ਬੀਬੀ ਰਾਮੂਵਾਲੀਆ ਦੇ ਯਤਨਾਂ ਸਦਕਾ ਬੇਲਾਰੂਸਾ ਵਿੱਚ ਫਸੇ ਦੋ ਪੰਜਾਬੀ ਨੌਜਵਾਨ ਸਹੀ ਸਲਾਮਤ ਵਾਪਸ ਘਰ ਪਰਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਤੇ ਹੈਲਪਿੰਗ ਹੈਪਲੈਸ ਦੇ ਸੰਚਾਲਿਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਦੱਸਿਆ ਕਿ ਸੰਸਥਾ ਹੈਲਪਿੰਗ ਹੈਪਲੈਸ ਜੋ ਕਿ ਵਿਦੇਸਾ ਵਿਚ ਫਸੇ ਨੌਜਵਾਨਾ ਦੀ ਲਗਾ ਤਰ੍ਹਾ ਦੋ ਸਾਲਾ ਤੋਂ ਮੱਦਦ ਕਰਦੀ ਰਹੀ ਹੈ। ਉਹਨਾਂ ਕਿਹਾ ਕਿ ਬੇਲਾਰੂਸਾ ਦੇਸ ਵਿੱਚ ਦੋ ਨੌਜਵਾਨ ਬਿਕਰਮਜੀਤ ਸਿੰਘ ਤੇ ਕੁਲਦੀਪ ਸਿੰਘ ਜੋ ਕਿ 6 ਮਹਿਨੇ ਤੋਂ ਫਸੇ ਹੋਏ ਸਨ। ਉਹਨਾਂ ਨਾਲ ਏਜੰਟ ਨੇ ਧੋਖਾ ਕਰਕੇ ਬੇਲਾਰੂਸਾ ਵਿੱਚ ਉਤਾਰ ਦਿੱਤਾ ਸੀ। ਬੇਲਾਰੂਸਾ ਤੋ ਵਾਪਸ ਆਉਣਾਂ ਉਹਨਾਂ ਲਈ ਬਹੁਤ ਹੀ ਮੁਸ਼ਕਿਲ ਹੋ ਗਿਆ ਸੀ। ਨਾ ਹੀ ਉਹਨਾਂ ਨੂੰ ਉੱਥੇ ਖਾਣਾਂ ਦਿੱਤਾ ਜਾਦਾ ਸੀ। ਨਾ ਹੀ ਉਹਨਾਂ ਬਾਹਰ ਨਿਕਲਣ ਦਿੱਤਾ ਜਾਦਾ ਸੀ। ਏਜੰਟ ਨੇ ਉਹਨਾਂ ਤੋਂ 10-10 ਲੱਖ ਰੁਪਏ ਲਏ ਸਨ। ਜਦੋਂ ਉਹਨਾਂ ਕਿਹਾ ਕਿ ਸਾਨੂੰ ਘਰ ਵਾਪਿਸ ਭੇਜ ਦਿੱਤਾ ਜਾਵੇ। ਤਾਂ ਉਹ ਹੋਰ ਪੈਸੇ ਦੀ ਮੰਗ ਕਰਨ ਲੱਗ ਪਿਆ। ਫਿਰ ਜਦੋਂ ਉਹਨਾਂ ਨੂੰ ਕੋਈ ਵੀ ਮੱਦਦ ਕੀਤੇ ਤੋਂ ਵੀ ਨਾਲ ਮਿਲੀ, ਤਾਂ ਨੌਜਵਾਨਾਂ ਦੇ ਮਾਪੇ ਹੈਲਪਿੰਗ ਹੈਪਲੈਸ ਦੇ ਦਫ਼ਤਰ ਆਏ ਅਤੇ ਬੀਬੀ ਰਾਮੂੰਵਾਲੀਆ ਤੋਂ ਮੱਦਦ ਮੰਗੀ ਤਾ ਉਹਨਾਂ ਨੇ ਇਹਨਾਂ ਦੀ ਮੱਦਦ ਕੀਤੀ ਅਤੇ ਇਹਨਾਂ ਨੂੰ 12 ਦਿਨਾਂ ਵਿੱਚ ਪੰਜਾਬ ਨੋਜਵਾਨਾ ਦੇ ਮਾਪਿਆ ਕੋਲ ਵਾਪਿਸ ਲੈ ਆਉਂਦਾ।
ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਇਹਨਾ ਨਾਲ ਏਜੰਟ ਨੇ ਧੋਖਾ ਕੀਤਾ ਸੀ ਦਲਜੀਤ ਕੋਰ ਜੋ ਕਿ ਬਿਕਰਮਜੀਤ ਸਿੰਘ ਦੀ ਮਾਤਾ ਹੈ ਉੁਹਨਾ ਦੇ ਨਾਲ ਉੱਘੇ ਸਮਾਜ ਸੇਵੀ ਸ: ਤਰਲੋਚਨ ਸਿੰਘ ਬਾਜਵਾ ਉਹ 2 ਮਾਰਚ ਨੂੰ ਆ ਕਿ ਮੱਦਦ ਲਈ ਮਿਲੇ। ਅਸੀ ਪੂਰੀ ਮੱਦਦ ਕੀਤੀ। ਭਾਰਤੀ ਰਾਜਦੂਤ ਸ੍ਰੀ ਪੰਕਜ ਜੀ ਨੂੰ ਪੱਤਰ ਲਿਖੀਆ ਫਿਰ ਉਹਨਾ ਨਾਲ ਫੋਨ ਤੇ ਲਗਾਤਾਰ ਗੱਲ ਹੁੰਦੀ ਰਹੀ। ਜਿਸ ਦੇ ਸਦਕਾ ਕੁਲਦੀਪ ਸਿੰਘ ਤੇ ਬਿਕਰਮਜੀਤ ਸਿੰਘ ਪੰਜਾਬ ਆਪਣੇ ਘਰ 15 ਮਾਰਚ ਨੂੰ ਪਹੁੰਚ ਗਏ। ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਨੋਜਵਾਨਾ ਨੂੰ ਨਾ ਤਾ ਖਾਣ ਨੂੰ ਕੁਝ ਦਿੱਤਾ ਜਾਦਾ ਸੀ। ਉਹਨਾ ਦੀ ਹਾਲਤਾ ਬਹੁਤ ਹੀ ਖਾਰਬ ਸੀ। ਹੁਣ ਤੱਕ ਵੀ ਉਹ ਪੂਰੀ ਤਰ੍ਹਾਂ ਨਾਲ ਸਰੀਰਕ ਤੌਰ ’ਤੇ ਤੰਦਰੂਤ ਨਹੀਂ ਹੋ ਸਕੇ। ਦਲਜੀਤ ਕੌਰ ਵੱਲੋਂ ਬੀਬੀ ਰਾਮੂਵਾਲੀਆ ਦਾ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਬੀਬੀ ਰਾਮੂੰਵਾਲੀਆ ਨੇ ਉਹਨਾਂ ਦੀ ਪੂਰੀ ਮੱਦਦ ਕੀਤੀ। ਉਹਨਾਂ ਨੂੰ ਆਸ ਨਹੀਂ ਸੀ ਕਿ ਉਹਨਾਂ ਦੇ ਬੱਚੇ ਜਿਸ ਤਰ੍ਹਾਂ ਦੀ ਹਾਲਤ ਵਿੱਚ ਫਸੇ ਹੋਏ ਸਨ ਕਿ ਐਨੀ ਜਲਦੀ ਘਰ ਵਾਪਿਸ ਪਰਤ ਆਉਣਗੇ।
ਬੀਬੀ ਰਾਮੂਵਾਲੀਆ ਨੇ ਦੱਸਿਆ ਸਾਡੀ ਸੰਸਥਾਂ ਹੈਲਪਿੰਗ ਹੈਪਲੈਸ ਲਗਾਤਾਰ ਸਮਾਜ ਦੀ ਸੇਵਾ ਕਰ ਰਹੀ ਹੈ। ਸਾਡੀ ਸੰਸਥਾਂ ਦੀ ਟੀਮ ਹਰ ਸਮੇ ਦੁੱਖੀ ਧੀਆ ਤੇ ਲੜਕਿਆ ਲਈ ਦੀ ਮੱਦਦ ਕਰਦੀ ਰਹਿੰਦੀ ਹੈ। ਵਿਦੇਸਾ ਵਿਚ ਫਸੇ ਨੋਜਵਾਨਾ ਦੇ 80 ਤੇ ਕਰੀਬ ਕੇਸ ਸਾਡੀ ਸੰਸਥਾਂ ਹੱਲ ਕਰ ਰਹੀ ਹੈ। ਸਮੂਹ ਪੰਜਾਬੀ ਨੋਜਵਾਨਾ ਨੂੰ ਅਪੀਲ ਕਰਦੀ ਹਾਂ ਕਿ ਵਿਦੇਸ ਜਾਣ ਦੀ ਦੋੜ ਵਿਚ ਏਜੰਟਾ ਕੋਲ ਧੋਖੇ ਨਾ ਖਾਓ ਪੂਰੀ ਤਰ੍ਹਾ ਜਾਚ ਕਰ ਕਿ ਹੀ ਵਿਦੇਸ ਜਾੳ। ਇਸ ਮੌਕੇ ਉੱਘੇ ਸਮਾਜ ਸੇਵੀ ਅਰਵਿੰਦਰ ਸਿੰਘ ਭੁੱਲਰ, ਸਕੱਤਰ ਸ: ਕੁਲਦੀਪ ਸਿੰਘ ਬੈਰੋਪੁਰ, ਇੱਛਪ੍ਰੀਤ ਸਿੰਘ ਵਿਕੀ, ਅਨਮੋਲ ਸਿੰਘ ਚੱਕਲ, ਤਰਲੋਚਨ ਸਿੰਘ ਬਾਜਵਾ, ਦਲਜੀਤ ਕੋਰ, ਗੁਰਪਾਲ ਸਿਘ ਮਾਨ ਤੇ ਸਮੂਹ ਹੈਲਪਿੰਗ ਹੈਪਲੈਸ ਦੀ ਟੀਮ ਹਾਜਰ ਸੀ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…