ਪੰਜਾਬ ਦੀ ਸਿਆਸਤ ਤੇ ਪੰਥਕ ਰਾਜਨੀਤੀ ਵਿੱਚ ਵੱਡਾ ਧਮਾਕਾ, ਬ੍ਰਹਮਪੁਰਾ ਤੇ ਢੀਂਡਸਾ ਨੇ ਕੀਤਾ ਏਕਾ

ਬ੍ਰਹਮਪੁਰਾ ਤੇ ਸੁਖਦੇਵ ਢੀਂਡਸਾ ਨੇ ਆਪਣੀਆਂ ਪਾਰਟੀਆਂ ਭੰਗ ਕਰਕੇ ਏਕਤਾ ਲਈ ਕੀਤਾ ਰਾਹ ਪੱਧਰਾ

ਕੈਪਟਨ ਤੇ ਬਾਦਲ ਦੋਸਤਾਨਾ ਮੈਚ ਖੇਡ ਰਹੇ ਪਰ ਖਮਿਆਜ਼ਾ ਪੰਜਾਬ ਭੁਗਤ ਰਿਹਾ: ਢੀਂਡਸਾ, ਬ੍ਰਹਮਪੁਰਾ

6 ਮੈਂਬਰੀ ਏਕਤਾ ਕਮੇਟੀ ਹਮਖ਼ਿਆਲ ਪਾਰਟੀਆ ਨਾਲ ਵੀ ਤਾਲਮੇਲ ਕਰੇਗੀ: ਕਰਨੈਲ ਪੀਰਮੁਹੰਮਦ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਅਪਰੈਲ:
ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ ਕਰਦਿਆ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਕੈਬਨਿਟ ਮੰਤਰੀ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਭੰਗ ਕਰਨ ਦਾ ਐਲਾਨ ਕੀਤਾ।
6 ਮੈਬਰੀ ਏਕਤਾ ਕਮੇਟੀ ਦੇ ਪ੍ਰਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਬੜੇ ਲੰਮੇ ਸਮੇ ਤੋ ਪੰਜਾਬੀਆ ਦੀ ਚਾਹਤ ਨੂੰ ਧਿਆਨ ਵਿੱਚ ਰੱਖਦਿਆ ਦੋਹਾ ਟਕਸਾਲੀ ਅਕਾਲੀ ਲੀਡਰਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਝ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਸਾਝੀ ਤਾਲਮੇਲ ਏਕਤਾ ਕਮੇਟੀ ਗਠਿਤ ਕੀਤੀ ਸੀ ਜਿਸ ਵਿੱਚ ਬ੍ਰਹਮਪੁਰਾ ਅਤੇ ਸ੍ਰੀ ਢੀਂਡਸਾ ਨੇ ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਕਰਨੈਲ ਸਿੰਘ ਪੀਰਮੁਹੰਮਦ, ਜਗਦੀਸ਼ ਸਿੰਘ ਗਰਚਾ, ਰਣਜੀਤ ਸਿੰਘ ਤਲਵੰਡੀ ਅਤੇ ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ ਨੂੰ ਮੈਬਰ ਬਣਾਇਆ ਸੀ।
ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਮਈ ਦੇ ਪਹਿਲੇ ਹਫਤੇ ਨਵੀ ਪਾਰਟੀ ਦਾ ਗਠਨ ਕਰਕੇ ਮਜ਼ਬੂਤ ਜਥੇਬੰਦਕ ਢਾਂਚਾ ਬਣਾਇਆ ਜਾਵੇਗਾ ਤੇ ਹਮਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਕੇ ਚੌਥੇ ਫਰੰਟ ਦਾ ਗਠਨ ਹੋਵੇਗਾ ਤਾਂ ਜੋ ਪ੍ਰਮੱਖ ਸਿਆਸੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ, ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੱਦ ਛੱਡ ਕੇ ਕਿਸਾਨੀ ਮੰਗਾਂ ਤੁਰੰਤ ਸਵੀਕਾਰ ਕਰਨ ਅਤੇ ਕਈ ਮਹੀਨਿਆਂ ਤੋਂ ਆਪਣੇ ਹੱਕੀ ਮੰਗਾਂ ਖਾਤਰ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤੇ ਨੂੰ ਰਾਹਤ ਦਿਵਾਉਣ।
ਸਵਰਗਵਾਸੀ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਬੇਟੇ ਰਣਜੀਤ ਸਿੰਘ ਤਲਵੰਡੀ ਦੀ ਚੰਡੀਗੜ ਸਥਿਤ ਕੋਠੀ ਚ ਦੋੋਹਾਂ ਪਾਰਟੀਆਂ ਦੀ ਲੀਡਰਸ਼ਿਪ ਨੇ ਮੀਟਿੰਗ ਉਪਰੰਤ ਬਰਗਾੜੀ ਕਾਂਡ ਦੇ ਦੋਸ਼ ਫੜਨ ਤੇ ਪੀੜਤਾਂ ਨੂੰ ਇਨਸਾਫ ਦੇਣ ਲਈ ਉੱਚ ਪੱਧਰੀ ਵਫਦ ਪੰਜਾਬ ਦੇ ਗਵਰਨਰ ਨੂੰ ਜਲਦੀ ਮਿਲੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤੇ ਬਾਦਲ ਦੋਹੇ ਫਰੈਡਲੀ ਮੈਚ ਖੇਡ ਰਹੇ ਹਨ ਜਿਸ ਦਾ ਖਮਿਆਜਾ ਪੰਜਾਬ ਭੁਗਤ ਰਿਹਾ ਹੈ । ਕੈਪਟਨ ਹਕੂਮਤ ਤੇ ਨਿਸ਼ਾਨੇ ਸਾਧਦਿਆਂ ਉਕਤ ਆਗੂਆਂ ਦੋਸ਼ ਲਾਇਆ ਕਿ ਚੋਣਾਂ ਵੇਲੇ ਕੈਪਟਨ ਨੇ ਵੱਡੋ-ਵੱਡੇ ਵਾਅਦੇ ਕੀਤੇ ਸੀ ਕਿ ਬਰਗਾੜੀ ਕਾਂਡ ਦੇ ਅਸਲ ਦੋਸ਼ੀ,ਕਰਜੇ ਮੁਆਫੀ ਆਦਿ ਮਸਲਿਆਂ ਨੂੰ ਸਿਰੇ ਚਾੜਿਆ ਜਾਵੇਗਾ ਪਰ ਅਸਲੀਅਤ ਚ ਉਨਾ ਬਾਦਲਾਂ ਨਾਲ ਰਲ ਕੇ ਪੰਜਾਬ ਨੂੰ ਚੰਗੀ ਤਰਾਂ ਲੁਟਿਆ।
ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਪੰਜਾਬ ਦੇ ਭਲੇ ਲਈ ਅਸੀ ਦੋਹੇ ਨਵੀ ਪਾਰਟੀ ਬਣਾ ਕੇ ਪੰਜਾਬ ਨੂੰ ਚੋਥਾ ਫਰੰਟ ਜਰੂਰੀ ਦਵਾਵਾਂਗੇ । ਇਸ ਮੌਕੇ ਪੀਰਮੁਹੰਮਦ ਨੇ ਕਿਹਾ ਕਿ ਇਸ ਏਕਤਾ ਕਮੇਟੀ ਨੇ ਲਗਾਤਾਰ ਮੀਟਿੰਗਾ ਕਰਕੇ ਦੋਵਾਂ ਅਕਾਲੀ ਧੜਿਆਂ ਵਿੱਚ ਸੰਪੂਰਨ ਏਕਤਾ ਕਰਨ ਲਈ ਮਾਹੌਲ ਤਿਆਰ ਕੀਤਾ। ਪੀਰਮੁਹੰਮਦ ਅਤੇ ਬਾਕੀ ਏਕਤਾ ਕਮੇਟੀ ਮੈਬਰਾ ਨੇ ਸਪੱਸ਼ਟ ਕੀਤਾ ਕਿ 6 ਮੈਬਰੀ ਕਮੇਟੀ ਅੱਗੇ ਵੀ ਹਮ-ਖਿਆਲੀ ਪਾਰਟੀਆਂ ਨਾਲ ਸੰਪਰਕ ਕਰਨ ਲਈ ਗੱਲਬਾਤ ਕਰਦੀ ਰਹੇਗੀ। ਇਸ ਮੌਕੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀਬਾਦਲ, ਰਾਜਸੀ ਸਲਾਹਕਾਰ ਦਵਿੰਦਰ ਸਿੰਘ ਸੋਢੀ, ਡਾ. ਮਨਜੀਤ ਸਿੰਘ ਭੌਮਾ, ਸਾਹਿਬ ਸਿੰਘ ਬਡਾਲੀ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਹਰਦਿੱਤ ਸਿੰਘ ਅਤੇ ਬਲਜਿੰਦਰ ਸਿੰਘ ਐਟਲਾਟਾ, ਓਐਸਡੀ ਜਸਵਿੰਦਰ ਸਿੰਘ, ਰਣਜੀਤ ਸਿੰਘ ਗਿੱਲ ਅਤੇ ਜਗਤਾਰ ਸਿੰਘ ਘੜੂੰਆਂ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …