Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਵਾਰਡ ਨੰਬਰ-8 ਵਿੱਚ ਵੱਡੇ ਪਾਰਕ ਦੇ ਆਲੇ ਦੁਆਲੇ ਪੇਵਰ ਬਲਾਕ ਲਗਾਉਣ ਦਾ ਕੰਮ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ: ਸਥਾਨਕ ਵਾਰਡ ਨੰਬਰ-8 ਤੋਂ ਭਾਜਪਾ ਦੇ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਅੱਜ ਸਥਾਨਕ ਫੇਜ਼-2 ਵਿੱਚ ਸਥਿਤ ਉਦਯੋਗਿਕ ਖੇਤਰ ਅਤੇ ਪਿੰਡ ਸ਼ਾਹੀਮਾਜਰਾ ਵਿਚਲੇ ਬਣੇ ਵੱਡੇ ਪਾਰਕ ਦੇ ਆਲੇ ਦੁਆਲੇ ਪੇਵਰ ਬਲਾਕ ਲਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਇਸ ਕੰਮ ਉੱਤੇ 15 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਪਾਰਕ ਦੇ ਆਲੇ ਦੁਆਲੇ 25 ਫੁੱਟ ਚੌੜੇ ਥਾਂ ਵਿੱਚ ਇਹ ਪੇਵਰ ਬਲਾਕ ਲਗਾਇਆ ਜਾ ਰਿਹਾ ਹੈ। ਇਸ ਨਾਲ ਫੈਕਟਰੀ ਦੇ ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਇਸ ਥਾਂ ਪਹਿਲੀ ਵਾਰ ਪੇਵਰ ਬਲਾਕ ਲੱਗ ਰਹੇ ਹਨ। ਇਸ ਤੋਂ ਪਹਿਲਾਂ ਕਿਸੇ ਕੌਂਸਲਰ ਨੇ ਲੋਕਾਂ ਦੀ ਕੋਈ ਸ਼ੁੱਧ ਨਹੀਂ ਲਈ ਅਤੇ ਨਾ ਹੀ ਕਦੇ ਕਿਸੇ ਆਗੂ ਉਦਯੋਗਿਕ ਏਰੀਆ ਅਤੇ ਪਿੰਡ ਸ਼ਾਹੀਮਾਜਰਾ ਦੇ ਵਿਕਾਸ ਵੱਲ ਹੀ ਤਵੱਜੋਂ ਦਿੱਤੀ ਹੈ। ਉਹਨਾਂ ਕਿਹਾ ਕਿ ਉਦਯੋਗਿਕ ਖੇਤਰ ਅਤੇ ਸ਼ਾਹੀਮਾਜਰਾ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਕਾਕਾ ਸਿੰਘ, ਪਾਲ ਸਿੰਘ, ਪੰਡਤ ਰਾਮ ਰਤਨ, ਗੋਲਡੀ ਕਲਸੀ, ਦਰਸ਼ਨ ਸਿੰਘ, ਰਾਮ ਕੁਮਾਰ, ਰਣਬੀਰ ਸਿੰਘ, ਯਸ਼ਪਾਲ ਰਿੰਕਾ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ