Nabaz-e-punjab.com

ਬਰਡ ਫਲੂ: ਡੇਰਾਬੱਸੀ ਵਿੱਚ 85 ਹਜ਼ਾਰ ਪੰਛੀਆਂ ਦੀ ਕਲਿੰਗ ਦਾ ਕੰਮ ਨਿਬੜਿਆ

125 ਟਨ ਫੀਡ ਤੇ ਲਗਪਗ 3 ਹਜ਼ਾਰ ਅੰਡੇ ਵੀ ਕੀਤੇ ਗਏ ਨਸ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਡੇਰਾਬੱਸੀ ਇਲਾਕੇ ਵਿੱਚ ਪੈਂਦੇ ਪੋਲਟਰੀ ਫਾਰਮ ਐਲਫ਼ਾ, ਰੋਇਲ ਅਤੇ ਐਵਰਗ੍ਰੀਨ ਵਿੱਚ ਬਰਡ ਫਲੂ ਦੇ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ 22 ਜਨਵਰੀ ਨੂੰ ਆਰੰਭ ਕੀਤਾ ਕਲਿੰਗ ਦਾ ਕੰਮ ਅੱਜ 30 ਜਨਵਰੀ ਨੂੰ ਪੂਰਾ ਕਰ ਲਿਆ ਗਿਆ ਹੈ ਅਤੇ ਇਸ ਸਮੇ ਦੌਰਾਨ ਤਿੰਨਾਂ ਫਾਰਮਾਂ ਵਿੱਚ ਲਗਭਗ 85 ਹਜ਼ਾਰ ਪੰਛੀਆਂ ਦੀ ਕਲਿੰਗ ਕੀਤੀ। ਇਹ ਜਾਣਕਾਰੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਤਕਰੀਬਨ 1 ਹਫਤਾ ਚੱਲੇ ਕਲਿੰਗ ਅਪਰੇਸ਼ਨ ਦੌਰਾਨ ਪੰਛੀਆਂ ਦੀ ਕਲਿੰਗ ਤੋਂ ਇਲਾਵਾ 125 ਟਨ ਫੀਡ ਅਤੇ ਤਕਰੀਬਨ 3000 ਅੰਡੇ ਨਸ਼ਟ ਕੀਤੇ ਗਏ। ਇਸ ਤੋਂ ਇਲਾਵਾ ਇਨ੍ਹਾਂ ਪੋਲਟਰੀ ਫਾਰਮਾਂ ਵਿੱਚ ਵੱਡੀ ਮਾਤਰਾ ਵਿਚ ਮੌਜੂਦ ਖਾਦ ਨੂੰ ਜੇਸੀਬੀ ਮਸ਼ੀਨਾਂ ਰਾਹੀਂ ਜ਼ਮੀਨ ਵਿੱਚ ਡੂੰਘੇ ਟੋਏ ਪੁੱਟ ਕੇ ਧਰਤੀ ਵਿੱਚ ਮਿਲਾ ਦਿੱਤਾ ਗਿਆ ਹੈ।
ਪੰਛੀਆਂ ਦੀ ਕਲਿੰਗ ਤੋਂ ਬਾਅਦ ਹੁਣ ਇਨ੍ਹਾਂ ਫਾਰਮਾਂ ਦੀ ਸੈਨੀਟਾਈਜੇਸ਼ਨ ਦਾ ਕੰਮ ਪ੍ਰਗਤੀ ਹੇਠ ਹੈ। ਕਾਮਿਆਂ ਵੱਲੋਂ ਫਾਰਮਾਲੀਨ ਦਾ ਸਪਰੇਅ ਕੀਤਾ ਜਾ ਰਿਹਾ ਹੈ ਅਤੇ ਸਪਰੇਅ ਤੋਂ ਬਾਅਦ ਫਲੇਮ ਗੰਨ ਰਾਹੀਂ ਬਰਨਿੰਗ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਿੰਨ ਮਹੀਨਿਆਂ ਲਈ ਐਲਫਾ, ਰੋਇਲ ਅਤੇ ਐਵਰਗ੍ਰੀਨ ਪੋਲਟਰੀ ਫਾਰਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਸਮੇਂ ਦੌਰਾਨ ਹਰ 15 ਦਿਨੀਂ ਇੱਥੇ ਸੈਨੇਟਾਈਜੇਸ਼ਨ ਲਈ ਸਪਰੇਅ ਕੀਤਾ ਜਾਵੇਗਾ। ਤਿੰਨ ਮਹੀਨਿਆਂ ਬਾਅਦ ਪੰਪਾਂ ਰਾਹੀਂ ਪੋਲਟਰੀ ਫਾਰਮਾਂ ਨੂੰ ਵਾਇਟ ਵਾਸ਼ ਕਰਨ ਉਪਰੰਤ ਇਨ੍ਹਾਂ ਫਾਰਮਾਂ ਨੂੰ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਗਭਗ ਇਕ ਹਫ਼ਤੇ ਦੇ ਅੰਦਰ-ਅੰਦਰ ਸੈਨੇਟਾਈਜੇਸ਼ਨ ਦਾ ਕੰਮ ਮੁਕੰਮਲ ਹੋ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…