ਸੀਜੀਸੀ ਲਾਂਡਰਾਂ ਦੇ ਬਾਇਓ-ਟੈਕਨਾਲੋਜੀ ਵਿਭਾਗ ਵੱਲੋਂ ਬਾਇਓਸਟਾਰਟ 2.0 ਦਾ ਆਯੋਜਨ

ਨਬਜ਼-ਏ-ਪੰਜਾਬ, ਮੁਹਾਲੀ, 27 ਮਾਰਚ:
ਸੀਜੀਸੀ ਲਾਂਡਰਾਂ ਦੇ ਬਾਇਓ-ਟੈਕਨਾਲੋਜੀ ਵਿਭਾਗ ਵੱਲੋਂ ਬਾਇਓਸਟਾਰਟ 2.0 ਦਾ ਆਯੋਜਨ ਕੀਤਾ ਗਿਆ ਜੋ ਕਿ ਬਾਇਓ-ਐਂਟਰਪ੍ਰੈਨਿਓਰਿਟੀ ਅਤੇ ਬਾਇਓ-ਐਂਟਰਪ੍ਰੈਨਿਓਰਿਅਲ ਲਚਕਤਾ ਬਣਾਉਣ ਸਬੰਧੀ ਕਪੈਸਿਟੀ ਬਿਲਡਿੰਗ ਪ੍ਰੋਗਰਾਮ (ਸਮਰੱਥਾ ਨਿਰਮਾਣ ਪ੍ਰੋਗਰਾਮ) ਦਾ ਦੂਜਾ ਐਡੀਸ਼ਨ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਸਿੱਧ ਮਾਹਰਾਂ, ਉੱਦਮੀਆਂ ਅਤੇ ਉਦਯੋਗਿਕ ਆਗੂਆਂ ਨੂੰ ਇੱਕੋ ਮੰਚ ’ਤੇ ਇਕੱਠਾ ਕਰਨਾ ਅਤੇ ਬਾਇਓ-ਐਂਟਰਪ੍ਰੈਨਿਓਰਿਟੀ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਸਾਧਨਾਂ ਨਾਲ ਲੈਸ ਕਰਨਾ ਸੀ।
ਇਸ ਦੌਰਾਨ ਡਾ.ਅਜੀਤ ਦੁਆ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀਬੀਟੀਆਈ) ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਡਾ.ਪੀ ਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਪਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ ਸੀਜੀਸੀ ਲਾਂਡਰਾਂ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਸਮਾਗਮ ਦਾ ਉਦਘਾਟਨ ਕੀਤਾ।ਆਪਣੇ ਸੰਬੋਧਨ ਵਿੱਚ ਡਾ.ਅਜੀਤ ਸਿੰਘ ਦੁਆ ਨੇ ਭਾਰਤ ਭਰ ਵਿੱਚ ਪੀਬੀਟੀਆਈ ਅਤੇ ਯੂਨੀਵਰਸਿਟੀਆਂ ਵਿਚਕਾਰ ਵੱਖ ਵੱਖ ਸਹਿਯੋਗਾਂ ਸੰਬੰਧੀ ਚਾਨਣਾ ਪਾਇਆ ਅਤੇ ਨਾਲ-ਨਾਲ ਬਾਇਓਟੈਕ ਸਟਾਰਟਅੱਪਸ ਦੇ ਵਿਕਾਸ ਨੂੰ ਸਮਰਥਨ ਦੇਣ ਅਤੇ ਬਾਇਓਐਂਟਰਪ੍ਰੈਨਿਓਰਿਟੀ ਨੂੰ ਉਤਸ਼ਾਹਿਤ ਕਰਨ ਲਈ ਇਨਕਿਊਬੇਟਰ ਵਿੱਚ ਉਪਲਬਧ ਵਿਆਪਕ ਸਹੂਲਤਾਂ ਸੰਬੰਧੀ ਵੀ ਜਾਣੂ ਕਰਵਾਇਆ।
ਮਨਜੀਤ ਸਿੰਘ ਨਿੱਝਰ, ਵਾਈਸ ਚੇਅਰਮੈਨ, ਐਮਐਸਐਮਈ ਪ੍ਰਮੋਸ਼ਨ ਕੌਂਸਲ ਆਫ ਇੰਡੀਆ ਫਾਰ ਐਫਡੀਆਈ ਟਰੇਡ ਅਤੇ ਇੰਡੋ ਿਬ੍ਰਿਟਸ਼ ਟਰੇਡ ਕੌਂਸਲ ਯੂ ਕੇ ਫਾਰ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਨੇ ਮਹਿਮਾਨ ਵਜੋਂ ਿਵਿਦਆਰਥੀਆਂ ਨੂੰ ਵਿਸ਼ਵੀ ਪੱਧਰ ‘ਤੇ ਸੋਚਣ ਅਤੇ ਖਾਸ ਕਰਕੇ ਅੰਤਰਰਾਸ਼ਟਰੀ ਸੰਪਰਕਾਂ ਅਤੇ ਭਾਈਵਾਲੀ ਜ਼ਰੀਏ ਸਰਹੱਦਾਂ ਤੋਂ ਪਾਰ ਆਪਣੇ ਉੱਦਮੀ ਵਪਾਰ ਦਾ ਵਿਸਤਾਰ ਕਰਨ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਸਟਾਰਟਅੱਪ ਪੰਜਾਬ ਦੇ ਸਟਾਰਟਅੱਪ ਕੋਆਰਡੀਨੇਟਰ ਸਲਿਲ ਕਪਲਸ਼ ਅਤੇ ਮੁਹਾਲੀ ਵਿੱਚ ਡਾਇਵਰਸਿਟੀ ਏਸ ਬਿਜ਼ਨਸ ਕੰਸਲਟਿੰਗ ਦੇ ਸੰਸਥਾਪਕ ਹਿਤੇਸ਼ ਕੁਮਾਰ ਗੁਲਾਟੀ ਸਣੇ ਵਿਸ਼ੇਸ਼ ਮਹਿਮਾਨਾਂ ਨੇ ਭਾਗੀਦਾਰਾਂ ਨਾਲ ਇੰਟਰਐਕਟਿਵ ਸੈਸ਼ਨਾਂ ਰਾਹੀਂ ਗੱਲਬਾਤ ਕੀਤੀ। ਇਸ ਦੇ ਨਾਲ ਹੀ ਸ਼੍ਰੀ ਕਪਲਸ਼ ਨੇ ਪੰਜਾਬ ਵਿੱਚ ਸਟਾਰਟਅੱਪ ਈਕੋਸਿਸਟਮ ਨੂੰ ਵਧਾਉਣ ਲਈ ਸਟਾਰਟਅੱਪ ਪੰਜਾਬ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਚਰਚਾ ਕੀਤੀ।

ਸ੍ਰੀ ਗੁਲਾਟੀ ਨੇ ਸਟਾਰਟਅੱਪਸ ਦੇ ਸਾਹਮਣੇ ਆਉਣ ਵਾਲੀਆਂ ਦਰਪੇਸ਼ ਚੁਨੌਤੀਆਂ, ਖਾਸ ਕਰਕੇ ਬਾਇਓਟੈਕਨਾਲੋਜੀ ਖੇਤਰ ਵਿਚ ਚੁਨੌਤੀਆਂ ਸਬੰਧੀ ਇੱਕ ਦਿਲਚਸਪ ਭਾਸ਼ਣ ਦਿੱਤਾ। ਇਸ ਉਪਰੰਤ ਇੱਕ ਪੈਨਲ ਚਰਚਾ ਹੋਈ ਜਿਸ ਵਿੱਚ ਬਾਇਓਟੈਕ ਉਦਯੋਗ ਦੇ ਪ੍ਰਮੁੱਖ ਸਟਾਰਟਅੱਪ ਆਗੂ ਸ਼ਾਮਲ ਹੋਏ। ਇਨ੍ਹਾਂ ਆਗੂਆਂ ’ਚੋਂ ਵਿਪਾਸ਼ਾ ਸ਼ਰਮਾ, ਸੀਈਓ, ਐਮਕੇਲੀ ਬਾਇਓਟੈਕ ਪ੍ਰਾਈਵੇਟ ਲਿਮਟਿਡ, ਡਾ. ਗੌਰੀ, ਸੰਸਥਾਪਕ, ਗੌਰੀਜ਼ ਸਕਿਨਕੇਅਰ ਪ੍ਰਾਈਵੇਟ ਲਿਮਟਿਡ, ਅਨਮੋਲ ਭਾਟੀਆ, ਸੰਸਥਾਪਕ ਅਤੇ ਨਿਰਦੇਸ਼ਕ, ਬੀਏਐਨਸੀ ਬਾਇਓ ਪੋਲੀਮਰਜ਼ ਪ੍ਰਾਈਵੇਟ ਲਿਮਟਿਡ ਅਤੇ ਜੈਨੇਂਦਰ ਜੈਨ, ਸਹਿ ਸੰਸਥਾਪਕ, ਇਨਵੀਗੋਰੇਟ ਬਾਇਓਟੈਕਨਾਲੋਜੀਜ਼ ਸ਼ਾਮਲ ਹੋਏ।
ਬਾਇਓਸਟਾਰਟ 2.0 ਪ੍ਰੋਗਰਾਮ ਵਿੱਚ ਵਿਚਾਰ ਪਿੱਚਿੰਗ ਮੁਕਾਬਲਾ ਸਭ ਤੋਂ ਦਿਲਚਸਪ ਰਿਹਾ ਜਿਸ ਵਿੱਚ ਬਾਇਓਟੈਕਨਾਲੋਜੀ ਵਿਭਾਗ, ਸੀਜੀਸੀ ਲਾਂਡਰਾਂ ਦੇ ਵਿਦਿਆਰਥੀਆਂ ਨੇ ਸੱਦੇ ਗਏ ਮਹਿਮਾਨ ਪੈਨਲ ਅੱਗੇ ਆਪਣੇ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਪਹਿਲਾ ਸਥਾਨ ਐਨਸ਼ਿਐਂਟ ਐਸੈਂਸ ਟੀਮ ਨੇ ਪ੍ਰਾਪਤ ਕੀਤਾ, ਜਿਸ ਵਿੱਚ ਬੀਐਸਸੀ ਬਾਇਓਟੈਕਨਾਲੋਜੀ ਦੀਆਂ ਵਿਦਿਆਰਥਣਾਂ ਸਲੋਨੀ ਠਾਕੁਰ, ਸ਼ਾਈਨ, ਸੱਭਿਆ ਅਤੇ ਰਿੰਮੀ ਸ਼ਾਮਲ ਸਨ। ਇਸੇ ਤਰ੍ਹਾਂ ਦੂਜਾ ਇਨਾਮ ਸੀਸੀਟੀ, ਸੀਜੀਸੀ ਲਾਂਡਰਾਂ ਤੋਂ ਬੀਐਸਸੀ (ਆਨਰਜ਼) ਮਾਈਕ੍ਰੋਬਾਇਓਲੋਜੀ ਕਰ ਰਹੇ ਮਾਧਵ ਨੇ ਜਿੱਤਿਆ।

Load More Related Articles

Check Also

ਪੰਜਾਬ ਵਿੱਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, 1.81 ਲੱਖ ਟਨ ਮੱਛੀਆਂ ਦਾ ਉਤਪਾਦਨ

ਪੰਜਾਬ ਵਿੱਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, 1.81 ਲੱਖ ਟਨ ਮੱਛੀਆਂ ਦਾ ਉਤਪਾਦਨ 16 ਸਰਕਾਰੀ…