ਬੀਬੀ ਰਾਮੂਵਾਲੀਆ ਦੀ ਸੰਸਥਾ ਵੱਲੋਂ ਸਾਊਦੀ ਅਰਬ ’ਚ ਫਸੇ 35 ਭਾਰਤੀ ਨੌਜਵਾਨ ਛੁਡਾਉਣ ਦਾ ਦਾਅਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਸਾਊਦੀ ਅਰਬ ਵਿੱਚ ਫਸੇ ਹੋਏ 35 ਭਾਰਤੀ ਨੌਜਵਾਨਾਂ ਨੂੰ ਛੁਡਾ ਕੇ ਸਹੀ ਸਲਾਮਤ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਹੈ। ਇਹ ਨੌਜਵਾਨ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸੰਸਥਾ ਨਾਲ ਹਰਿਆਣਾ ਦੇ ਵਸਨੀਕ ਅਮਨਦੀਪ ਸਿੰਘ ਨੇ ਸੰਪਰਕ ਕਰਕੇ ਪੀੜਤ ਨੌਜਵਾਨਾਂ ਨੂੰ ਛੁਡਾਉਣ ਦੀ ਅਪੀਲ ਕੀਤੀ ਸੀ।
ਉਸ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਨੌਜਵਾਨ ਕੰਮ ਕਰਨ ਲਈ ਸਾਊਦੀ ਅਰਬ ਗਏ ਸਨ। ਉੱਥੇ ਜਾ ਕਿ ਉਹਨਾਂ ਨੂੰ ਕੈਦ ਕਰ ਲਿਆ ਗਿਆ ਅਤੇ ਉਹਨਾਂ ਨੂੰ ਬਿਨਾਂ ਪੈਸੇ ਦਿੱਤੇ ਕੰਮ ਕਰਵਾਇਆ ਜਾਂਦਾ ਸੀ ਅਤੇ ਖਾਣਾ ਤੱਕ ਨਹੀਂ ਸੀ ਦਿੱਤਾ ਜਾਂਦਾ। ਇੱਥੋਂ ਤੱਕ ਪਾਣੀ ਪੀਣ ਲਈ ਵੀ ਇਹ ਨੌਜਵਾਨ ਤਰਸਦੇ ਸਨ। ਜਦੋਂ ਕੋਈ ਬਿਮਾਰ ਹੋ ਜਾਂਦਾ ਸੀ ਤਾਂ ਉਸ ਨੂੰ ਦਵਾਈ ਤੱਕ ਨਹੀਂ ਸੀ ਦਿੱਤੀ ਜਾਂਦੀ। ਇਹਨਾਂ ਨੌਜਵਾਨਾਂ ਨੇ ਜਦੋਂ ਘਰ ਵਾਪਿਸ ਆਉਣ ਲਈ ਕਿਹਾ ਤਾਂ ਸੇਖ ਦਾ ਕਹਿਣਾ ਸੀ ਕਿ ਉਸ ਨੇ ਉਨ੍ਹਾਂ ਨੂੰ ਪੈਸਿਆ ਵਿੱਚ ਖਰੀਦਿਆ ਹੋਇਆ ਹੈ। ਸੇਖ ਵੱਲੋਂ ਕੰਮ ਨਾ ਕਰਨ ’ਤੇ ਉਹਨਾਂ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਸੀ। ਸਾਰੇ ਨੌਜਵਾਨਾਂ ਨੂੰ ਰਹਿਣ ਲਈ ਇੱਕ ਹੀ ਕਮਰੇ ਦਿੱਤਾ ਗਿਆ ਸੀ ਅਤੇ ਕੰਮ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਉੱਥੇ ਬੰਦ ਕਰ ਦਿੱਤਾ ਜਾਂਦਾ ਸੀ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਹਨਾਂ ਨਾਲ ਜਾਨਵਰਾਂ ਤੋਂ ਜ਼ਿਆਦਾ ਬੁਰਾ ਵਿਵਹਾਰ ਕੀਤਾ ਜਾਂਦਾ ਸੀ। ਨੌਜਾਵਾਨਾਂ ਨੇ ਦੱਸਿਆ ਕਿ ਸਾਡੀ ਹਾਲਤ ਬਹੁਤ ਹੀ ਖਰਾਬ ਸੀ। ਟਰੈਵਲ ਏਜੰਟਾਂ ਨੇ ਉਹਨਾਂ ਨਾਲ ਧੋਖਾ ਕਰ ਕਿ ਉਹਨਾਂ ਨੂੰ ਸਾਊਦੀ ਅਰਬ ਦੇ ਸੇਖ ਕੋਲ ਵੇਚ ਦਿੱਤਾ ਸੀ। ਜਦੋਂ ਉਹ ਘਰ ਵਾਪਸ ਆਉਣ ਲਈ ਕਹਿੰਦੇ ਸੀ ਤਾਂ ਸੇਖ ਉਹਨਾਂ ਨੂੰ ਮਾਰਨ ਦੀ ਧਮਕੀ ਦਿੰਦਾ ਸੀ। ਉਹਨਾਂ ਦੇ ਵਾਪਿਸ ਆਉਣ ਦੀ ਕੋਈ ਆਸ ਨਹੀਂ ਸੀ। ਉਹਨਾਂ ਦੇ ਘਰ ਵਾਲਿਆ ਨੇ ਬੀਬੀ ਰਾਮੂਵਾਲੀਆ ਨਾਲ ਸੰਪਰਕ ਕੀਤਾ ਜਦੋਂ ਉਹ ਸੰਸਥਾ ਹੈਲਪਿੰਗ ਹੈਪਲੈਸ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਨੂੰ ਬੀਬੀ ਰਾਮੂਵਾਲੀਆ ਵਾਪਿਸ ਲੈ ਕਿ ਆਉਣ ਦਾ ਪੂਰਾ ਭਰੋਸਾ ਦਿੱਤਾ। ਉਸ ਤੋਂ ਬਾਅਦ ਸਾਡੇ ਕੋਲ ਅੰਬੈਸੀ ਤੋਂ ਅਫ਼ਸਰ ਆਏ ਅਤੇ ਉਹਨਾਂ ਨੇ ਸਾਡੀ ਹਾਲਤ ਦੇਖੀ ਅਤੇ ਸਾਨੂੰ ਉਥੋਂ ਕੱਢ ਕਿ ਲਿਆਏ। ਨੌਜਵਾਨਾਂ ਨੇ ਦੱਸਿਆ ਕਿ ਇਹ ਸਾਰਾ ਕੁੱਝ ਬੀਬੀ ਰਾਮੂਵਾਲੀਆ ਦੇ ਉੱਦਮਾ ਸਦਕਾ ਹੀ ਹੋ ਸਕਿਆ ਹੈ।
ਅਮਨਦੀਪ ਸਿੰਘ, ਬੂਟਾ ਸਿੰਘ, ਕਾਸੀਫ, ਲਾਹਿਰ ਅੱਲਾ, ਸੇਖ, ਮਿੰਨੂ, ਤਰਫਦਾਰ ਤੇ ਅਕਰਮ ਨੇ ਅੱਜ ਬੀਬੀ ਰਾਮੂੰਵਾਲੀਆ ਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਪੂਰੀ ਟੀਮ ਦਾ ਮਦਦ ਕਰਨ ’ਤੇ ਧੰਨਵਾਦ ਕੀਤਾ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਇਹਨਾਂ ਦੇ ਪਰਿਵਾਰ ਦੇ ਮੈਂਬਰ ਸਾਡੇ ਕੋਲ ਜਦੋ ਮੱਦਦ ਲੈਣ ਲਈ ਆਏ ਤਾਂ ਅਸੀਂ ਭਾਰਤੀ ਰਾਜਦੂਤ ਅਹਿਮ ਜਾਵੇਦ ਨਾਲ ਸੰਪਰਕ ਸਾਧਿਆ ਤਾਂ ਉਹਨਾਂ ਨੂੰ ਇੱਕ ਪੱਤਰ ’ਤੇ ਸਾਰੇ ਨੌਜਵਾਨਾਂ ਦੇ ਪਾਸਪੋਰਟ ਨੰਬਰਾਂ ਦੀ ਸੂਚੀ ਭੇਜੀ ਅਤੇ ਲਗਾਤਾਰ ਫੋਨ ’ਤੇ ਰਾਬਤਾ ਕਾਇਮ ਕੀਤਾ ਗਿਆ। ਜਿਸ ਦੇ ਸਦਕਾ 15 ਦਿਨਾਂ ਵਿੱਚ ਅਸੀਂ ਸਾਰੇ ਨੌਜਵਾਨ ਵਾਪਿਸ ਆ ਸਕੇ। ਉਹਨਾਂ ਕਿਹਾ ਕਿ ਪੰਜਾਬ ਦੇ ਹੋਰ ਵੀ ਕਈ ਨੌਜਵਾਨ ਅਰਬ ਦੇਸਾਂ ਵਿੱਚ ਫਸੇ ਹੋਏ ਹਨ। ਇਨ੍ਹਾਂ ਪੀੜਤ ਨੌਜਵਾਨਾਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਭੁੱਲ ਕੇ ਆਪਣੇ ਬੱਚਿਆਂ ਨੂੰ ਅਰਬ ਦੇਸਾਂ ਵਿੱਚ ਨਾ ਭੇਜਣ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ ਉੱਘੇ ਸਮਾਜ ਸੇਵੀ, ਕੁਲਦੀਪ ਸਿੰਘ ਬੈਰੋਪੁਰ ਸਕੱਤਰ, ਤਨਵੀਰ ਸਿੰਘ, ਸ਼ਿਵ ਅਗਰਵਾਲ ਸਲਾਹਕਾਰ ਅਤੇ ਸੁਖਦੇਵ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…