
ਬੀਬੀ ਰਾਮੂਵਾਲੀਆ ਵੱਲੋਂ ਹਾਈ ਕੋਰਟ ਦੇ ਟਰੈਵਲ ਏਜੰਟਾਂ ਖ਼ਿਲਾਫ਼ ਕਾਨੂੰਨ ਬਣਾਉਣ ਦੇ ਦਿਸ਼ਾ ਨਿਰਦੇਸ਼ਾਂ ਦਾ ਸਵਾਗਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਸਰਨ ਅਤੇ ਹੈਲਪਿੰਗ ਹੈਪਲੈਸ ਦੀ ਮੁਖੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਵਲੋ ਹੈਲਪਿੰਗ ਹੈਪਲੈਸ ਦੇ ਦਫਤਰ ਤੋ ਅੱਜ ਜਾ ਬਿਆਨ ਰਾਹੀ ਕਿਹਾ ਕਿ ਹਾਈਕੋਰਟ ਦੇ ਮਾਣਯੋਗ ਸੀਨੀਅਰ ਜੱਜ ਏaਬੀ ਚੋਧਰੀ ਦੇ ਆਦੇਸ ਤੇ ਪੰਜਾਬ ਸਰਕਾਰ ਨੂੰ ਹੁਕਮ ਕੀਤਾ ਗਿਆ ਹੈ ਕਿ ਇਕ ਹਫਤੇ ਦੇ ਵਿਚ ਟ੍ਰੈਵਲਏਜੰਟਾ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ। ਇਸ ਕਾਨੂੰਨ ਦੀ ਪੰਜਾਬੀਆ ਨੂੰ ਬਹੁਤ ਹੀ ਜਰੂਰਤ ਸੀ। ਪੰਜਾਬ ਦੇ ਨੌਜਵਾਨਾ ਨਾਲ ਬਹੁਤ ਸਾਲਾ ਤੋ ਵਿਦੇਸ ਭੇਜਣ ਲਈ ਧੋਖੇ ਹੋ ਰਹੇ ਹਨ। ਕਈ ਨੌਜਵਾਨਾ ਦੇ ਨਾਲ ਲੱਖਾ ਹੀ ਰੁਪਏ ਦੇ ਧੋਖੇ ਹੋਏ ਹਨ। ਜਿਸ ਕਾਰਨ ਨੌਜਵਾਨਾ ਦੀ ਜਿੰਦਗੀ ਤਬਾਹ ਹੋਈ ਹੈ। ਹਜਾਰਾ ਨੌਜਵਾਨਾ ਟ੍ਰੈਵਲਏਜੰਟਾ ਕਾਰਨ ਵਿਦੇਸਾ ਵਿਚ ਫਸੇ ਹੋਏ ਹਨ। ਉਹ ਆਪਣੇ ਘਰ ਆਉਣ ਲਈ ਤੜਫ ਰਹੇ ਹਨ। ਇਸ ਲਈ ਟ੍ਰੈਵਲਏਜੰਟਾ ਤੇ ਸਖਤ ਕਾਨੂੰਨ ਬਣਾਉਣ ਦੀ ਬਹੁਤ ਹੀ ਜਰੂਰਤ ਹੈ, ਮਾਣਯੌਗ ਹਾਈਕੋਰਟ ਨੇ ਜੋ ਆਦੇਸ ਅੱਜ ਪੰਜਾਬ ਸਰਕਾਰ ਨੂੰ ਕੀਤੇ ਹਨ ਉਹਨਾ ਦਾ ਸਾਡੀ ਸੰਸਥਾ ਵਲੋ ਸਵਾਗਤ ਕੀਤਾ ਜਾਦਾ ਹੈ। ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਇਸ ਮੁੱਦੇ ਤੇ ਸੰਸਥਾ ਹੈਲਪਿੰਗ ਹੈਪਲੈਸ ਵਲੋ ਇੱਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀਆ ਗਇਆ ਹੈ। ਜਿਸ ਵਿਚ ਪੂਰੇ ਸਖਤ ਕਾਨੂੰਨ ਬਣਾਉਣ ਲਈ ਬੇਨਤੀ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਨੌਜਵਾਨਾ ਦੇ ਜਿੰਦਗੀ ਬਚਾਈ ਜਾ ਸਕੇ। ਅਰਬ ਦੇਸਾ ਵਿਚ ਅਨੇਕਾ ਨੌਜਵਾਨਾ ਆਪਣੀ ਜਿੰਦਗੀ ਤੇ ਮੋਤ ਨਾਲ ਲੜ ਰਹੇ ਹਨ। ਉਹਨਾ ਨੂੰ ਘਰ ਵਾਪਿਸ ਲੈ ਕਿ ਆਉਣ ਲਈ ਇਸ ਕਾਨੂੰਨ ਰਾਹੀ ਬਹੁਤ ਮੱਦਦ ਮਿਲੇਗੀ। ਆਮ ਤੌਰ ਤੇ ਟ੍ਰੈਵਲਏਜੰਟ ਗਲਤ ਸੁਪਨੇ ਕਿਸੇ ਹੋਰ ਦੇਸ ਦੇ ਦਿਖਾ ਕੇ ਪਰ ਲੈ ਕਿਤੇ ਹੋਰ ਦੇਸ ਲੈ ਜਾਦੇ ਹਨ। ਤੇ ਕਈ ਵਾਰ ਉਹਨਾਂ ਨੂੰ ਬੰਦੀ ਬਣਾ ਕਿ ਹੋਰ ਰਕਮ ਲੈਣ ਲਈ ਘਰ ਵਾਲਿਆ ਤੇ ਦਬਾਅ ਪਾਉਦੇ ਹਨ। ਅਜਿਹਾ ਇਹ ਇਸ ਲਈ ਕਰਦੇ ਹਨ ਕਿਉਕਿ ਇਹਨਾ ਖਿਲਾਫ ਕੋਈ ਸਖਤ ਕਾਨੂੰਨ ਨਹੀ ਹੈ। ਇਹਨਾ ਟ੍ਰੈਵਲਏਜੰਟਾ ਤੋ ਸਤਾਏ ਨੌਜਵਾਨ ਹਰ ਰੋਜ ਦੋ ਤੋ ਤਿੰਨ ਕੇਸ ਹੈਲਪਿੰਗ ਹੈਪਲੈਸ ਦੇ ਦਫਤਰ ਮੱਦਦ ਮੰਗਣ ਲਈ ਆਉੱਦੇ ਹਨ। ਪੰਜਾਬ ਵਿਚ ਬਹੁਤ ਜਿਆਦਾ ਕਿਸਾਨਾ ਆਪਣੇ ਬੱਚਿਆ ਨੂੰ ਵਿਦੇਸ ਭੇਜਣ ਲਈ ਜਾ ਤਾ ਆਪਣੀ ਜਮੀਨ ਵੇਚ ਦਿੰਦੇ ਹਨ ਜਾ ਫਿਰ ਲੱਖਾ ਰੁਪਏ ਦਾ ਕਰਜਾ ਲੈ ਲੈਦੇ ਹਨ। ਉਹ ਉਮੀਦ ਕਰਦੇ ਹਨ ਕਿ ਉਹਨਾ ਦਾ ਬੱਚਾ ਵਿਦੇਸਾ ਵਿਚੋ ਕਮਾਈ ਕਰਕੇ ਕਰਜਾ ਉਤਾਰ ਦੇਵੇਗਾ ਅਤੇ ਉਹਨਾ ਦਾ ਜੀਵਨ ਸੁੱਖੀ ਹੋ ਜਾਵੇਗਾ। ਪਰ ਇਸ ਦੇ ਉੱਲਟ ਕਈ ਵਾਰ ਆਪਣੇ ਬੱਚਿਆ ਦੀ ਜਾਨ ਨੂੰ ਬਚਾਉਣ ਲਈ ਹੋਰ ਕਰਜਾ ਚੁੱਕਣਾ ਪੈਦਾ ਹੈ। ਟ੍ਰੈਵਲਏਜੰਟਾ ਪੰਜਾਬ ਦੀ ਜਵਾਨੀ ਨੂੰ ਨੋਚ ਨੋਚ ਕਿ ਖਾ ਰਹੇ ਹਨ। ਜੇਕਰ ਟ੍ਰੈਵਲਏਜੰਟਾ ਤੇ ਸਖਤ ਕਾਨੂੰਨ ਬਣ ਜਾਵੇਗਾ ਤਾ ਇਹ ਧੋਖਾ ਕਰਨ ਤੋ ਪਹਿਲਾ ਸੋ ਵਾਰ ਸੋਚਣਗੇ। ਇਸ ਲਈ ਮੈ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰਜੌਰ ਅਪੀਲ ਕਰਦੀ ਹਾਂ ਕਿ ਪੰਜਾਬ ਦੇ ਐਡਵੋਕੇਟ ਜਨਰਲ ਸਾਹਿਬ ਨਾਲ ਵਿਚਾਰ ਕਰਕੇ ਟ੍ਰੈਵਲਏਜੰਟਾ ਤੇ ਸਖਤ ਤੋ ਸਖਤ ਕਾਨੂੰਨ ਬਣਾਇਆ ਜਾਵੇ ਤਾ ਜੋ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸ: ਅਰਵਿੰਦਰ ਸਿੰਘ ਭੁੱਲਰ ਸਮਾਜ ਸੇਵੀ, ਸਕੱਤਰ ਸ: ਕੁਲਦੀਪ ਸਿੰਘ ਬੈਰੋਪੁਰ, ਇੱਛਪ੍ਰੀਤ ਸਿੰਘ ਵਿਕੀ, ਸੁੱਖਦੇਵ ਸਿੰਘ ਸਮੂਹ ਹੈਲਪਿੰਕ ਹੈਪਲੈਸ ਦੀ ਟੀਮ ਹਾਜਰ ਸੀ।