Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਦੇ ਸਾਈਬਰ ਕਰਾਈਮ ਸੈੱਲ ਦੀ ਵੱਡੀ ਪ੍ਰਾਪਤੀ, ਤਿੰਨ ਟੈਕਸੀ ਚਾਲਕ ਗ੍ਰਿਫ਼ਤਾਰ ਕਰੋਨਾ ਤੇ ਫੰਗਸ ਦੇ ਇਲਾਜ ਦੀ ਆੜ ਵਿੱਚ ਲੱਖਾਂ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਮੁਲਜ਼ਮਾਂ ਕੋਲੋਂ ਠੱਗੀ ਦੇ 14 ਲੱਖ ਰੁਪਏ ਦੀ ਨਗਦੀ ਵੀ ਕੀਤੀ ਬਰਾਮਦ ਵਸਟਐਪ ਗਰੁੱਪਾਂ ’ਤੇ ਪਾਉਂਦੇ ਸੀ ਕਰੋਨਾ ਤੇ ਫੰਗਸ ਦੇ ਇਲਾਜ ਦੇ ਟੀਕੇ ਮੁਹੱਈਆ ਕਰਵਾਉਣ ਦੀ ਪੋਸਟ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ: ਮੁਹਾਲੀ ਪੁਲੀਸ ਦੇ ਸਾਈਬਰ ਸੈਲ ਨੇ ਕਰੋਨਾ ਮਹਾਮਾਰੀ ਅਤੇ ਬਲੈਕ ਫੰਗਲ ਦੇ ਇਲਾਜ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਅਤੇ ਟੀਕੇ ਮੁਹੱਈਆ ਕਰਵਾਉਣ ਦਾ ਝਾਂਸਾ ਦੇ ਕੇ ਪੀੜਤ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਜ਼ਿਲ੍ਹਾ ਪੁਲੀਸ ਹੈੱਡਕੁਆਟਰ ’ਤੇ ਮੁਹਾਲੀ ਦੇ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੀਤਾ। ਪੁਲੀਸ ਨੇ ਮੁਲਜ਼ਮਾਂ ਕੋਲੋਂ ਠੱਗੀ ਦੇ 14 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨੇ ਮੁਲਜ਼ਮ ਟੈਕਸੀ ਚਲਾਉਂਦੇ ਹਨ। ਹਾਲਾਂਕਿ ਮੁਲਜ਼ਮ ਬਹੁਤੇ ਪੜੇ ਲਿਖੇ ਨਹੀਂ ਹਨ ਪ੍ਰੰਤੂ ਗੁਗਲ ਅਤੇ ਆਨਲਾਈਨ ਬਾਰੇ ਉਨ੍ਹਾਂ ਨੂੰ ਕਾਫ਼ੀ ਜਾਣਕਾਰੀ ਰੱਖਦੇ ਹਨ। ਜਿਨ੍ਹਾਂ ਨੂੰ ਕੈਂਥਲ, ਪਿਹੋਵਾ ਅਤੇ ਜ਼ੀਰਕਪੁਰ ’ਚ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਸਪੀ ਕਲੇਰ ਨੇ ਦੱਸਿਆ ਕਿ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲੀਸ ਦੇ ਟੈਕਨੀਕਲ ਸਪੋਰਟ ਤੇ ਫੋਰੈਂਸਿਕ ਤੇ ਸਾਈਬਰ ਕਰਾਈਮ ਦੇ ਡੀਐਸਪੀ ਅਮਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਸਾਈਬਰ ਕਰਾਈਮ ਅਤੇ ਫੋਰੈਂਸਿਕ ਟੀਮ ਵੱਲੋਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਕਰੋਨਾ ਅਤੇ ਬਲੈਕ ਫੰਗਸ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਂਦੇ ਟੀਕੇ ਦੀ ਕਾਲਾਬਾਜ਼ਾਰੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਕਿ ਇਸ ਦੌਰਾਨ ਸਾਈਬਰ ਕਰਾਈਮ ਦੇ ਇੰਚਾਰਜ ਅਮਨਦੀਪ ਸਿੰਘ ਅਤੇ ਸਬ ਇੰਸਪੈਕਟਰ ਮਨਦੀਪ ਸਿੰਘ ਅਤੇ ਥਾਣਾ ਜ਼ੀਰਕਪੁਰ ਦੇ ਐਸਐਚਓ ਓਂਕਾਰ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ Remadesivir ਅਤੇ 1mphonex ਦੀ ਸਪਲਾਈ ਮੁਹੱਈਆ ਕਰਵਾਉਣ ਦੇ ਨਾਂ ’ਤੇ ਲੋੜਵੰਦ ਮਰੀਜ਼ਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਰੋਹ ਮੈਂਬਰ ਅਮਿਤ ਕੁਮਾਰ ਵਾਸੀ ਸ਼ਿਵਾਲਿਕ ਵਿਹਾਰ, ਜ਼ੀਰਕਪੁਰ, ਮਨਦੀਪ ਸਿੰਘ ਵਾਸੀ ਪਿੰਡ ਇਸ਼ਾਕ, ਥਾਣਾ ਪਿਹੋਵਾ ਸਦਰ, ਕੁਰੂਕਸ਼ੇਤਰ, ਹਰਿਆਣਾ ਅਤੇ ਮਾਸਟਰ ਮਾਈਂਡ ਕੁਲਵਿੰਦਰ ਕੁਮਾਰ ਵਾਸੀ ਟੀਕਰੀ ਕਰੂਕਸ਼ੇਤਰਾ, ਹਰਿਆਣਾ ਨੂੰ ਕਾਲ ਡਿਟੇਲ ਅਤੇ ਲੋਕੇਸ਼ਨ ਦਾ ਪਿੱਛਾ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਪੀ ਕਲੇਰ ਨੇ ਦੱਸਿਆ ਕਿ ਮੁਲਜ਼ਮ ਲੋੜਵੰਦ ਪੀੜਤ ਲੋਕਾਂ ਨਾਲ ਕਰੋਨਾ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਂਦੇ ਟੀਕੇ ਸਪਲਾਈ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਮੋਟੀ ਰਾਸ਼ੀ ਆਪਣੇ ਬੈਂਕ ਖਾਤਿਆਂ ਵਿੱਚ ਪੁਆ ਲੈਂਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਟੀਕੇ ਵੀ ਸਪਲਾਈ ਨਹੀਂ ਸੀ ਕਰਦੇ। ਮੁਲਜ਼ਮਾਂ ਦੇ ਲੁੱਟ ਦੇ ਤਰੀਕੇ ਬਾਰੇ ਦੱਸਦਿਆਂ ਐਸਪੀ ਨੇ ਦੱਸਿਆ ਕਿ ਮੁਲਜ਼ਮ ਸੋਸ਼ਲ ਮੀਡੀਆ ’ਤੇ ਆਪਣਾ ਨੈੱਟਵਰਕ ਚਲਾਉਂਦੇ ਸੀ। ਮੁਲਜ਼ਮ ਕੁਲਵਿੰਦਰ ਕੁਮਾਰ ਨੇ ਆਪਣੇ ਮੋਬਾਈਲ ਨੰਬਰ ਦੇ ਵੱਖ-ਵੱਖ ਵੱਟਸਐਪ ਗਰੁੱਪ ਵਿੱਚ Remdesivir ਅਤੇ 1mphonex ਟੀਕੇ ਦੀ ਸਪਲਾਈ ਕਰਨ ਸਬੰਧੀ ਇਸ਼ਤਿਹਾਰ ਅਪਲੋਡ ਕੀਤੇ ਜਾਂਦੇ ਸੀ। ਜਿਸ ’ਤੇ ਲੋੜਵੰਦ ਲੋਕ ਵੱਟਸਐਪ ’ਤੇ ਸੰਪਰਕ ਕਰਦੇ ਸਨ ਅਤੇ ਮੁਲਜ਼ਮ ਕੁਲਵਿੰਦਰ ਉਨ੍ਹਾਂ ਕੋਲੋਂ ਟੀਕੇ ਸਬੰਧੀ ਅਦਾਇਗੀ ਮੁਲਜ਼ਮ ਅਮੀਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ ਪੁਆਉਂਦੇ ਸੀ। ਬੈਂਕ ਖਾਤੇ ਨੂੰ ਮੁਲਜ਼ਮ ਮਨਦੀਪ ਸਿੰਘ ਹੈਂਡਲ ਕਰਦਾ ਸੀ ਅਤੇ ਮੁਲਜ਼ਮ ਬੈਂਕ ਖਾਤਿਆਂ ਵਿੱਚ ਆਏ ਪੈਸਿਆਂ ਨੂੰ ਵੱਖ-ਵੱਖ ਜਗ੍ਹਾ ਤੋਂ ਏਟੀਐਮ ਰਾਹੀਂ ਕਢਵਾਉਂਦੇ ਸੀ ਅਤੇ ਆਪਸ ਵਿੱਚ ਵੰਡ ਲੈਂਦੇ ਸਨ। ਐਸਪੀ ਕਲੇਰ ਨੇ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਜ਼ੀਰਕਪੁਰ ਥਾਣਾ ਵਿੱਚ ਧਾਰਾ 419, 420, 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ