਪਾਰਟੀਬਾਜ਼ੀ ਤੋ ਉਪਰ ਉਠਕੇ ਲੋਕ ਹਿੱਤਾਂ ਵਿੱਚ ਅੱਜ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਕ੍ਰਿਸ਼ਨਾ ਦੇਵੀ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਗਰਚਾ ਨੇ ਕਿਹਾ ਕਿ ਕੁਰਾਲੀ ਵਿੱਚ ਪਾਣੀ ਦਾ ਸੰਕਟ ਗਹਿਰਾਇਆ ਹੋਇਆ ਹੈ। ਗਮਾਡਾ ਵੱਲੋਂ ਸ਼ਹਿਰ ਵਿਚ ਲਗਾਏ ਗਏ ਚਾਰ ਟਿਊਬਵੈੱਲਾਂ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ ਹੈ। ਟਿਊਬਵੈੱਲਾਂ ਨੂੰ ਚਾਲੂ ਨਾ ਕਰਨ ਦਾ ਕਾਰਨ ਗਮਾਡਾ ਵੱਲੋਂ ਅਜੇ ਤੱਕ ਟਿਊਬਵੈੱਲਾਂ ਨੂੰ ਨਗਰ ਕੌਸਲ ਦੇ ਹਵਾਲੇ ਨਾ ਕਰਨਾ ਹੈ । ਨਗਰ ਕੌਂਸਲ ਪਾਣੀ ਵਰਗੀਆਂ ਜ਼ਰੂਰਤਾਂ ਪ੍ਰਤੀ ਆਪਣੇ ਫਰਜ਼ ਪੂਰੇ ਕਰਨ ਵਿਚ ਕੋਤਾਹੀ ਵਰਤ ਰਹੀ ਹੈ।
ਇਸ ਮੌਕੇ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਨੇ ਗਰਚਾ ਨੂੰ ਦੱਸਿਆ ਕਿ ਮੇਰੇ ਵੱਲੋਂ ਅਤੇ ਕੌਸਿਲ ਅਧਿਕਾਰੀਆ ਵੱਲੋਂ ਗਮਾਡਾ ਅਧਿਕਾਰੀਆਂ ਨੂੰ ਟਿਊਬਵੈੱਲਾਂ ਸਬੰਧੀ ਕਈ ਵਾਰ ਕਿਹਾ ਜਾ ਚੁੱਕਾ ਹੈ ਜਿਨ੍ਹਾਂ ਉਪਰੰਤ ਵੀ ਕੋਈ ਠੋਸ ਕਾਰਵਾਈ ਨਹੀਂ ਹੋਈ। ਗਰਚਾ ਨੇ ਮੌਕੇ ‘ਤੇ ਹੀ ਗਮਾਡਾ ਅਧਿਕਾਰੀਆਂ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਲੋਕਹਿਤ ਵਿਚ ਤੁਰੰਤ ਇਸ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਲਈ ਕਿਹਾ ਤਾਂ ਜੋ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪਾਣੀ ਵਰਗੀ ਸਹੂਲਤ ਦੇਣ ਵਿੱਚ ਕੋਈ ਕੋਤਾਹੀ ਨਾ ਹੋਵੇ ਅਧਿਕਾਰੀਆ ਵੱਲੋ ਬੀਬੀ ਗਰਚਾ ਨੂੰ ਭਰੋਸਾ ਦਿਵਾਇਆ ਕਿ ਫੰਡਾ ਦੀ ਘਾਟ ਕਾਰਨ ਇਹ ਸਾਰਾ ਕੰੰਮ ਰੁਕਿਆ ਹੋਇਆ ਹੈ ਪਰ ਫੇਰ ਵੀ ਇਹ ਸਾਰਾ ਕੰਮ ਪਹਿਲ ਦੇ ਅਧਾਰ ਤੇ ਕਰ ਰਹੇ ਹਨ ਅਤੇ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਤੇ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਵੱਲੋਂ ਲਖਵਿੰਦਰ ਕੌਰ ਗਰਚਾ ਨੂੰ ਦੱਸਿਆ ਗਿਆ ਕਿ ਨਗਰ ਕੌਂਸਲ ਵੱਲੋਂ ਦੋ ਲੱਖ ਰੁਪਿਆ ਖਰਚ ਕਰਕੇ ਆਰਜੀ ਤੌਰ ਤੇ ਦੋ ਟਿਊਬਵੈੱਲਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ ਜਿਸ ਨਾਲ ਲੌਕਾ ਨੂੰ ਰਾਹਤ ਮਿਲੇਗੀ । ਗਰਚਾ ਨੇ ਕਿਹਾ ਕਿ ਉਹ ਪਾਣੀ ਜਾਂ ਵਿਕਾਸ ਕਾਰਜਾਂ ਦੇ ਨਾਂ ‘ਤੇ ਸੌੜੀ ਰਾਜਨੀਤੀ ਕਰਨ ਵਿਚ ਵਿਸ਼ਵਾਸ਼ ਨਹੀਂ ਰੱਖਦੇ ਸਗੋਂ ਹਲਕਾ ਖਰੜ ਦੇ ਲੋਕਾਂ ਦੀ ਹਰ ਸਮੱਸਿਆ ਨੂੰ ਸਹੀ ਮਾਇਨਿਆਂ ਵਿੱਚ ਹੱਲ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਲੋਕਾਂ ਦੇ ਕੰਮਾ ਲਈ ਸਰਕਾਰ ਅਤੇ ਅਧਿਕਾਰੀਆਂ ਦਾ ਹਰ ਦਰਵਾਜਾ ਖੜਕਾਉਣ ਲਈ ਪਿੱਛੇ ਨਹੀ ਹਟਣਗੇ । ਇਸ ਮੌਕੇ ਕੌਂਸਲਰ ਕੁਲਵੰਤ ਕੁਰ ਪਾਬਲਾ, ਲਖਵੀਰ ਸਿੰਘ ਲੱਕੀ ਕਲਸੀ, ਪ੍ਰਮੋਦ ਜੋਸ਼ੀ, ਵਿਸ਼ਵ ਬੰਦੂ, ਅਮਿਤ ਗੌਤਮ, ਰਾਜੇਸ਼ ਰਾਠੌਰ, ਲੱਕੀ ਕਲਸੀ, ਵਿਪਨ ਕੁਮਾਰ ਸਾਬਕਾ ਕੌਂਸਲਰ, ਹਿਮਾਂਸ਼ੂ ਧੀਮਾਨ, ਹਨੀ ਕਲਸੀ, ਸਤਨਾਮ ਸਿੰਘ ਧੀਮਾਨ ਅਤੇ ਰਾਜਿੰਦਰ ਸਿੰਘ ਕਾਕਾ ਪ੍ਰਧਾਨ ਰਾਜਪੂਤ ਸਭਾ ਆਦਿ ਵੀ ਹਾਜ਼ਰ ਸਨ।
(ਬਾਕਸ ਆਈਟਮ)
ਪੀਣ ਵਾਲੇ ਪਾਣੀ ਦੀ ਸਮੱਸਿਆ ਸਬੰਧੀ ਗੱਲਬਾਤ ਕਰਦਿਆਂ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਨੇ ਕਿਹਾ ਕਿ ਗਮਾਡਾ ਵੱਲੋਂ ਅਰਜੀ ਤੌਰ ’ਤੇ ਨਗਰ ਕੌਂਸਲ ਨੂੰ ਦਿੱਤੇ ਟਿਊਬਵੈਲਾਂ ਦੇ ਕੁਨੈਕਸ਼ਨ ਕਰਨ ਸਬੰਧੀ ਦੋ ਲੱਖ ਰੁਪਏ ਨਗਰ ਕੌਂਸਲ ਵੱਲੋਂ ਜਾਰੀ ਕੀਤੇ ਗਏ ਹਨ ਜਦੋਂ ਕਿ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਫੋਕੀ ਸ਼ੋਹਰਤ ਲਈ ਕੰਮ ਕਾਰ ਦੀ ਜਾਂਚ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਕਾਰਨ ਘਰ ਘਰ ਪਾਣੀ ਪਹੁੰਚਾਉਣ ਲਈ ਕੌਂਸਲ ਵੱਲੋਂ ਪ੍ਰਾਈਵੇਟ ਟੈਂਕਰ ਕਿਰਾਏ ’ਤੇ ਲੈ ਕੇ ਸ਼ਹਿਰ ਵਾਸੀਆਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਹੋ ਸਕੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …