ਬਰਡ ਫਲੂ: ਸਿਟੀ ਪਾਰਕ ਵਿੱਚ ਮਰਿਆ ਕਬੂਤਰ ਮਿਲਣ ਕਾਰਨ ਲੋਕ ਭੈਅ ਭੀਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਕਰੋਨਾ ਮਹਾਮਾਰੀ ਦਾ ਪ੍ਰਕੋਪ ਹਾਲੇ ਖ਼ਤਮ ਵੀ ਨਹੀਂ ਹੋਇਆ ਹੈ ਅਤੇ ਹੁਣ ਨਵੇਂ ਵਾਇਰਸ ਬਰਡ ਫਲੂ ਦੀ ਦਸਤਕ ਕਾਰਨ ਲੋਕਾਂ ਵਿੱਚ ਮਹਾਮਾਰੀ ਫੈਲਣ ਦਾ ਡਰ ਪੈਦਾ ਹੋ ਗਿਆ ਹੈ। ਇੱਥੋਂ ਦੇ ਸਿਟੀ ਪਾਰਕ ਸੈਕਟਰ-68 ਵਿਖੇ ਅੱਜ ਇੱਕ ਕਬੂਤਰ ਮਰਿਆ ਹੋਇਆ ਮਿਲਣ ਕਾਰਨ ਸ਼ਹਿਰ ਵਾਸੀ ਭੈਅ ਭੀਤ ਹੋ ਉੱਠੇ ਹਨ। ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਸੰਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਟੀ ਪਾਰਕ ਵਿੱਚ ਸੈਰ ਕਰਨ ਆਉਂਦੇ ਲੋਕਾਂ ਤੋਂ ਜਾਣਕਾਰੀ ਮਿਲੀ ਹੈ ਕਿ ਪਾਰਕ ਵਿੱਚ ਇੱਕ ਮਰਿਆ ਹੋਇਆ ਕਬੂਤਰ ਪਿਆ ਹੈ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਤੁਰੰਤ ਸਿਹਤ ਵਿਭਾਗ ਨੂੰ ਇਤਲਾਹ ਦਿੱਤੀ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਦੱਸਿਆ ਕਿ ਇਹ ਮਾਮਲਾ ਪਸ਼ੂ ਪਾਲਣ ਵਿਭਾਗ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਕਾਰਨ ਵੱਖ-ਵੱਖ ਥਾਵਾਂ ’ਤੇ ਵੱਡੀ ਗਿਣਤੀ ਪੰਛੀ ਮਰ ਚੁੱਕੇ ਹਨ। ਜਿਸ ਕਾਰਨ ਲੋਕਾਂ ਵਿੱਚ ਵੀ ਡਰ ਫੇਲ ਰਿਹਾ ਹੈ।
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਗਰੋਂ ਉਨ੍ਹਾਂ ਨੇ ਪਸ਼ੂ ਹਸਪਤਾਲ ਸੈਕਟਰ-68 ਦੇ ਸਟਾਫ਼ ਨੂੰ ਸੂਚਨਾ ਦਿੱਤੀ ਅਤੇ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਪਾਰਕ ਵਿੱਚ ਪਏ ਮ੍ਰਿਤਕ ਕਬੂਤਰ ਨੂੰ ਚੁੱਕ ਕੇ ਲੈ ਗਏ ਹਨ। ਪਸ਼ੂ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਕਬੂਤਰ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ। ਇਸ ਮੌਕੇ ਰਾਜ਼ੇਸ ਲਖੋਤਰਾ, ਪ੍ਰੇਮ ਸਿੰਘ, ਅਮਰੀਕ ਸਿੰਘ, ਪਵਨ ਕੁਮਾਰ, ਅਰੁਣ ਕੁਮਾਰ ਸ਼ਰਮਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…