Nabaz-e-punjab.com

ਪਿੰਡ ਬੜਮਾਜਰਾ ਤੋਂ ਬੀਬੀ ਰਣਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ

ਪਿੰਡ ਦਾ ਸਮੁੱਚਾ ਵਿਕਾਸ ਮੇਰਾ ਮੁੱਢਲਾ ਫਰਜ਼: ਬੀਬੀ ਰਣਜੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਇੱਥੋਂ ਦੇ ਨਜ਼ਦੀਕੀ ਪਿੰਡ ਬੜਮਾਜਰਾ ਦੀ ਸਮੁੱਚੀ ਪੰਚਾਇਤ ਨੂੰ ਅੱਜ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਜ਼ਿਲ੍ਹੇ ਦੀਆਂ 21 ਹੋਰ ਪੰਚਾਇਤਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਕਾਗਰਸ ਦਫ਼ਤਰ ਮੁਹਾਲੀ ਦੇ ਬਾਹਰ ਖੁੱਲ੍ਹੇ ਮੈਦਾਨ ਵਿੱਚ ਅਯੋਜਿਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਿੰਡ ਬੜਮਾਜਰਾ ਦੇ ਪੁਰਾਣੇ ਕਾਂਗਰਸੀ ਪ੍ਰੀਵਾਰ ਨੇ ਇਕ ਵਾਰ ਫਿਰ ਤੋਂ ਸਰਪੰਚੀ ਦੀ ਸੀਟ ਸਰਬ ਸੰਮਤੀ ਦੇ ਨਾਲ ਪ੍ਰਾਪਤ ਕਰ ਲਈ ਹੈ। ਇਸ ਪਿੰਡ ਦੀ ਪਹਿਲੀ ਵਾਰ 1983 ਵਿਚ ਪੰਚਾਇਤ ਬਣੀ। ਪਹਿਲੀ ਵਾਰ ਪਿੰਡ ਤੋਂ ਕਰਨੈਲ ਸਿੰਘ ਪਿੰਡ ਦੇ ਸਰਪੰਚ ਬਣੇ। ਫਿਰ ਗੁਰਦੇਵ ਸਿੰਘ 1992 ਵਿੱਚ ਪਿੰਡ ਦੇ ਸਰਪੰਚ ਬਣੇ। ਅੱਜ ਮੁੜ ਤੋਂ ਉਨ੍ਹਾਂ ਦੀ ਨੂੰਹ ਬੀਬੀ ਰਣਜੀਤ ਕੌਰ ਨੂੰ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਇਸਦੇ ਨਾਲ ਹੀ ਬਲਜੀਤ ਕੌਰ, ਪਰਮਿੰਦਰ ਸਿੰਘ, ਗੁਰਜੀਤ ਸਿੰਘ, ਜਰਨੈਲ ਕੌਰ ਅਤੇ ਗੁਰਦੇਵ ਸਿੰਘ ਨੂੰ ਪਿੰਡ ਵੱਲੋਂ ਸਰਬਸੰਮਤੀ ਨੇ ਨਾਲ ਹੀ ਪਿੰਡ ਦੇ ਪੰਚ ਚੁਣਿਆ ਗਿਆ। ਇਸ ਦੌਰਾਨ ਨਵੀਂ ਸਰਪੰਚ ਅਤੇ ਹੋਰਨਾਂ ਪੰਚਾਂ ਨੂੰ ਸਮਾਜ ਸੇਵੀ ਆਗੂ ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਵੱਲੋਂ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨਵੀਂ ਚੁਣੀ ਗਈ ਸਰਪੰਚ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਸ਼ੁਰੂ ਤੋਂ ਹੀ ਪਿੰਡ ਦੀ ਬਹੁਤ ਸੇਵਾ ਕੀਤੀ ਹੈ। ਪਿੰਡ ਦੇ ਵਿਕਾਸ ਦੇ ਸੰਬੰਧ ਵਿਚ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਪਿੰਡ ਦਾ ਸਮੁੱਚਾ ਵਿਕਾਸ ਮੇਰਾ ਮੁੱਢਲਾ ਫਰਜ਼ ਹੈ, ਇਸ ਲਈ ਉਹ ਆਪਣੇ ਪਿੰਡ ਦਾ ਵਿਕਾਸ ਕਰਕੇ ਇਸਨੂੰ ਇਕ ਮਾਡਲ ਵਿਲੇਜ਼ ਸਥਾਪਿਤ ਕਰਵਾਉਂਣ ਦੇ ਇਛੁੱਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਸਪੁੱਤਰ ਜੀਤੂ ਬੜਮਾਜਰਾ ਵੀ ਪਿੰਡ ਦੇ ਵਿਕਾਸ ਲਈ ਹਮੇਸ਼ਾ ਤੱਤਪਰ ਹੈ ਅਤੇ ਉਨ੍ਹਾਂ ਨਾਲ ਮਿਹਨਤ ਕਰ ਰਿਹਾ ਹੈ। ਦੱਸਣਯੋਗ ਹੈ ਕਿ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਚੁਣੇ ਜਾਣ ਦਾ ਸਿਹਾਰਾ ਨੌਜਵਾਨ ਜੀਤੂ ਬੜਮਾਜਰਾ ਦੇ ਸਿਰ ਬੱਝਦਾ ਹੈ ਜੋ ਇਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਸਾਰੇ ਪਿੰਡ ਨੂੰ ਆਪਣੇ ਨਾਲ ਲੈ ਕੇ ਚੱਲਣ ਵਿੱਚ ਕਾਮਯਾਬ ਰਹੇ ਹਨ। ਇਸ ਮੌਕੇ ਜੀਤੂ ਬੜਮਾਜਰਾ ਨੇ ਕਿਹਾ ਕਿ ਆਮ ਤੌਰ ’ਤੇ ਪੰਚਾਇਤੀ ਚੋਣਾਂ ਵਿੱਚ ਖੂਨ ਖਰਾਬੇ ਦੇ ਅਸਾਰ ਬਣ ਜਾਂਦੇ ਹਨ। ਪ੍ਰੰਤੂ ਪਿੰਡ ਬੜਮਾਜਰਾ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਲੈ ਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…