ਬੀਬੀ ਰਾਮੂਵਾਲੀਆ ਦੀ ਮਦਦ ਨਾਲ ਸਾਊਦੀ ਅਰਬ ਜੇਲ ’ਚੋਂ ਘਰ ਪਰਤਿਆ ਸੁਖਦੇਵ ਸਿੰਘ

ਸੁਖਦੇਵ ਸਿੰਘ ਪਿਛਲੇ 3 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਗਿਆ ਸੀ ਸਾਊਦੀ ਅਰਬ, ਜੇਲ ’ਚ ਕੀਤਾ ਗਿਆ ਬੰਦ: ਬੀਬੀ ਰਾਮੂਵਾਲੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਹੈਲਪਿੰਡ ਹੈਪਲੈਸ ਸੰਸਥਾ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸੰਸਥਾ ਦੀ ਮਦਦ ਨਾਲ ਸਾਊਧੀ ਅਰਬ ਦੀ ਦਮਾਮ ਜੇਲ ਵਿਚ ਬੰਦ ਸੁਖਦੇਵ ਸਿੰਘ ਆਪਣੇ ਘਰ ਪਰਤ ਆਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 350 ਤੋਂ ਵੱਧ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ੀ ਮੁਲਕਾਂ ਦੀਆਂ ਜੇਲ੍ਹਾਂ ਨੂੰ ਛੁਡਾਇਆ ਗਿਆ ਹੈ ਅਤੇ ਵਿਦੇਸ਼ੀ ਲਾੜਿਆਂ ਦੀ ਧੋਖਾਧੜੀ ਦਾ ਸ਼ਿਕਾਰ ਹੋਈਆਂ ਸੈਂਕੜੇ ਹੀ ਲੜਕੀਆਂ ਦਾ ਭਵਿੱਖ ਤਬਾਹ ਹੋਣ ਤੋਂ ਬਚਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰਾਮੂਵਾਲੀਆ ਨੇ ਕਿਹਾ ਕਿ 29 ਸਾਲਾ ਸੁਖਦੇਵ ਸਿੰਘ 2014 ਵਿੱਚ ਸਾਊਧੀ ਅਰਬ ਵਿੱਚ ਗਿਆ ਸੀ, ਕੁਝ ਮਹੀਨੇ ਕੰਮ ਕਰਨ ਤੋਂ ਬਾਅਦ ਉਸ ਦੀ ਕੰਪਨੀ ਨੇ ਉਸਨੂੰ ਤਨਖਾਹ ਦੇਣੀ ਬੰਦ ਕਰ ਦਿੱਤੀ ਤੇ ਉਸ ਨੂੰ ਤੰਗ ਕਰਨ ਲੱਗ ਪਏ, ਜਦੋਂ ਸੁਖਦੇਵ ਸਿੰਘ ਨੇ ਆਪਣੀ ਤਨਖਾਹ ਮੰਗੀ ਤਾਂ ਕੰਪਨੀ ਦੇ ਮਾਲਕ ਨੇ ਉਸ ਉਪਰ ਇਕ ਮੁਕਦਮਾ ਦਰਜ ਕਰਵਾ ਕੇ ਉਸ ਨੁੰ ਜੇਲ ਵਿਚ ਭਿਜਵਾ ਦਿਤਾ। ਉਸ ਨੂੰ ਪੰਜ ਮਹੀਨੇ ਦੀ ਸਜਾ ਹੋਈ ਪਰ ਸਜਾ ਪੂਰੀ ਹੋਣ ਤੋਂ ਬਾਅਦ ਵੀ ਉਸ ਨੂੰ ਰਿਹਾਆ ਨਹੀਂ ਕੀਤਾ ਜਾ ਰਿਹਾ ਸੀ। ਫਿਰ ਸੁਖਦੇਵ ਸਿੰਘ ਦੇ ਪੰਜਾਬ ਵਿਚ ਰਹਿੰਦੇ ਮਾਤਾ ਅਤੇ ਭੈਣ ਸੁਖਵਿੰਦਰ ਕੌਰ ਉਹਨਾਂ ( ਬੀਬੀ ਰਾਮੂੰਵਾਲੀਆ) ਨੂੰ ਮਿਲੇ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਹਨਾਂ ਨੇ ਇਸ ਸਬੰਧੀ ਸਾਊਧੀ ਅਰਬ ਦੇ ਭਾਰਤੀ ਰਾਜਦੂਤ ਨਾਲ ਸੰਪਰਕ ਕੀਤਾ ਅਤੇ ਸੰਸਥਾ ਦੀਆਂ ਕੋਸਿਸਾਂ ਨਾਲ ਸੁਖਦੇਵ ਸਿੰਘ ਆਪਣੇ ਘਰ ਪਰਤ ਆਇਆ। ਪਰ ਸੁਖਦੇਵ ਸਿੰਘ ਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਉਸਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ, ਤੇ ਸੁਖਦੇਵ ਸਿੰਘ ਆਪਣੀ ਮਾਤਾ ਦੀਆਂ ਅੰਤਿਮ ਰਸਮਾਂ ਵਿਚ ਹੀ ਸ਼ਾਮਲ ਹੋ ਸਕਿਆ। ਇਸ ਮੌਕੇ ਸੁਖਦੇਵ ਸਿੰਘ ਅਤੇ ਉਸ ਦੀ ਭੈਣ ਸੁਖਵਿੰਦਰ ਕੌਰ, ਅਰਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਬੈਰੋਂਪੁਰ, ਇਛਪ੍ਰੀਤ ਸਿੰਘ ਵਿਕੀ, ਸਿਵ ਕੁਮਾਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…