ਬਾਇਓ ਗੈਸ ਰਸੋਈ ਗੈਸ ਦਾ ਸਾਫ਼ ਸੁਥਰਾ ਤੇ ਸਸਤਾ ਸਰੋਤ: ਗੋਇਲ

ਪਿੰਡ ਮਸੌਲ ਵਿਖੇ ਗੈਰ ਰਿਵਾਇਤੀ ਊਰਜਾ ਸਾਧਨਾਂ ਦੀ ਵਰਤੋਂ ਸਬੰਧੀ ਕੈਂਪ ਦਾ ਆਯੋਜਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਪੰਜਾਬ ਐਨਰਜੀ ਵਿਕਾਸ ਏਜੰਸੀ (ਪੇਡਾ) ਵੱਲੋਂ ਗੈਰ ਰਵਾਇਤੀ ਊਰਜਾ ਸਾਧਨਾਂ ਦੀ ਵਰਤੋਂ ਸਬੰਧੀ ਪਿੰਡ ਮਸੌਲ ਵਿਖੇ ਕੈਂਪ ਲਗਾਇਆ ਗਿਆ। ਜਿਸ ਵਿਚ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬਾਇਓ ਗੈਸ ਪਲਾਂਟ ਅਤੇ ਹੋਰ ਗੈਰ ਰਵਾਇਤੀ ਊਰਜਾ ਯੰਤਰਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੀਨੀਅਰ ਮੈਨੇਜ਼ਰ ਪੇਡਾ ਐਸ.ਏ.ਐਸ ਨਗਰ ਸ੍ਰੀ ਸੁਰੇਸ਼ ਕੁਮਾਰ ਗੋਇਲ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਬਾਇਓ ਗੈਸ ਰਸੋਈ ਗੈਸ ਦਾ ਸਾਫ ਸੁਥਰਾ ਅਤੇ ਸਸਤਾ ਸਰੋਤ ਹੈ। ਜਿਸ ਦੀ ਵਰਤੋਂ ਨਾਲ ਜਿਥੇ ਅਸੀਂ ਐਲ.ਪੀ.ਜੀ ਗੈਸ , ਤੇਲ, ਲੱਕੜ ਅਤੇ ਕੋਇਲੇ ਆਦਿ ਦੀ ਬਚਤ ਕਰ ਸਕਦੇ ਹਨ।
ਉਸ ਦੇ ਨਾਲ ਹੀ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਰੱਖ ਸਕਦੇ ਹਨ ਅਤੇ ਇਸ ਤਰ੍ਹਾਂ ਅਸੀਂ ਅਣਗਿਣਤ ਕੈਂਸਰ-ਦਮੇ ਵਰਗੀਆਂ ਮਾਰੂ ਬਿਮਾਰੀਆਂ ਤੋਂ ਛੁਟਕਾਰਾਂ ਪਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਬਾਇਓ ਗੈਸ ਪਲਾਂਟ ਲਗਾਉਣ ਵਾਲੇ ਜਨਰਲ ਲਾਭ ਪਾਤਰਾਂ ਨੂੰ 9 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੇ ਲਾਭ ਪਾਤਰਾਂ ਨੂੰ 11 ਹਜ਼ਾਰ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਪ੍ਰੰਤੂ ਜੇਕਰ ਕੋਈ ਲਾਭ ਪਾਤਰ ਆਪਣੇ ਪਖਾਨੇ ਦਾ ਕੁਨੈਕਸ਼ਨ ਬਾਇਓ ਗੈਸ ਪਲਾਂਟ ਨਾਲ ਜੋੜਦਾ ਹੈ ਤਾਂ ਉਸ ਨੂੰ 1200 ਰੁਪਏ ਵਾਧੂ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਉਸ ਦੇ ਸੈਪਟਿਕ ਟੈਂਕ ਤੇ ਆਉਣ ਵਾਲਾ ਖਰਚਾ ਵੀ ਬੱਚ ਜਾਂਦਾ ਹੈ।
ਇਸ ਤੋਂ ਇਲਾਵਾ ਬਾਇਓ ਗੈਸ ਪਲਾਂਟ ਨਿਕਲਣ ਵਾਲੀ ਖਾਦ ਦੀ ਖੇਤਾਂ ਵਿੱਚ ਵੀ ਵਰਤੋਂ ਕੀਤੀ ਜਾਂ ਸਕਦੀ ਹੈ ਜੋ ਕਿ ਵਧੀਆ ਖਾਦ ਹੁੰਦੀ ਹੈ। ਬਾਇਓ ਗੈਸ ਪਲਾਂਟ ਤੇ ਖਰਚ ਕੀਤਾ ਪੈਸਾ ਡੇਢ ਤੋਂ ਦੋ ਸਾਲਾਂ ਵਿੱਚ ਊਰਜਾ ਦੀ ਬੱਚਤ ਦੇ ਰੂਪ ਵਿਚ ਪੂਰਾ ਹੋ ਜਾਂਦਾ ਹੈ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰ ਖਰੜ ਤੋਂ ਪੰਚਾਇਤ ਸਕੱਤਰ ਹਾਕਮ ਸਿੰਘ, ਸਰਪੰਚ ਹਰਨੇਕ ਸਿੰਘ, ਰਾਮ ਸਿੰਘ, ਅਕਸ਼ੇ ਊਰਜਾ ਸ਼ਾਪਸ ਵੱਲੋਂ ਸ. ਗੁਰਪ੍ਰੀਤ ਸਿੰਘ ਅਮਲੋਹ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …