ਬਰਡ ਫਲੂ: ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ 11 ਮਰੇ ਹੋਏ ਕਾਂ ਮਿਲੇ

ਬੀਤੇ ਦਿਨੀਂ ਤੇ ਪਹਿਲਾਂ ਵੀ ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਮਿਲੇ ਸੀ ਕਈ ਮਰੇ ਹੋਏ ਕਾਂ

ਪੁਲੀਸ, ਪਸ਼ੂ ਪਾਲਣ ਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਇਕ ਦੂਜੇ ’ਤੇ ਸੁੱਟੀ ਜ਼ਿੰਮੇਵਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਮੁਹਾਲੀ ਦੇ ਸ਼ਮਸ਼ਾਨਘਾਟ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ ਅੱਧੀ ਦਰਜਨ ਤੋਂ ਵੱਧ ਮਰੇ ਹੋਏ ਕਾਂ ਮਿਲੇ ਹਨ। ਸ਼ਮਸ਼ਾਨਘਾਟ ਦੇ ਕਰਮਚਾਰੀ ਦੇ ਦੱਸਣ ਅਨੁਸਾਰ ਤਿੰਨ ਪੰਛੀ ਅਜਿਹੇ ਸਨ ਜੋ ਸਵੇਰੇ 11 ਵਜੇ ਤੱਕ ਜਿਊਂਦੇ ਸਨ ਪਰ ਆਖ਼ਰੀ ਸਾਹ ਲੈ ਰਹੇ ਸਨ। ਜਦੋਂਕਿ ਚਾਰ ਪੰਛੀ ਅਜਿਹੇ ਸਨ ਜੋ ਪਹਿਲਾਂ ਹੀ ਮਰੇ ਹੋਏ ਪਏ ਸਨ। ਸੂਚਨਾ ਮਿਲਣ ’ਤੇ ਉੱਥੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀਆਂ ਨੇ ਇਨ੍ਹਾਂ ਪੰਛੀਆਂ ਨੂੰ ਇੱਥੋਂ ਚੁਕਵਾ ਕੇ ਪਸ਼ੂ ਹਸਪਤਾਲ ਬਲੌਂਗੀ ਵਿੱਚ ਪਹੁੰਚਾਇਆ ਗਿਆ। ਜਿੱਥੇ ਮ੍ਰਿਤਕ ਕਾਂਵਾਂ ਦੇ ਸੈਂਪਲਾਂ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਜਲੰਧਰ ਲੈਬ ਵਿੱਚ ਭੇਜਿਆ ਗਿਆ।
ਸ਼ਮਸ਼ਾਨਘਾਟ ਦੇ ਪੰਡਿਤ ਨਰਿੰਦਰ ਪਾਂਡੇ ਨੇ ਦੱਸਿਆ ਕਿ ਇਹ ਕਾਂ ਸ਼ਮਸ਼ਾਨਘਾਟ ਵਿੱਚ ਲੱਗੇ ਦਰਖ਼ਤਾਂ ਦੇ ਹੇਠਾਂ ਡਿੱਗੇ ਮਿਲੇ ਹਨ ਅਤੇ ਇਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਸੀ ਕਿ ਇਹ ਕਿਸੇ ਵਾਇਰਸ ਦਾ ਸ਼ਿਕਾਰ ਹੋਏ ਹਨ। ਮੀਡੀਆ ਟੀਮ ਦੇ ਪਹੁੰਚਣ ’ਤੇ ਇਕ ਕਾਂ ਰੁੱਖ ਥੱਲੇ ਡਿੱਗਿਆ ਪਿਆ ਸੀ ਅਤੇ ਉਹ ਕਾਫੀ ਦੇਰ ਤੱਕ ਜਿਊਂਦਾ ਰਿਹਾ। ਉਨ੍ਹਾਂ ਦੱਸਿਆ ਕਿ ਮਰੇ ਹੋਏ ਕਾਂ ਦੇਖ ਕੇ ਇਸ ਸਬੰਧੀ ਤੁਰੰਤ ਕੰਟਰੋਲ ਰੂਮ ’ਤੇ ਇਤਲਾਹ ਦਿੱਤੀ ਗਈ ਅਤੇ ਪੁਲੀਸ ਕਰਮਚਾਰੀਆਂ ਨੇ ਮੂਕੇ ’ਤੇ ਪਹੁੰਚ ਕੇ ਇਸ ਬਾਰੇ ਪਸ਼ੂ ਪਾਲਣ ਵਿਭਾਗ ਨੂੰ ਜਾਣਕਾਰੀ ਦੇਣ ਦੀ ਗੱਲ ਕਹੀ, ਪ੍ਰੰਤੂ ਚਾਰ ਘੰਟੇ ਤੱਕ ਉੱਥੇ ਕੋਈ ਨਹੀਂ ਪਹੁੰਚਿਆ।
ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸਿਰਫ਼ ਮੁਰਗੀਆਂ ਦੇ ਹੀ ਸੈਂਪਲ ਇਕੱਠੇ ਕਰ ਰਹੇ ਹਨ ਅਤੇ ਇਨ੍ਹਾਂ ਕਾਂਵਾਂ ਦੀ ਜਾਂਚ ਦਾ ਕੰਮ ਜੰਗਲੀ ਜੀਵ ਵਿਭਾਗ ਦਾ ਹੈ। ਦੂਜੇ ਪਾਸੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਜਾਂਚ ਤਾਂ ਪਸ਼ੂ ਪਾਲਣ ਵਿਭਾਗ ਵੱਲੋਂ ਹੀ ਕੀਤੀ ਜਾਣੀ ਹੈ ਅਤੇ ਇਸ ਸਬੰਧੀ ਉਹ ਖ਼ੁਦ ਵੀ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ।
ਡਿਵੀਜਨਲ ਫਾਰੈਸਟ ਅਫ਼ਸਰ ਮੋਨਿਕਾ ਯਾਦਵ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੀ ਜਾਣਕਾਰੀ ਵਿੱਚ ਹੈ ਅਤੇ ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ. ਸੰਗੀਤਾ ਨਾਲ ਵੀ ਗੱਲ ਕੀਤੀ ਹੈ ਅਤੇ ਉਹ ਆਪਣੇ ਕਰਮਚਾਰੀ ਮੌਕੇ ’ਤੇ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਦੀ ਟੀਮ ਵੱਲੋਂ ਮ੍ਰਿਤਕ ਕਾਂਵਾਂ ਨੂੰ ਪੋਲੀ ਕਲੀਨਿਕ ਪਹੁੰਚਾਏ ਜਾਣਗੇ। ਜਿੱਥੋਂ ਇਨ੍ਹਾਂ ਦੇ ਸੈਂਪਲ ਜਾਂਚ ਲਈ ਜਲੰਧਰ ਲੈਬ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਕਈ ਥਾਵਾਂ ਸਿਟੀ ਪਾਰਕ, ਫੇਜ਼-3ਬੀ1 ਅਤੇ ਹੋਰਨਾਂ ਥਾਵਾਂ ’ਤੇ ਕਈ ਕਾਂ ਮਰ ਹੋਣ ਵਾਲੇ ਜਾਣਕਾਰੀ ਮਿਲੀ ਸੀ। ਉਨ੍ਹਾਂ ਸਾਰੇ ਪੰਛੀਆਂ ਦੇ ਸੈਂਪਲ ਵੀ ਜਾਂਚ ਲਈ ਜਲੰਧਰ ਭੇਜੇ ਗਏ ਹਨ।
ਉਧਰ, ਪਸ਼ੂ ਪਾਲਣ ਵਿਭਾਗ ਦੀ ਡਿਪਟੀ ਡਾਇਰੈਕਟ ਡਾ. ਸੰਗੀਤਾ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਡੀਐਫ਼ਓ ਮੋਨਿਕਾ ਯਾਦਵ ਨੇ ਦੱਸਿਆ ਹੈ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…