ਕੁਰਾਲੀ ਦੇ ਵਾਰਡ ਨੰਬਰ-17 ਵਿੱਚ ਬਾਇਓ ਮੀਟਰਿਕ ਮਸ਼ੀਨ ਰਾਹੀਂ ਵੰਡੀ ਕਣਕ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਨਵੰਬਰ:
ਪ੍ਰਦੇਸ਼ ਸਰਕਾਰ ਵੱਲੋਂ ਫੂਡ ਸਕਿਉਰਟੀ ਐਕਟ ਅਧੀਨ ਸੂਬਾ ਕਾਂਗਰਸ ਦੇ ਸਕੱਤਰ ਰਾਕੇਸ਼ ਕਾਲੀਆਂ ਦੀ ਅਗਵਾਈ ਵਿੱਚ ਬਣਾਈ ਸਥਾਨਕ ਸਹਿਰ ਕਮੇਟੀ ਦੇ ਵਾਰਡ ਇੰਚਾਰਜ ਮੋਨਿਕਾ ਸੂਦ ਸੀਨੀਅਰ ਉੱਪ ਪ੍ਰਧਾਨ ਜਿੱਲਾ ਮਹਿਲਾ ਕਾਂਗਰਸ ਦੀ ਦੇਖ ਰੇਖ ਵਿੱਚ ਵਾਰਡ ਨੰਬਰ-17 ਵਿੱਚ ਜਗਦੀਸ਼ ਕੁਮਾਰ ਦੇ ਡਿੱਪੂ ਵਿੱਚ ਸੂਬਾ ਸਰਕਾਰ ਦੇ ਹੁਕਮਾਂ ਅਨੁੰਸਾਰ ਬਾਇਓ ਮੀਟਰਿਕ ਮਸ਼ੀਨ ਰਾਹੀਂ ਵਧੀਆ ਢੰਗ ਨਾਲ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮੋਨਿਕਾ ਸੂਦ ਨੇ ਕਿਹਾ ਕਿ ਸੂਬਾ ਸਰਕਾਰ ਗਰੀਬ ਅਤੇ ਜ਼ਰੂਰਤ ਮੰਦ ਲੋਕਾਂ ਦੇ ਹਿੱਤਾਂ ਨੁੰ ਧਿਆਨ ਵਿੱਚ ਰਖਦੇ ਹੋਏ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਆਮ ਤੇ ਜ਼ਰੂਰਤ ਮੰਦ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ਲਈ ਹਰ ਸੰਭਵ ਕੋਸਿਸ਼ ਕਰ ਰਹੀ ਹੈ। ਜਿਸ ਦੇ ਤਹਿਤ ਹੁਣ ਸਰਕਾਰ ਵੱਲੋਂ ਡਿਪੂਆਂ ਵਿੱਚ ਜ਼ਰੂਰਤ ਮੰਦ ਲੋਕਾਂ ਨੂੰ ਮਿਲਣ ਵਾਲੀ ਕਣਕ ਲੋਕਾਂ ਨੂੰ ਪੂਰੀ ਮਿਲੇ ਇਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਬਾਇਓਮੀਟ੍ਰਿਕ ਮਸ਼ੀਨਾਂ ਦਾ ਉਪਯੋਗ ਸ਼ੁਰੂ ਕੀਤਾ ਗਿਆ ਹੈ ਤੇ ਇਸਦੇ ਨਾਲ ਹੀ ਇਨਾਂ ਮਸ਼ੀਨਾਂ ਵਿਚੋਂ ਹੀ ਇੱਕ ਰਸ਼ੀਦ ਨਿਕਲਦੀ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਕਾਰਡ ਧਾਰਕ ਨੂੰ ਕਿੰਨੀ ਕਣਕ ਮਿਲ ਰਹੀ ਹੈ । ਇਸ ਮੌਕੇ ਉਹਨਾਂ ਨਾਲ ਮਨਜੀਤ ਕੌਰ, ਰਾਜ ਰਾਣੀ, ਰੀਤੂ ਸੂਦ, ਸਕੁਂਤਲਾ, ਕਰਮਜੀਤ ਕੌਰ, ਕਾਂਤਾ, ਸੋਨੀਆ ਧੀਮਨ, ਅੰਜੁ ਬਾਲਾ ਅਤੇ ਬਲਜੀਤ ਕੌਰ ਆਦਿ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…