ਬਿਸਮਿੱਲ੍ਹਾ ਖਾਨ ਦੀਆਂ ਸ਼ਹਿਨਾਈਆਂ ਚੋਰੀ ਕਰਨ ਦੇ ਦੋਸ਼ ਵਿੱਚ ਪੋਤਰਾ ਗ੍ਰਿਘਤਾਰ

ਨਬਜ਼-ਏ-ਪੰਜਾਬ ਬਿਊਰੋ, ਲਖਨਊ, 11 ਜਨਵਰੀ:
ਜਿਸ ਆਦਮੀ ਨੇ ਸੰਗੀਤ ਨਾਲ ਦੁਨੀਆਂ ਭਰ ਵਿੱਚ ਅੱਛਾ ਖਾਸਾ ਨਾਮ ਕਮਾਇਆ, ਜਿਸ ਨੂੰ ਭਾਰਤ ਰਤਨ ਮਿਲਿਆ ਅਤੇ ਜਿਸ ਦਾ ਕੋਈ ਸਾਨੀ ਨਹੀਂ ਸੀ, ਉਸ ਦਾ ਪੋਤਰਾ ਚੋਰ ਨਿਕਲਿਆ। ਉੱਤਰ ਪ੍ਰੇਦਸ਼ ਸੂਬੇ ਦੀ ਪੁਲੀਸ ਨੇ ਬਿਸਮਿੱਲ੍ਹਾ ਖਾਨ ਦੀਆਂ ਸ਼ਹਿਨਾਈਆਂ ਚੋਰੀ ਕਰਨ ਦੇ ਦੋਸ਼ ਵਿੱਚ ਉਨ੍ਹਾਂ ਦੇ ਹੀ ਪੋਤਰੇ ਨੂੰ ਗ੍ਰਿਫਤਾਰ ਕੀਤਾ ਹੈ। ਅਸਲ ਵਿੱਚ ਵਾਰਾਣਸੀ ਵਿੱਚ ਪਿਛਲੇ ਸਾਲ 5 ਦਸੰਬਰ ਨੂੰ ਉਸਤਾਦ ਬਿਸਮਿੱਲ੍ਹਾ ਖਾਨ ਦੇ ਘਰ ’ਚੋਂ 5 ਸ਼ਹਿਨਾਈਆਂ ਚੋਰੀ ਹੋਈਆਂ ਸਨ। ਮਾਮਲਾ ਗੰਭੀਰ ਹੋਣ ਕਾਰਨ ਇਸ ਮਾਮਲੇ ਦੀ ਉੱਚ ਜਾਂਚ ਲਈ ਸਪੈਸ਼ਲ ਟਾਸਕ ਫੋਰਸ ਨੂੰ ਲਗਾਇਆ ਗਿਆ। ਇਸ ਦੌਰਾਨ ਮੁੱਢਲੀ ਜਾਂਚ ਵਿੱਚ ਉਨ੍ਹਾਂ ਦਾ ਪੋਤਰਾ ਨਜ਼ਰੇ ਹਸਨ ਓਰਫ ਸ਼ਾਦਾਬ ਬੇਨਕਾਬ ਹੋ ਗਿਆ। ਸ਼ਾਦਾਬ ਨਾਲ ਜਵੈਲਰ ਸ਼ੰਕਰ ਸੇਠ ਉਸ ਦੇ ਪੁੱਤਰ ਸੁਜੀਤ ਨੂੰ ਵੀ ਫੜ੍ਹਿਆ ਗਿਆ ਹੈ। ਜਿਨ੍ਹਾਂ ਦੀ ਮਦਦ ਨਾਲ ਚੋਰੀ ਕੀਤੀਆਂ ਗਈਆਂ ਸ਼ਹਿਨਾਈਆਂ ’ਚੋਂ ਚਾਂਦੀ ਕੱਢੀ ਗਈ ਸੀ। ਤਿੰਨਾਂ ਨੂੰ ਲਖਨਊ ਤੋਂ ਫੜ੍ਹਿਆ ਗਿਆ ਹੈ। ਪੁਲੀਸ ਮੁਤਾਬਕ ਸ਼ਾਦਾਬ ਨੇ ਗਲਤ ਸੰਗਤ ਵਿੱਚ ਪੈਣ ਤੋਂ ਬਾਅਦ ਪੈਸੇ ਲਈ ਇਹ ਸਭ ਕੀਤਾ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘਰ ਵਿੱਚੋਂ ਚੋਰੀ ਕੀਤੀਆਂ ਗਈਆਂ ਸ਼ਹਿਨਾਈਆਂ ਵਿੱਚੋਂ ਇਕ ਸਾਬਕਾ ਪ੍ਰਧਾਨ ਮੰਤਰੀ ਨਰਸਿਮਾ ਰਾਓ, ਇਕ ਸਾਬਕਾ ਮੰਤਰੀ ਕਪਿਲ ਸਿੱਬਲ ਅਤੇ ਇਕ ਲਾਲੂ ਪ੍ਰਸਾਦ ਯਾਦਵ ਨੇ ਬਿਸਮਿੱਲ੍ਹਾ ਖਾਨ ਨੂੰ ਤੋਹਫੇ ਵਿੱਚ ਦਿੱਤੀਆਂ ਸਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …