Share on Facebook Share on Twitter Share on Google+ Share on Pinterest Share on Linkedin ਪਿੰਡ ਚਾਹੜ ਮਾਜਰਾ ਦੇ ਉਰਸ ਮੁਬਾਰਕ ਪ੍ਰੋਗਰਾਮ ਵਿੱਚ ਬੀਬੀ ਗਰਚਾ ਨੇ ਕੀਤੀ ਸ਼ਿਰਕਤ ਨਬਜ਼-ਏ-ਪੰਜਾਬ ਬਿਊਰੋ, ਮੁੱਲਾਂਪੁਰ ਗਰੀਬਦਾਸ, 23 ਜੂਨ: ਹਲਕਾ ਖਰੜ ਦੇ ਪਿੰਡ ਚਾਹੜਮਾਜਰਾ (ਨਿਊ ਚੰਡੀਗੜ੍ਹ) ਵਿਖੇ ਹਜ਼ਰਤ ਸਈਯਦ ਕੌਨੈਨ ਕਲੰਦਰੀ ਕਾਦਰੀ (ਰ.ਜ.) ਬਗਦਾਦੀ ਬਾਦਸ਼ਾਹ (ਗਿਆਰ੍ਹਵੀਂ ਵਾਲੇ ਪੀਰ) ਜੀ ਦਾ ਉਰਸ ਮੁਬਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਾਲੇ ਦਿਨ ਹਿੰਦੋਸਤਾਨ ਦੀਆਂ ਵੱਡੀਆਂ ਦਰਗਾਹਾਂ ਤੋਂ ਦਰਵੇਸ਼ ਸਾਹਿਬਾਨ, ਗੱਦੀ ਨਸ਼ੀਨ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓਐਸਡੀ ਬੀਬੀ ਲਖਵਿੰਦਰ ਕੌਰ ਗਰਚਾ ਨੇ ਵੀ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਹਾਜ਼ਰੀ ਭਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਸਦੀਕ ਨੇ ਦੱਸਿਆ ਕਿ ਪ੍ਰੋਗਰਾਮ ਵਾਲੇ ਦਿਨ ਸਵੇਰ ਸਮੇਂ ਕੁਰਾਨ ਖਾਨੀ, ਚਾਦਰਾਂ ਦੀ ਰਸਮ ਅਦਾ ਕੀਤੀ ਗਈ। ਉਸ ਉਪਰੰਤ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਅਤੇ ਦੇਰ ਰਾਤ ਤੱਕ ਮਸ਼ਹੂਰ ਕੱਵਾਲਾਂ ਨੇ ਆਪਣੀਆਂ ਕੱਵਾਲੀਆਂ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋੱ ਬੀਬੀ ਗਰਚਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਅਰਵਿੰਦ ਪੁਰੀ, ਗਿਆਨ ਖਾਨ, ਜਮੀਰ ਖਾਨ, ਸਿਤਾਰ ਖਾਨ, ਮੁਹੰਮਦ ਰਫੀਕ, ਮੇਜਰ ਖਾਨ, ਹੈਦਰ ਅਲੀ, ਜਗਜੀਵਨ ਸਿੰਘ ਸਰਪੰਚ ਪਿੰਡ ਤੀੜਾ, ਜਗਮਾਲ ਤੀੜਾ, ਬਲਵਿੰਦਰ ਬਿੱਟੂ, ਹਰੀਸ਼ ਕੁਮਾਰ ਅਤੇ ਰਵਿੰਦਰ ਰਵੀ ਪੈਂਤਪੁਰ ਆਦਿ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ