ਬੀਬੀ ਰਾਮੂਵਾਲੀਆ ਨੇ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਨੌਜਵਾਨਾਂ ਦੇ ਪੈਸੇ ਵਾਪਸ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨ੍ਹਾ ਕਮੇਟੀ ਮੁਹਾਲੀ ਤੇ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਵਿਦੇਸ਼ ਨੂੰ ਜਾਣ ਲਈ ਲੱਗੀ ਦੌੜ ਵਿੱਚ ਪੰਜਾਬੀ ਦਿਨ ਪ੍ਰਤੀ ਦਿਨ ਭੱਜ ਦੇ ਜਾ ਰਹੇ ਹਨ। ਇੱਥੋਂ ਦੇ ਨੌਜਵਾਨ ਪੰਜਾਬ ਵਿੱਚ ਕੰਮ ਕਰਨ ਦੀ ਬਜਾਏ ਵਿਦੇਸ਼ਾਂ ਵਿੱਚ ਜਾਣ ਲਈ ਟਰੈਵਲ ਏਜੰਟਾ ਨੂੰ ਲੱਖਾ ਰੁਪਏ ਕਰਜ਼ੇ ਚੁੱਕ ਕੇ ਦੇ ਰਹੇ ਹਨ। ਜਿਸ ਨਾਲ ਕਈ ਪਰਿਵਾਰ ਬੇਅਘਰ ਹੋ ਗਏ ਹਨ। ਏਜੰਟਾ ਹਜ਼ਾਰਾ ਹੀ ਏਕੜ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਵੇਚ ਕੇ ਖਾ ਚੁੱਕੇ ਹਨ। ਹੁਣ ਏਜੰਟ ਅਰਬ ਦੇਸ਼ਾਂ ਵਿੱਚ ਨੌਜਵਾਨ ਲੜਕੇ ਲੜਕੀਆਂ ਨੂੰ ਵੇਚ ਦਿੰਦੇ ਹਨ। ਜਿਨ੍ਹਾਂ ਨੂੰ ਉਥੇ ਗੁਲਾਮ ਬਣਾ ਲਿਆ ਜਾਦਾ ਹੈ। ਸਾਨੂੰ ਅਰਬ ਦੇਸ਼ਾਂ ਵਿੱਚ ਹਰ ਰੋਜ਼ ਨੌਜਵਾਨਾਂ ਦੇ ਫੋਨ ਆਉਂਦੇ ਹਨ। ਜੋੋ ਕਿ ਉੱਥੇ ਤੋਂ ਆਪਣੇ ਘਰ ਆਉਣ ਲਈ ਤੜਫ ਰਹੇ ਹਨ। ਨਾ ਤਾਂ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਹੈ ਅਤੇ ਮੁਫ਼ਤ ਵਿੱਚ ਕੰਮ ਕਰਵਾਇਆ ਜਾਂਦਾ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕੁਝ ਦਿਨ ਪਹਿਲਾਂ ਹੀ ਸਾਡੇ ਕੋਲ ਇੱਕ ਏਜੰਟ ਦੇ ਖ਼ਿਲਾਫ਼ ਸ਼ਿਕਾਇਤ ਲੈ ਕੇ ਕੁਝ ਨੌਜਵਾਨ ਲੜਕੇ ਤੇ ਲੜਕੀਆਂ ਆਈਆ ਸਨ। ਜਿਨ੍ਹਾਂ ਨੇ ਦੱਸਿਆ ਕਿ ਇਕ ਏਜੰਟ ਨੇ ਉਹਨਾਂ ਤੋਂ ਆਸਟਰੇਲੀਆ ਅਤੇ ਕੈਨੇਡਾ ਭੇਜਣ ਲਈ ਕਿਸੇ ਤੋਂ 5 ਲੱਖ ਅਤੇ ਕਿਸੇ ਤੋਂ 7 ਲੱਖ ਰੁਪਏ ਲਏ ਹਨ। ਹੁਣ ਜਦੋਂ ਸਾਡਾ ਕੰਮ ਨਹੀਂ ਹੋ ਰਿਹਾ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ ਜਾ ਰਹੇ ਹਨ। ਫਿਰ ਜਦੋਂ ਸਾਡੀ ਸੰਸਥਾ ਨੇ ਪੂਰੇ ਕੇਸ ਬਾਰੇ ਪਤਾ ਕੀਤਾ ਤਾਂ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਹੈ। ਉਨ੍ਹਾਂ ਕਿਹਾ ਕਿ ਹੁਣ 10 ਨੌਜਾਵਾਨਾਂ ਦੇ ਪੈਸੇ ਟਰੈਵਲ ਏਜੰਟ ਤੋਂ ਵਾਪਸ ਕਰਵਾਉਣ ਵਿੰਚ ਸਫਲ ਹੋਏ ਹਨ। ਜਗਮੋਹਨ ਸਿੰਘ, ਹਰਵਿੰਦਰ ਸਿੰਘ, ਨਵਦੀਪ ਸ਼ਰਮਾ ਤੇ ਹਰਪ੍ਰੀਤ ਸਿੰਘ ਨੇ ਬੀਬੀ ਰਾਮੂਵਾਲੀਆ ਅਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਟੀਮ ਦਾ ਉਹਨਾਂ ਦੇ ਦਫ਼ਤਰ ਪਹੁੰਚ ਕੇ ਖਾਸ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬੀਬੀ ਰਾਮੂਵਾਲੀਆ ਦੇ ਉੱਦਮਾ ਨਾਲ ਹੀ ਸਾਡੇ ਪੈਸੇ ਸਾਨੂੰ ਮਿਲੇ ਹਨ। ਏਜੰਟ ਨੇ ਸਾਨੂੰ ਵਿਦੇਸ਼ ਭੇਜਣ ਦੇ ਸਬਜਬਾਗ ਦਿਖਾ ਕਿ ਸਾਡੇ ਕੋਲੋਂ ਪੈਸੇ ਠੱਗ ਲਏ ਸਨ ਅਤੇ ਵਾਪਸ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਮੌਕੇ ਕੁਲਦੀਪ ਸਿੰਘ ਬੈਂਰੋਪੁਰ ਸਕੱਤਰ ਹੈਲਪਿੰਗ ਹੈਪਲੈਸ, ਸ਼ਿਵ ਕੁਮਾਰ, ਗੁਰਪਾਲ ਸਿੰਘ ਮਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…