ਸੰਨੀ ਇਨਕਲੇਵ ਵਿੱਚ ਨਵੀਂ ਪੁਲੀਸ ਚੌਂਕੀ ਸ਼ੁਰੂ ਕਰਨ ’ਤੇ ਬੀਬੀ ਗਰਚਾ ਵੱਲੋਂ ਡੀਜੀਪੀ ਦਾ ਧੰਨਵਾਦ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਜਨਵਰੀ:
ਪੰਜਾਬ ਦੇ ਮੁੱਖ ਮੰਤਰੀ ਦੀ ਸਾਬਕਾ ਓਐਸਡੀ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਵੱਲੋੱ ਹਲਕਾ ਖਰੜ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾਂਦੇ ਯਤਨਾਂ ਨੂੰ ਉਸ ਸਮੇਂ ਹੋਰ ਬੂਰ ਪਿਆ ਜਦੋਂ ਉਨ੍ਹਾਂ ਵੱਲੋਂ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲੀਸ ਨੂੰ ਲਿਖੀ ਚਿੱਠੀ ਤੋਂ ਬਾਅਦ ਪੁਲੀਸ ਵਿਭਾਗ ਵੱਲੋਂ ਸੰਨੀ ਇਨਕਲੇਵ ਵਿਖੇ ਵੱਖਰੀ ਪੁਲੀਸ ਚੌਂਕੀ ਸਥਾਪਿਤ ਕਰ ਦਿੱਤੀ ਗਈ।
ਬੀਬੀ ਗਰਚਾ ਨੇ ਡੀਜੀਪੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਖਰੜ ਸ਼ਹਿਰ ਕਾਫ਼ੀ ਪੁਰਾਣਾ ਸ਼ਹਿਰ ਹੈ ਅਤੇ ਇਸ ਦੀ ਅਬਾਦੀ ਕਾਫ਼ੀ ਵੱਡੇ ਪੱਧਰ ’ਤੇ ਚਾਰੇ ਪਾਸੇ ਨੂੰ ਵਧ ਰਹੀ ਹੈ। ਲੋਕਾਂ ਨੂੰ ਪੁਲੀਸ ਕੋਲ ਕੋਈ ਸ਼ਿਕਾਇਤ ਆਦਿ ਕਰਨ ਲਈ ਖਰੜ ਪੁਲੀਸ ਸਟੇਸ਼ਨ ਵਿੱਚ ਕਾਫ਼ੀ ਦੂਰ ਦਾ ਸਫ਼ਰ ਤੈਅ ਕਰਕੇ ਜਾਣਾ ਪੈਂਦਾ ਸੀ। ਹੁਣ ਸੰਨੀ ਇਨਕਲੇਵ ਵਿੱਚ ਪੁਲੀਸ ਚੌਂਕੀ ਸਥਾਪਿਤ ਹੋਣ ਨਾਲ ਇਸ ਖੇਤਰ ਵਿਚਲੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਚੋਰ ਉਚੱਕਿਆਂ ਨੂੰ ਪੁਲੀਸ ਦਾ ਖੌਫ਼ ਵੀ ਬਣਿਆ ਰਹੇਗਾ। ਉਨ੍ਹਾਂ ਡੀਜੀਪੀ ਪੰਜਾਬ ਅਤੇ ਐਸਐਸਪੀ ਮੁਹਾਲੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਕਸਬਾ ਕੁਰਾਲੀ ਵਿਖੇ ਵੀ ਸ਼ਹਿਰ ਦੇ ਲੋਕਾਂ ਲਈ ਸਿਟੀ ਪੁਲੀਸ ਚੌਂਕੀ ਦੀ ਸਥਾਪਤੀ ਲਈ ਵੀ ਮੰਗ ਕੀਤੀ ਹੋਈ ਹੈ। ਇਸ ਲਈ ਕੁਰਾਲੀ ਵਿਖੇ ਵੀ ਸਿਟੀ ਪੁਲੀਸ ਚੌਂਕੀ ਫਿਰ ਤੋਂ ਸਥਾਪਿਤ ਕਰਕੇ ਸ਼ਹਿਰ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਜਸਪਾਲ ਸਿੰਘ ਐਸ.ਸੀ. ਸੈਲ, ਪੀਟਰ ਮਸੀਹ, ਵਰਿੰਦਰ ਸਿੰਘ ਸ਼ੌਂਕੀ ਮੁੰਡੀਖਰੜ, ਸਤਵੀਰ ਸਿੰਘ, ਅਸ਼ੋਕ ਕੋਹਲੀ, ਹਰਜੀਤ ਸਿੰਘ ਗੰਜਾ ਵੀ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…