ਮੁਹਾਲੀ ਦੇ ਵੱਖ ਵੱਖ ਪਿੰਡਾਂ ਵਿੱਚ ਮਨਾਇਆ ਗਿਆ ਵਾਲਮੀਕ ਜੀ ਦਾ ਪ੍ਰਕਾਸ਼ ਦਿਹਾੜਾ

ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਵਕੀਲ ਕੰਵਰਬੀਰ ਸਿੱਧੂ ਨੇ ਵੱਖ ਵੱਖ ਮੰਦਰਾਂ ’ਚ ਭਰੀ ਹਾਜ਼ਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਅੱਜ ਮਹਾਰਿਸ਼ੀ ਵਾਲਮਿਕੀ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਸਪੁੱਤਰ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਵੱਲੋਂ ਹਲਕੇ ਦੇ ਪਿੰਡ ਮਟੌਰ, ਗੁਡਾਣਾ, ਬਠਲਾਣਾ, ਕੁਰੜੀ, ਬਾਕਰਪੁਰ, ਮੌਲੀ ਬੈਦਵਾਣ, ਸੋਹਾਣਾ, ਕੰਬਾਲਾ, ਬੜਮਾਜਰਾ ਅਤੇ ਕੁੰਭੜਾ ਆਦਿ ਪਿੰਡਾਂ ਵਿੱਚ ਹਾਜ਼ਰੀ ਭਰੀ। ਐਡਵੋਕੇਟ ਸਿੱਧੂ ਇਨ੍ਹਾਂ ਪਿੰਡਾ ਵਿੱਚ ਮਹਾਰਿਸ਼ੀ ਵਾਲਮਿਕੀ ਮੰਦਰਾਂ ਵਿੱਚ ਨਤਮਸਤਕ ਹੋਏ। ਮਹਾਰਿਸ਼ੀ ਵਾਲਮੀਕ ਮੰਦਰ ਪਿੰਡ ਕੁਰੜੀ ਵਿਖੇ ਬੋਲਦਿਆਂ ਐਡਵੋਕੇਟ ਸਿੱਧੂ ਨੇ ਕਿਹਾ ਕਿ ਮਹਾਰਿਸ਼ੀ ਵਾਲਮਿਕੀ ਜੀ ਵੱਲੋਂ ਰਚਿਤ ਗ੍ਰੰਥ ਰਮਾਇਣ ਲੋਕਾਂ ਨੂੰ ਆਪਸੀ ਪ੍ਰੇਮ ਪਿਆਰ, ਨੇਕੀ ਅਤੇ ਸੱਚਾ-ਸੁੱਚਾ ਜੀਵਨ ਜਿਉਣ ਦਾ ਪਵਿੱਤਰ ਸੰਦੇਸ਼ ਦਿੰਦੀ ਹੈ। ਮਹਾਂਰਿਸ਼ੀ ਜੀ ਦੀਆਂ ਸਿੱਖਿਆਵਾਂ ਲੋਕਾਂ ਨੂੰ ਹੱਕ ਸੱਚ ਦੀ ਕਮਾਈ ਕਰਨ ਅਤੇ ਪ੍ਰਮਾਤਮਾ ਦਾ ਨਾਮ ਜਪਣ ਦਾ ਗਿਆਨ ਕਰਵਾਉਂਦੀਆਂ ਹਨ ਅਤੇ ਅੱਜ ਦੇ ਗਲਾ ਕੱਟ ਯੁੱਗ ਵਿੱਚ ਇਨ੍ਹਾਂ ਸਿੱਖਿਆਵਾਂ ਉੱਤੇ ਚਲ ਕੇ ਮਨੁੱਖ ਇੱਕ ਸੱਚਾ ਸੁੱਚਾ ਜੀਵਨ ਬਤੀਤ ਕਰ ਸਕਦਾ ਹੈ। ਇਸ ਮੌਕੇ ਐਡਵੋਕੇਟ ਸਿੱਧੂ ਨੂੰ ਵੱਖ-ਵੱਖ ਮੰਦਰਾਂ ਵਿੱਚ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪਿੰਡ ਕੁਰੜੀ ਦੇ ਸਰਪੰਚ ਛੱਜਾ ਸਿੰਘ, ਠੇਕੇਦਾਰ ਮੋਹਣ ਸਿੰਘ ਬਠਲਾਣਾਂ, ਤੇਜਪਾਲ ਸਿੰਘ ਭਮਰਾ, ਮੌਂਟੀ, ਅਨਮੋਲ ਰਤਨ ਸਿੰਘ, ਅਮਰੀਕ ਸਿੰਘ ਕੰਬਾਲਾ, ਨਛੱਤਰ ਸਿੰਘ ਕੰਬਾਲਾ ਤੋਂ ਇਲਾਵਾ ਪਿੰਡ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…