ਖਰੜ ਵਿੱਚ ਹੜ੍ਹ ਵਰਗੀ ਸਥਿਤੀ ਦਾ ਬੀਬੀ ਗਰਚਾ ਨੇ ਲਿਆ ਗੰਭੀਰ ਨੋਟਿਸ

ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਜਲ ਸਪਲਾਈ ਵਿਭਾਗ ਦੇ ਸਕੱਤਰ ਨੂੰ ਲਿਖਿਆ ਪੱਤਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓਐਸਡੀ ਬੀਬੀ ਲਖਵਿੰਦਰ ਕੌਰ ਗਰਚਾ ਨੇ ਬੀਤੇ ਦਿਨੀਂ ਖਰੜ ਸ਼ਹਿਰ ਵਿਚ ਥੋੜ੍ਹੀ ਜਿੰਨੀ ਬਾਰਿਸ਼ ਆਉਣ ਨਾਲ ਪੈਦਾ ਹੋਈ ਹੜ੍ਹ ਵਰਗੀ ਸਥਿਤੀ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਸਥਾਨਕ ਪ੍ਰਸ਼ਾਸਨ ਨੂੰ ਵੀ ਬੁਰੀ ਤਰ੍ਹਾਂ ਕੋਸਿਆ ਹੈ। ਖਰੜ ਵਿੱਚ ਬਾਰਿਸ਼ ਦੌਰਾਨ ਪੈਦਾ ਹੋਈ ਤਰਸਯੋਗ ਹਾਲਤ ਸਬੰਧੀ ਬੀਬੀ ਗਰਚਾ ਨੇ ਲੋਕਲ ਬਾਡੀਜ਼ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪਬਲਿਕ ਹੈਲਥ ਵਿਭਾਗ ਦੇ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਭੇਜਿਆ ਹੈ। ਇਸ ਪੱਤਰ ਵਿੱਚ ਬੀਬੀ ਗਰਚਾ ਨੇ ਮੰਗ ਕੀਤੀ ਹੈ ਕਿ ਖਰੜ ਸ਼ਹਿਰ ਵਿਚਲੇ ਸੀਵਰੇਜ ਦੀ ਸਫਾਈ ਅਤੇ ਬਰਸਾਤੀ ਪਾਣੀ ਦੇ ਨਿਕਾਸੀ ਪ੍ਰਬੰਧਾਂ ਨੂੰ ਤੁਰੰਤ ਸੁਧਾਰਨ ਲਈ ਸਬੰਧਤ ਅਫ਼ਸਰਾਂ ਨੂੰ ਪਾਬੰਦ ਬਣਾਇਆ ਜਾਵੇ। ਇਸ ਪੱਤਰ ਦੀ ਇੱਕ ਕਾਪੀ ਉਨ੍ਹਾਂ ਨਗਰ ਕੌਂਸਲ ਖਰੜ ਦੀ ਪ੍ਰਧਾਨ ਨੂੰ ਵੀ ਭੇਜੀ ਹੈ। ਸ਼ਹਿਰ ਦੇ ਹਾਲਾਤਾਂ ਸਬੰਧੀ ਬੀਬੀ ਗਰਚਾ ਨੇ ਨਗਰ ਕੌਂਸਲ ਅਤੇ ਪਬਲਿਕ ਹੈਲਥ ਦੇ ਅਫਸਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਗਰਚਾ ਨੇ ਦੱਸਿਆ ਕਿ ਸ਼ਹਿਰ ਦੀ ਆਬਾਦੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਅਤੇ ਕਾਫੀ ਵੱਡੀ ਗਿਣਤੀ ਵਿੱਚ ਜਾਇਜ਼ ਨਾਜਾਇਜ਼ ਕਾਲੋਨੀਆਂ ਇਥੇ ਵੱਸ ਚੁੱਕੀਆਂ ਹਨ। ਨਗਰ ਕੌਂਸਲ ਵੱਲੋਂ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਕਾਫੀ ਲੰਬੇ ਸਮੇਂ ਤੋਂ ਅਪਡੇਟ ਨਹੀਂ ਕੀਤਾ ਗਿਆ ਅਤੇ ਨਾ ਹੀ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਵਿੱਚ ਕੋਈ ਸੁਧਾਰ ਕੀਤਾ ਗਿਆ ਹੈ। ਸੀਵਰੇਜ ਦੀ ਵੀ ਉਚਿਤ ਸਫਾਈ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਕਾਫੀ ਕਾਲੋਨੀਆਂ ਨੇ ਡਰੇਨੇਜ਼ ਸਿਸਟਮ ਸਹੀ ਢੰਗ ਨਾਲ ਮੇਨਟੇਨ ਨਹੀਂ ਕੀਤੀ। ਬਰਸਾਤੀ ਪਾਣੀ ਦੇ ਨਿਕਾਸ ਲਈ ਸਾਰੀਆਂ ਕਾਲੋਨੀਆਂ ਦੀ ਕੋਈ ਕਨੈਕਟੀਵਿਟੀ ਨਹੀਂ ਹੈ। ਸੰਨ੍ਹੀ ਇਨਕਲੇਵ ਅਤੇ ਇਸ ਦੇ ਨਾਲ ਲਗਦੀਆਂ ਕਾਲੋਨੀਆਂ ਅਤੇ ਰਾਮ ਬਾਗ ਖੇਤਰ ਵਿਚਲਾ ਗੰਦੇ ਪਾਣੀ ਦਾ ਨਾਲਾ ਵੀ ਬੰਦ ਪਿਆ ਹੋਇਆ ਹੈ। ਇਨ੍ਹਾਂ ਕਾਲੋਨੀਆਂ ਦੀ ਵਜ੍ਹਾ ਕਾਰਨ ਪੁਰਾਣਾ ਸ਼ਹਿਰ ਵੀ ਕਾਫੀ ਪ੍ਰÎਭਾਵਿਤ ਹੋ ਰਿਹਾ ਹੈ।
ਬੀਬੀ ਗਰਚਾ ਨੇ ਕਿਹਾ ਕਿ ਜੇਕਰ ਤੁਰੰਤ ਖਰੜ ਸ਼ਹਿਰ ਦੀ ਸਾਰ ਨਾ ਲਈ ਤਾਂ ਸਹੀ ਮਾਇਨਿਆਂ ਵਿੱਚ ਬਰਸਾਤ ਸ਼ੁਰੂ ਹੋਣ ਵਾਲੇ ਦਿਨਾਂ ਵਿੱਚ ਖਰੜ ਸ਼ਹਿਰ ਦੇ ਲੋਕਾਂ ਦਾ ਬਰਸਾਤੀ ਪਾਣੀ ਦੇ ਹੜ੍ਹ ਨਾਲ ਕਾਫ਼ੀ ਵੱਡੇ ਪੱਧਰ ਤੇ ਨੁਕਸਾਨ ਜਾਵੇਗਾ। ਉਨ੍ਹਾਂ ਆਪਣੇ ਪੱਤਰ ਰਾਹੀਂ ਮੰਗ ਕੀਤੀ ਕਿ ਖਰੜ ਸ਼ਹਿਰ ਨੂੰ ਆਉਂਦੀ ਬਰਸਾਤ ਵਿੱਚ ਡੁੱਬਣ ਤੋਂ ਬਚਾਉਣ ਲਈ ਤੁਰੰਤ ਸੀਵਰੇਜ ਸਿਸਟਮ ਦੀ ਸਫ਼ਾਈ ਕਰਵਾਈ ਜਾਵੇ ਅਤੇ ਬਰਸਾਤੀ ਪਾਣੀ ਦੇ ਨਿਕਾਸ ਦੇ ਪ੍ਰਬੰਧਾਂ ਨੂੰ ਵੀ ਸੁਧਾਰਿਆ ਜਾਵੇ। ਇਸ ਮੌਕੇ ਪ੍ਰਿਤਪਾਲ ਸਿੰਘ ਢਿੱਲੋਂ ਮਾਡਲ ਟਾਊਨ, ਭੁਪਿੰਦਰ ਸ਼ਰਮਾ, ਬਲਵਿੰਦਰ ਸਿੰਘ ਗਿਲਕੋ, ਮੇਵਾ ਸਿੰਘ ਸ਼ੌਂਕੀ, ਅਸ਼ੋਕ ਕੁਮਾਰ, ਕੁਲਵੰਤ ਸਿੰਘ ਸਰਪੰਚ, ਵਿਸ਼ਾਲ ਬੱਟੂ, ਸਨਵੀਰ, ਸੁਰਿੰਦਰ ਕੁਮਾਰ ਅੱਤਰੀ ਪ੍ਰਧਾਨ ਨੈਨਾ ਫਲੋਰ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…