nabaz-e-punjab.com

ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਾਉਣ ਲਈ ਬਾਈਕ ਰੈਲੀ ਕੱਢੀ

ਐਸ.ਟੀ.ਐਫ ਮੁੱਖੀ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਲਈ ਕੀਤੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ•, 24 ਮਾਰਚ:
ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ ‘ਥੰਪਰਜ਼ ਕੈਫੇ’ ਕਲੱਬ ਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਵੱਲੋਂ ਸਾਂਝੇ ਤੌਰ ‘ਤੇ ਮੋਹਾਲੀ ਤੋਂ ਚੰਡੀਗੜ• ਤੱਕ ਇੱਕ ਬਾਈਕ ਰਾਈਡ ਆਯੋਜਿਤ ਕਰਵਾਈ ਗਈ। ਇਸ ਰਾਈਡ ਨੂੰ ਐਸ.ਟੀ.ਐਫ ਦੇ ਮੁੱਖੀ ਗੁਰਪ੍ਰੀਤ ਕੌਰ ਦਿਉ, ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ) ਨੇ ਝੰਡੀ ਦੇ ਕੇ ਸ਼ੁਰੂ ਕੀਤਾ ਅਤੇ ਇਹ ਰਾਈਡ ਟੈਗੋਰ ਥੀਏਟਰ ਵਿਖੇ ਆ ਕੇ ਸਮਾਪਤ ਹੋਈ।
ਇਸ ਮੌਕੇ ਐਸ.ਟੀ.ਐਫ ਮੁੱਖੀ ਨੇ ਐਸ.ਟੀ.ਐਫ ਵੱਲੋਂ ਕੀਤੇ ਕਾਰਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਠੱਲ• ਪਾਉਣ ਦੇ ਮੱਦੇਨਜ਼ਰ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਉਨ•ਾਂ ਨੌਜਵਾਨਾਂ ਨੂੰ ਨਸ਼ਾ-ਮੁਕਤ, ਸਿਹਤਮੰਦ ਤੇ ਖੁਸ਼ਹਾਲ ਜੀਵਨ ਜਿਉਣ ਦੀ ਸਲਾਹ ਵੀ ਦਿੱਤੀ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਬੁਲਾਰੇ ਨੇ ਦੱਸਿਆ ਕਿ ਰੰਗ ਦੇ ਬਸੰਤੀ-‘ ਏ ਰਾਈਡ ਫਾਰ ਡਰੱਗ ਫ੍ਰੀ ਇੰਡੀਆ ‘ ਦੇ ਸਲੋਗਨ ਵਾਲੀ ਇਸ ਬਾਈਕ ਰੈਲੀ ਦਾ ਮੰਤਵ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਕੇ ਸਮਾਜ ਵਿੱਚੋਂ ਨਸ਼ਾਖ਼ੋਰੀ ਦੀ ਲਾਹਣਤ ਨੂੰ ਜੜ•ੋਂ ਪੁੱਟਣਾ ਸੀ। ਉਨ•ਾਂ ਦੱਸਿਆ ਕਿ ਰੈਲੀ ਵਿੱਚ ਥੰਪਰਜ਼ ਕੈਫੇ ਦੇ 500 ਮੋਟਰਸਾਈਕਲ ਚਾਲਕ, ਪੰਜਾਬ ਪੁਲਿਸ ਦੇ 20, ਐਸ.ਟੀ.ਐਫ ਦੇ 20 ਅਤੇ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ• ਦੇ 4 ਚਾਲਕਾਂ ਨੇ ਭਾਗ ਲਿਆ। ਅੰਮ੍ਰਿਤਸਰ, ਜਲੰਧਰ,ਪਟਿਆਲਾ, ਮੋਗਾ ਅਤੇ ਨਵਾਂਸ਼ਹਿਰ ਵਰਗੇ ਸ਼ਹਿਰਾਂ ਵਿੱਚ ਵੀ ਨਾਲੋ-ਨਾਲ ਅਜਿਹੀਆਂ ਬਾਈਕ ਰੈਲੀਆਂ ਕੱਢੀਆਂ ਗਈਆਂ।
ਉਨ•ਾਂ ਅੱਗੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਲਾਸਾਨੀ ਸ਼ਹਾਦਤਾਂ , ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਕੱਢਣ ਲਈ ਇੱਕ ਵੱਡੀ ਪ੍ਰੇਰਣਾ ਦਾ ਸੋਮਾ ਹਨ। ਪੂਰੀ ਰੈਲੀ ਦੌਰਾਨ ਲੋਕਾਂ ਵੱਲੋਂ ਭਰਪੂਰ ਹੰਘਾਰਾ ਦੇਖਣ ਨੂੰ ਮਿਲਿਆ ਅਤੇ ਨੌਜਵਾਨਾਂ ਤੇ ਸਮਾਜ ਨੂੰ ਨਸ਼ਿਆਂ ਵਿਰੁੱਧ ਚੇਤੰਨਤਾ ਦਾ ਸੁਨੇਹਾ ਦੇਣ ਵਾਲੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…