ਕੁਰਾਲੀ ਵਿੱਚ 23 ਨਵੰਬਰ ਨੂੰ ਮਨਾਇਆ ਜਾਵੇਗਾ ਸ਼੍ਰੀ ਸਤਿਆ ਸਾਈਂ ਬਾਬਾ ਜੀ ਦਾ ਜਨਮ ਦਿਹਾੜਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਨਵੰਬਰ:
ਸਥਾਨਕ ਸ਼ਹਿਰ ਦੇ ਸਿਸਵਾਂ ਰੋਡ ਤੇ ਸਥਿਤ ਸ਼੍ਰੀ ਸਾਈਂ ਬਾਬਾ ਜੀ ਦੇ ਮੰਦਿਰ ਵਿੱਚ ਭਗਵਾਨ ਸ਼੍ਰੀ ਸਤਿਆ ਸਾਈਂ ਬਾਬਾ ਜੀ ਦਾ 92ਵਾਂ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਉੱਪ ਪ੍ਰਧਾਨ ਰਾਜੀਵ ਸਿੰਗਲਾ ਨੇ ਦੱਸਿਆ ਕਿ ਭਗਵਾਨ ਸ਼੍ਰੀ ਸਤਿਆ ਸਾਈਂ ਬਾਬਾ ਜੀ ਦਾ ਜਨਮ 23 ਨਵੰਬਰ 1926 ਵਿੱਚ ਪਿੰਡ ਪੁੱਟਾਪਰਤੀ ਜ਼ਿਲ੍ਹਾ ਆਨੰਤਪੁਰ (ਆਂਧਰਾਪ੍ਰਦੇਸ਼) ਵਿੱਚ ਹੋਇਆ ਸੀ ਤੇ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਸਮਾਜ ਸੇਵਾ ਨੂੰ ਹੀ ਮੁੱਖ ਰਖਦਿਆਂ ਆਪਣੇ ਸ਼ਰਧਾਲੂਆਂ ਨੂੰ ਉਪਦੇਸ਼ ਦਿਤਾ ਕਿ ਮਾਨਵ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਇਸ ਸਮੇਂ ਦੇਸ਼ ਵਿਦੇਸ਼ ਵਿੱਚ ਅੱਜ ਉਨਾਂ ਦੇ ਕਰੋੜਾਂ ਹੀ ਸ਼ਰਧਾਦਾਲੂ ਹਨ ਜੋ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚਲਦੇ ਹੋਏ ਸਮਾਜ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ 22 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 8 ਵਜੇ ਸ਼੍ਰੀ ਸਾਈਂ ਗੀਤਾ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ 23 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਹਵਨ ਹੋਵੇਗਾ ਤੇ ਉਸ ਤੋਂ ਉਪਰੰਤ ਸ਼੍ਰੀ ਸਾਈਂ ਗੀਤਾ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਤੇ ਭੋਗ ਉਪਰੰਤ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਉਨਾਂ ਨਾਲ ਮੇਵਾ ਸਿੰਘ ਪ੍ਰਧਾਨ ਸਾਈਂ ਮੰਦਰ ਕਮੇਟੀ, ਗਿਆਨ ਚੰਦ ਵਰਮਾ ਖ਼ਜ਼ਾਨਚੀ ਮੰਦਰ ਕਮੇਟੀ, ਪਵਨ ਬਾਂਸਲ, ਬਬਲੂ ਧੀਮਨ, ਅਮਿਤ ਜੋਸ਼ੀ, ਰਾਕੇਸ਼ ਤਾਇਲ, ਆਸ਼ੂ ਬਾਂਸਲ ਤੇ ਹੋਰ ਕਮੇਟੀ ਮੈਂਬਰ ਹਾਜ਼ਿਰ ਸਨ ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…