Share on Facebook Share on Twitter Share on Google+ Share on Pinterest Share on Linkedin ਕੇਕ ਕੱਟ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਗਿਆ। ਜੰਡਿਆਲਾ ਗੁਰੂ 27 ਜਨਵਰੀ (ਕੁਲਜੀਤ ਸਿੰਘ): ਅੱਜ ਜੀ ਟੀ ਰੋਡ ਨਜ਼ਦੀਕ ਟੋਲ ਪਲਾਜ਼ਾ ਵਿੱਖੇ ਤਜਿੰਦਰ ਸਿੰਘ ਚੰਦੀ ਬਾਬਾ ਰਾਮ ਸਿੰਘ ਟਰਾਂਸਪੋਰਟ ਵਾਲੇ ਅਤੇ ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾਕਟਰ ਦਲਬੀਰ ਸਿੰਘ ਵੇਰਕਾ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਮੌਕੇ ਕੇਕ ਕੱਟਿਆ । >ਇਸ ਮੌਕੇ ਅਖੰਡ ਪਾਠ ਦੇ ਭੋਗ ਪਾਇਆ ਗਿਆ ਅਤੇ ਰਾਗੀ ਜੱਥਿਆਂ ਨੇ ਗੁਰਬਾਣੀ ਦਾ ਜੱਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।ਤਜਿੰਦਰ ਸਿੰਘ ਚੰਦੀ ਨੇ ਡਾਕਟਰ ਵੇਰਕਾ ਅਤੇ ਹੋਰ ਆਏ ਹੋਏ ਸੱਜਣਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਗੁਰੂ ਕਾ ਲੰਗਰ ਅਤੁੱਟ ਚੱਲਿਆ। ਇਸ ਮੌਕੇ ਬੀ ਜੇ ਪਪੀ ਦਿਹਾਤੀ ਦੇ ਸਾਬਕਾ ਪ੍ਰਧਾਨ ਰਾਜੀਵ ਕੁਮਾਰ ਮਾਣਾ ,ਮਨਦੀਪ ਢੋਟ ,ਸਵਿੰਦਰ ਸਿੰਘ ਚੰਦੀ ,ਕੌਂਸਲਰ ਅਵਤਾਰ ਸਿੰਘ ਕਾਲਾ ,ਕੌਂਸਲਰ ਐਡਵੋਕੇਟ ਮਣੀ ਚੋਪੜਾ ,ਹਰਪ੍ਰੀਤ ਸਿੰਘ ਬਬਲੂ ,ਨਿਰਮਲ।ਸਿੰਘ ਨਿੱਮਾ ,ਸ਼ਮਸ਼ੇਰ ਸਿੰਘ ਸ਼ੇਰਾ ,ਗੋਲਡੀ ਸ਼ਰਮਾ ,ਅਮਨ ਢੋਟ ,ਅਤਰੀ ਮੁਨੀ ਧਵਨ ਆਦਿ ਹਾਜਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ