Share on Facebook Share on Twitter Share on Google+ Share on Pinterest Share on Linkedin ਬੀਬੀ ਰਾਮੂਵਾਲੀਆ ਨੇ ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸਮੱਸਿਆਵਾਂ ਸੁਣੀਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ: ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਕੋਲ ਵਿਦੇਸ਼ਾਂ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੇ ਮਾਪੇ ਉਹਨਾਂ ਕੋਲ ਮੱਦਦ ਲੈਣ ਲਈ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਰਾਮੂੰਵਾਲੀਆਂ ਨੇ ਕਿਹਾ ਕਿ ਪੰਜਾਬ ਦੇ ਨੌਜਾਵਾਨਾਂ ਵਿੱਚ ਦਿਨ ਪ੍ਰਤੀ ਦਿਨ ਵਿਦੇਸ਼ ਜਾਣ ਦੀ ਦੌੜ ਵੱਧ ਦੀ ਜਾ ਰਹੀ ਹੈ। ਟ੍ਰੈਵਲ ਏਜੰਟ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਅਰਬ ਦੇਸ਼ਾਂ ਤੇ ਮਲੇਸ਼ੀਆ ਵਰਗੇ ਦੇਸ਼ਾਂ ਵਿੱਚ ਹਜਾਰਾਂ ਹੀ ਨੌਜਵਾਨ ਗੁਲਾਮਾਂ ਦੀ ਜਿੰਦਗੀ ਬਤੀਤ ਕਰ ਰਹੇ ਹਨ। ਟ੍ਰੈਵਲ ਏਜੰਟ ਲੱਖਾਂ ਰੁਪਏ ਵਿੱਚ ਭਾਰਤੀ ਨੌਜਵਾਨਾਂ ਨੂੰ ਅਰਬ ਦੇਸ਼ਾਂ ਵਿੱਚ ਵੇਚ ਦਿੰਦੇ ਹਨ। ਅੱਜ ਕੱਲ੍ਹ ਤਾਂ ਏਜੰਟ ਨੌਜਵਾਨ ਲੜਕੀਆਂ ਨੂੰ ਵੀ ਅਰਬ ਦੇਸ਼ਾਂ ਵਿੱਚ ਵੇਚ ਦਿੰਦੇ ਹਨ। ਉਹਨਾਂ ਕਿਹਾ ਕਿ ਅਜਿਹੇ ਕੇਸ ਉਹਨਾਂ ਕੋਲ ਹਾਲੇ ਵੀ 4 ਦੇ ਕਰੀਬ ਹਨ। ਇਹਨਾਂ ਲੜਕੀਆਂ ਨੂੰ ਉਹ ਵਾਪਿਸ ਲੈ ਕਿ ਆਉਣ ਲਈ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਕੋਲ ਸਾਊਦੀ ਅਰਬ ਦੀ ਜੇਲ੍ਹ ਵਿੱਚ ਫਸੇ ਦੋ ਨੌਜਵਾਨ ਗੁਰਵਿੰਦਰ ਸਿੰਘ ਤੇ ਦਵਿੰਦਰ ਸਿੰਘ ਦਾ ਕੇਸ ਆਇਆ ਸੀ। ਇਹਨਾਂ ਬਾਰੇ ਦੱਸਿਆ ਗਿਆ ਸੀ ਕਿ ਉਹਨਾਂ ਤੇ ਚੋਰੀ ਦਾ ਗਲਤ ਕੇਸ ਬਣਾ ਕਿ ਜੇਲ੍ਹ ਵਿੱਚ ਸੁੱਟ ਦਿੱਤਾ ਹੈ। ਉਹਨਾਂ ਨੇ ਇਸ ਸਬੰਧੀ ਭਾਰਤੀ ਰਾਜਦੂਤ ਨਾਲ ਗੱਲ ਕੀਤੀ ਤੇ ਸਾਰੇ ਕੇਸ ਬਾਰੇ ਪਤਾ ਕੀਤਾ। ਗੁਰਵਿੰਦਰ ਸਿੰਘ ਜੇਲ੍ਹ ਵਿੱਚ ਕਾਫੀ ਬਿਮਾਰ ਹੋ ਗਿਆ ਫਿਰ ਉਹਨਾਂ ਨੇ ਲਗਾਤਾਰ ਭਾਰਤੀ ਰਾਜਦੂਤ ਅਹਿਮਦ ਜਾਵੇਦ ਨਾਲ ਰਾਬਤਾ ਕਾਇਮ ਰੱਖਿਆ। ਜਿਸ ਦੇ ਸਦਕਾ ਉਹ 10 ਦਿਨਾਂ ਦੇ ਵਿੱਚ ਹੀ ਜੇਲ੍ਹ ਤੋੱ ਬਾਹਰ ਆ ਗਏ। ਉਹਨਾਂ ਕਿਹਾ ਕਿ ਜਲਦੀ ਹੀ ਇਹ ਨੌਜਵਾਨ ਵਾਪਸ ਲਿਆਂਦੇ ਜਾਣਗੇ। ਉਹਨਾਂ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਰਬ ਦੇਸ਼ਾਂ ਵਿੱਚ ਭੇਜਣ ਤੋੱ ਗੁਰੇਜ ਕਰਨ। ਇਸ ਮੌਕੇ ਕੁਲਦੀਪ ਸਿੰਘ ਬੈਰੋਪੁਰ ਸਕੱਤਰ, ਸਿਵ ਕੁਮਾਰ ਸਲਾਹਕਾਰ, ਤਲਬੀਰ ਸਿੰਘ, ਗੁਰਪਾਲ ਸਿੰਘ ਮਾਨ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ