
ਬੀਬੀ ਰਾਮੂਵਾਲੀਆ ਵੱਲੋਂ ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਜੁਲਾਈ:
ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਤੇ ਹੈਲਪਿੰਗ ਹੈਪਲੈਸ ਦੀ ਸੰਚਲਾਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੀਆ ਨੌਜਵਾਨਾਂ ਦੀਆਂ ਮੌਤਾਂ ’ਤੇ ਜੋ ਸਮੂਹ ਪੰਜਾਬ ਦੀਆਂ ਸਮਾਜ ਸੇਵੀ ਸੰਸਥਾ ਵੱਲੋਂ ਕਾਲੇ ਹਫ਼ਤੇ ਦੇ ਤੌਰ ਤੇ ਰੋਸ ਪ੍ਰਚਾਰ ਦੀ ਸਲਾਗਾ ਕਰਦੀਆ ਕਿਹਾ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਖ਼ਤਮ ਕਰਦਾ ਜਾ ਰਿਹਾ ਜੇਕਰ ਅਸੀਂ ਅੱਜ ਵੀ ਜਾਗਰੂਕ ਨਾ ਹੌਏ ਤਾ ਬਹੁਤ ਦੇਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀਆਂ ਦੇ ਰੋਸ ਨੂੰ ਦੇਖ ਦੇ ਪੰਜਾਬ ਸਰਕਾਰ ਨੇ ਨਸ਼ਾ ਵੇਚਣ ਵਾਲੀਆ ਦੇ ਖ਼ਿਲਾਫ਼ ਜੋ ਸਖ਼ਤ ਫੈਸਲੇ ਲਏ ਹਨ ਅਸੀ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ। ਇਹ ਫੈਸਲੇ ਲੈਣੇ ਸਰਕਾਰ ਲਈ ਬਹੁਤ ਜ਼ਰੂਰੀ ਸਨ। ਨਸ਼ੇ ਦੇ ਤਸ਼ਕਰਾ ਨੂੰ ਫਾਸ਼ੀ ਦੀ ਸਜਾ ਵਾਲਾ ਕਾਨੂੰਨ ਹੀ ਅਜਿਹੇ ਕੰਮ ਕਰਨ ਤੋਂ ਰੋਕ ਸਕਦਾ ਹੈ। ਹੁਣ ਕੁਝ ਦਿਨਾਂ ਸੋਸ਼ਲ ਮੀਡੀਆ ਉੱਤੇ ਆ ਰਹਈਆ ਖਬਰਾਂ ਤੋਂ ਪਤਾ ਲੱਗ ਰਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ। ਨਸ਼ੇ ਤਸਕਰਾਂ ਨੂੰ ਫੜ ਕਿ ਪੁਲੀਸ ਹਵਾਲੇ ਕਰ ਰਹੇ ਹਨ।
ਸਾਡੀ ਸੰਸਥਾ ਹੈਲਪਿੰਗ ਹੈਪਲੈਸ ਵੀ ਨੌਜਵਾਨਾਂ ਨੂੰ ਸਮੇਂ ਸਮੇਂ ਸਿਰ ਕੈਪ ਲਗਾ ਕਰੇ ਨਸ਼ੇ ਛੱਡਣ ਲਈ ਪ੍ਰੇਰੀਤ ਕਰਦੀ ਰਹਿੰਦੀ ਹੈ। ਸਾਡੀ ਸੰਸਥਾ ਹੁਣ ਤੱਕ 50 ਦੇ ਕਰੀਬ ਕੈਪ ਪੰਜਾਬ ਵਿੱਚ ਲਗਾ ਚੁੱਕੀ ਹੈ। ਜਿਸ ਦੇ ਤਹਿਤ ਅਸੀਂ 85 ਦੇ ਕਰੀਬ ਨੌਜਵਾਨਾ ਨੂੰ ਨਸ਼ੇ ਜਿੰਦਗੀ ਤੋ ਬਾਹਰ ਕੱਢ ਚੱਕੇ ਹਾਂ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਸਾਡੀ ਸੰਸਥਾ ਜਿੱਥੇ ਨਸ਼ੇ ਖ਼ਿਲਾਫ਼ ਚੁੱਕੇ ਪੰਜਾਬ ਸਰਕਾਰ ਦੇ ਕਦਮ ਦੀ ਸ਼ਲਾਘਾ ਕਰਦੀ ਹੈ। ਉੱਥੇ ਹੀ ਸਰਕਾਰ ਨੂੰ ਇਕ ਹੋਰ ਅਪੀਲ ਕਰਦੀ ਹੈ। ਨਸ਼ੇ ਦੀ ਤਰ੍ਹਾਂ ਹੀ ਅਖੌਤੀ ਟਰੈਵਲ ਏਜੰਟ ਵੀ ਪੰਜਾਬ ਦੀ ਨੌਜਵਾਨੀ ਨੂੰ ਘੂਣ ਵਾਗੂ ਖਾ ਰਹੇ ਹਨ। ਪੰਜਾਬ ਦੇ ਲੱਖਾਂ ਹੀ ਨੌਜਵਾਨ ਟਰੈਵਲ ਏਜੰਟਾਂ ਦੇ ਕਾਰਨ ਵਿਦੇਸ਼ਾਂ ਵਿੱਚ ਜ਼ਿੰਦਗੀ ’ਤੇ ਮੌਤ ਨਾਲ ਜੂਜ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਅਖੌਤੀ ਟਰੈਵਲ ਏਜੰਟਾਂ ਲਈ ਵੀ ਅਜਿਹਾ ਹੀ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ। ਤਾ ਜੋ ਪੰਜਾਬ ਦੇ ਨੌਜਵਾਨੀ ਨੂੰ ਬਚਾਅ ਜਾ ਸਕੇ। ਇਸ ਸਮੇਂ ਨਵਜੋਤ ਕੌਰ ਜਾਹਗੀਰ ਮੀਤ ਪ੍ਰਧਾਨ ਹੈਲਪਿੰਗ ਹੈਪਲੈਸ ਅਤੇ ਸਕੱਤਰ ਕੁਲਦੀਪ ਸਿੰਘ ਬੈਰੋਪੁਰ ਹਾਜ਼ਰ ਸਨ।