ਬਿੱਟੂ ਖੁੱਲਰ ਮੰਦਰ ਕਮੇਟੀ ਦੇ ਸਰਬਸੰਮਤੀ ਨਾਲ ਚੇਅਰਮੈਨ ਬਣੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਅਪਰੈਲ:
ਸਥਾਨਕ ਨਗਰ ਖੇੜਾ ਮੰਦਰ ਕਮੇਟੀ ਦੀ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਚੋਣ ਕੀਤੀ ਗਈ ਜਿਸ ਵਿਚ ਬਿੱਟੂ ਖੁੱਲਰ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਇਸ ਚੋਣ ਤੋਂ ਪਹਿਲਾਂ ਪਿਛਲੀ ਮੰਦਰ ਕਮੇਟੀ ਵੱਲੋਂ ਆਪਣੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਹੋਰਨਾਂ ਅਹੁਦੇਦਾਰਾਂ ਵਿਚ ਸੁਰਿੰਦਰ ਮੋਹਨ ਗੌਤਮ ਨੂੰ ਵਾਈਸ ਚੇਅਰਮੈਨ, ਵਿਜੇ ਗੁਪਤਾ ਨੂੰ ਪ੍ਰਧਾਨ, ਰਾਜੇਸ਼ ਰਾਣਾ ਨੂੰ ਸੀਨੀਅਰ ਮੀਤ ਪ੍ਰਧਾਨ, ਭਾਰਤ ਭੂਸ਼ਨ ਵਰਮਾ ਨੂੰ ਮੀਤ ਪ੍ਰਧਾਨ, ਸਵਰਨ ਰਾਣਾ ਨੂੰ ਕੈਸ਼ੀਅਰ, ਆਸ਼ੂ ਗੋਇਲ ਨੂੰ ਮੀਤ ਕੈਸ਼ੀਅਰ ਅਤੇ ਸੁਦਰਸ਼ਨ ਵਰਮਾ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਇਸ ਮੌਕੇ ਸੰਜੇ ਗੋਇਲ, ਰਾਣਾ ਹਰਮੇਸ਼ ਕੁਮਾਰ, ਗੌਰਵ ਗੁਪਤਾ, ਸਤੀਸ਼ ਗੋਇਲ ਅਤੇ ਪੰਕਜ ਗੋਇਲ ਨੂੰ ਕਾਰਜਕਾਰਨੀ ਦੇ ਮੈਂਬਰ ਚੁਣਿਆ ਗਿਆ। ਅੰਤ ‘ਚ ਨਵੇਂ ਚੁਣੇ ਚੇਅਰਮੈਨ ਬਿੱਟੂ ਖੁੱਲਰ ਅਤੇ ਹੋਰਨਾਂ ਅਹੁਦੇਦਾਰਾਂ ਨੇ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦਿਆਂ ਸਾਰਿਆਂ ਤੋਂ ਸਹਿਯੋਗ ਦੀ ਮੰਗ ਕੀਤੀ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…