ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਰਾਮਗੜ੍ਹੀਆ ਸਭਾ (ਰਜਿ:) ਐਸ.ਏ.ਐਸ. ਨਗਰ (ਮੁਹਾਲੀ) ਅਤੇ ਰਾਮਗੜ੍ਹੀਆ ਸਭਾ ਚੰਡੀਗੜ੍ਹ (ਰਜਿ:) ਵੱਲੋਂ ਪ੍ਰਧਾਨ ਕਰਮ ਸਿੰਘ ਬਬਰਾ ਅਤੇ ਡਾ. ਹਰਚਰਨ ਸਿੰਘ ਰਨੌਤਾ ਦੀ ਅਗਵਾਈ ਹੇਠ ਸਾਂਝੇ ਤੌਰ ’ਤੇ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਉਤਸਾਹ ਨਾਲ ਇੱਥੋਂ ਦੇ ਰਾਮਗੜ੍ਹੀਆ ਭਵਨ ਫੇਜ਼-3ਬੀ1 ਵਿੱਚ ਮਨਾਇਆ ਗਿਆ।
ਇਸ ਸਬੰਧੀ ਰਾਮਗੜ੍ਹੀਆ ਸਭਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜ੍ਹਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿਨਾਂ ਦੀ ਸੇਵਾ ਇੰਜ: ਪਵਿਤਰ ਸਿੰਘ ਵਿਰਦੀ ਦੇ ਪਰਿਵਾਰ ਵੱਲੋਂ ਲਈ ਗਈ ਸੀ ਉਪਰੰਤ ਇਸਤਰੀ ਸਤਿਸੰਗ, ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਅੰਬ ਸਾਹਿਬ ਜੀ ਅਤੇ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ। ਗੁਰਦੁਆਰਾ ਅੰਬ ਸਾਹਿਬ ਦੇ ਪ੍ਰਚਾਰਕ ਭਾਈ ਜਤਿੰਦਰ ਸਿੰਘ ਜੀ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਸਬੰਧੀ ਕਥਾ ਵਿਚਾਰ ਰਾਹੀਂ ਜਾਣੂ ਕਰਵਾਇਆ। ਅਰਦਾਸ ਅਤੇ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ।
ਰਾਮਗੜ੍ਹੀਆ ਸਭਾ ਮੁਹਾਲੀ ਦੇ ਪ੍ਰਧਾਨ ਕਰਮ ਸਿੰਘ ਬਬਰਾ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਸਾਰੀਆਂ ਸੰਗਤਾਂ ਦਾ ਸਵਾਗਤ ਕਰਦੇ ਹੋਏ ਜਨਮ ਦਿਹਾੜੇ ਦੀ ਵਧਾਈ ਦਿੱਤੀ। ਅਤੇ ਡਾ. ਹਰਚਰਨ ਸਿੰਘ ਰਨੌਤਾ ਪ੍ਰਧਾਨ ਰਾਮਗੜ੍ਹੀਆ ਸਭਾ ਚੰਡੀਗੜ੍ਹ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਸਨ ਜਦੋਂਕਿ ਮੁਹਾਲੀ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ, ਤਰੁਣਪ੍ਰੀਤ ਸਿੰਘ ਸੋਂਧ ਵਿਧਾਇਕ ਖੰਨਾ, ਅਮਨਸ਼ੇਰ ਸਿੰਘ ਕਲਸੀ ਵਿਧਾਇਕ ਬਟਾਲਾ ਤੋਂ ਇਲਾਵਾ ਉੱਘੇ ਸਨਅਤਕਾਰ ਦਰਸ਼ਨ ਸਿੰਘ ਕਲਸੀ, ਅਜੀਤ ਸਿੰਘ ਰਨੌਤਾ ਪ੍ਰਧਾਨ ਗਲੋਬਲ ਰਾਮਗੜ੍ਹੀਆ ਹੈਰੀਟੇਜ ਐਂਡ ਵੈਲਫੇਅਰ ਆਰਗੇਨਾਈਜੇਸ਼ਨ, ਡਾ. ਸਤਵਿੰਦਰ ਸਿੰਘ ਭੰਵਰਾ ਡਾਇਰੈਕਟਰ ਜਨਤਾ ਲੈਂਡ ਪ੍ਰੋਮੋਟਰਜ਼, ਨਰਿੰਦਰ ਸਿੰਘ ਸੰਧੂ-ਪ੍ਰੋਰਾਈਟਰ ਸਾਹਿਬਜ਼ਾਦਾ ਟਿੰਬਰਜ਼, ਇੰਜ. ਪਵਿੰਤਰ ਸਿੰਘ ਵਿਰਦੀ ਪ੍ਰਧਾਨ ਕੰਜਿਊਮਰ ਪ੍ਰੋਟੈਕਸ਼ਨ ਫੋਰਮ, ਜਸਵੰਤ ਸਿੰਘ ਭੁੱਲਰ ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜਨਮ ਸਮਾਗਮ ਕਮੇਟੀ, ਮਨਜੀਤ ਸਿੰਘ ਮਾਨ ਪ੍ਰਧਾਨ ਦਸ਼ਮੇਸ਼ ਵੇਲਫੇਅਰ ਕੌਂਸਲ ਰਜ਼ਿ, ਪਰਦੀਪ ਸਿੰਘ ਭਾਰਜ ਪ੍ਰਧਾਨ ਭਾਈ ਲਾਲੋ ਕੋ-ਆਪਰੇਟਿਵ (ਐੱਨਏ) ਟੀ ਐਂਡ ਸੀ. ਸੁਸਾਇਟੀ ਲਿਮਟਿਡ ਮੁਹਾਲੀ, ਦੀਦਾਰ ਸਿੰਘ ਕਲਸੀ ਪ੍ਰਧਾਨ ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ ਮੁਹਾਲੀ, ਦਵਿੰਦਰ ਸਿੰਘ ਵਿਰਕ ਪ੍ਰਧਾਨ ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰ ਯੂਨੀਅਨ ਚੰਡੀਗੜ੍ਹ, ਦਲਜੀਤ ਸਿੰਘ ਫਲੋਰਾ-ਪ੍ਰਧਾਨ ਦੀ ਚੰਡੀਗੜ੍ਹ ਪ੍ਰਤਾਪ ਕੋ-ਆਪਰੇਟਿਵ (ਐੱਨਏ) ਟੀ ਐਂਡ ਸੀ. ਸੁਸਾਇਟੀ ਲਿਮਟਿਡ, ਰਵਨੀਤ ਸਿੰਘ ਬਰਾੜ-ਉੱਘੇ ਕਿਸਾਨ ਆਗੂ, ਅੰਮ੍ਰਿਤਸਰ ਤੋਂ ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਅਮਰਜੀਤ ਸਿੰਘ ਸੋਹਲ, ਹਰਪ੍ਰੀਤ ਸਿੰਘ, ਜਸਪਾਲ ਸਿੰਘ ਖੀਵਾ ਹੁਸ਼ਿਆਰਪੁਰ, ਬਲਦੇਵ ਸਿੰਘ ਕਲਸੀ ਚੇਅਰਮੈਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਸਕੂਲ ਸੈਕਟਰ 27, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਐੱਚ.ਐੱਸ. ਹੰਸਪਾਲ, ਰਣਜੀਤ ਸਿੰਘ ਹੰਸਪਾਲ ਜਨਰਲ ਸਕੱਤਰ ਨਾਮਧਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਅਕਾਲੀ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਰੂਬੀ, ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਆਪ ਆਗੂ ਗੁਰਮੁੱਖ ਸਿੰਘ ਸੋਹਲ ਅਤੇ ਰਵਿੰਦਰ ਸਿੰਘ ਨਾਗੀ ਅਤੇ ਜੋਗਿੰਦਰ ਸਿੰਘ ਸੋਂਧੀ ਪ੍ਰਧਾਨ ਗੁਰਦੁਆਰਾ ਤਾਲਮੇਲ ਕਮੇਟੀ ਦਾ ਵੀ ਸਨਮਾਨ ਕੀਤਾ ਗਿਆ।

ਇਸ ਮੌਕੇ ਕੌਂਸਲਰ ਜਸਵੀਰ ਸਿੰਘ ਮਾਣਕੂ, ਰਾਮਗੜ੍ਹੀਆ ਸਭਾ ਚੰਡੀਗੜ੍ਹ ਅਤੇ ਮੁਹਾਲੀ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਖੁਰਲ ਤੇ ਬਲਬੀਰ ਸਿੰਘ ਰੂਪਰਾਹ, ਕਿਰਪਾਲ ਸਿੰਘ ਕਲਸੀ, ਇੰਜ. ਸਵਰਨ ਸਿੰਘ ਚੰਨੀ, ਨਿਰਮਲ ਸਿੰਘ ਸੱਭਰਵਾਲ, ਜੋਗਿੰਦਰ ਸਿੰਘ ਆਰਕੀਟੈਕਟ, ਬਲਵਿੰਦਰ ਸਿੰਘ ਟੌਹੜਾ ਜਨਰਲ ਸਕੱਤਰ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ, ਬਾਲਾ ਸਿੰਘ ਰਾਘੋ, ਹਰਚਰਨ ਸਿੰਘ ਗਿੱਲ, ਬਲਵਿੰਦਰ ਸਿੰਘ ਹੂੰਝਣ, ਬਿਕਰਮਜੀਤ ਸਿੰਘ ਹੂੰਝਣ, ਹਰਬਿੰਦਰ ਸਿੰਘ ਰਨੌਤਾ, ਭੁਪਿੰਦਰ ਸਿੰਘ ਮੁੱਧੜ, ਨਰਾਇਣ ਸਿੰਘ ਭੁੱਲਰ, ਲਖਵੀਰ ਸਿੰਘ, ਅਜੀਤ ਸਿੰਘ ਅਤੇ ਹੋਰ ਸੱਜਣਾਂ ਨੇ ਹਾਜ਼ਰੀਆਂ ਭਰੀਆਂ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …