
ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਵੱਲੋਂ ਘਰ-ਘਰ ਚੋਣ ਪ੍ਰਚਾਰ, ਬਲੌਂਗੀ ਵਿੱਚ ਕੀਤੀ ਭਰਵੀਂ ਮੀਟਿੰਗ
ਭਾਜਪਾ ਸਰਕਾਰ ਬਣਨ ’ਤੇ ਬਲੌਂਗੀ ਵਾਸੀਆਂ ਨੂੰ ਸਿਹਤ, ਸਕੂਲ ਅਤੇ ਨਾਲਾ ਪੱਕਾ ਕਰਨ ਦੀ ਸੌਗਾਤ ਦੇਵਾਂਗਾ: ਵਸ਼ਿਸ਼ਟ
ਵਿਧਾਇਕ ਸਿੱਧੂ ਨੇ 5 ਸਾਲਾਂ ਵਿੱਚ ਵਿਕਾਸ ਲਈ ਕੁੱਝ ਨਹੀਂ ਕੀਤਾ ਪਰ 3 ਗੁਣਾ ਸੰਪਤੀ ਬਣਾਈ: ਸੰਜੀਵ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਵੀਰਵਾਰ ਦੇ ਦਿਨ ਸਾਰਾ ਦਿਨ ਪੈਂਦੇ ਰਹੇ ਮੀਂਹ ਪੈਣ ਦੇ ਬਾਵਜੂਦ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਬਲੌਂਗੀ ਵਿੱਚ ਭਰਵੀਂ ਮੀਟਿੰਗ ਕੀਤੀ ਕਰਕੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੰਜੀਵ ਵਸ਼ਿਸ਼ਟ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ। ਬਲੌਂਗੀ ਵਾਸੀਆਂ ਨੇ ਦੱਸਿਆਂ ਕਿ ਇਲਾਕੇ ਵਿੱਚ ਕਾਂਗਰਸੀ ਵਿਧਾਇਕ ਨੇ ਉਨ੍ਹਾਂ ਦੀ ਭਲਾਈ ਲਈ ਕੁੱਝ ਨਹੀਂ ਕੀਤਾ। ਅੱਜ ਵੀ ਉਹ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਬੱਸ ਪੇਵਰ ਬਲਾਕ ਲੱਗੇ ਹਨ, ਜੋ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅੰਮਿਤ ਯੋਜਨਾ ਅਧੀਨ ਭੇਜੇ ਚਾਰ ਕਰੋੜ ਰੁਪਏ ਨਾਲ ਬਣੇ ਹਨ।
ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿਹਤ ਮੰਤਰੀ ਰਹੇ ਬਲਬੀਰ ਸਿੱਧੂ ਨੇ ਮੁਹਾਲੀ ਦੇ ਗਰੀਬਾਂ ਦੀ ਸਿਹਤ ਸੁਵਿਧਾਵਾਂ ਲਈ ਕੋਈ ਉਪਰਾਲਾ ਨਹੀਂ ਕੀਤਾ। ਅੱਜ ਵੀ ਇਕ ਗਰੀਬ ਨੂੰ ਆਪਣੇ ਬਿਹਤਰੀਨ ਇਲਾਜ ਲਈ ਭਾਜਪਾ ਵੱਲੋਂ ਚਲਾਈ ਜਾ ਰਹੇ ਚੰਡੀਗੜ੍ਹ ਜਾਣਾ ਪੈਂਦਾ ਹੈ। ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੇ ਸਿਹਤ ਮੰਤਰੀ ਹੁੰਦੇ ਹੋਏ ਮੋਹਾਲੀ ਦੇ ਸਰਕਾਰੀ ਹਸਪਤਾਲਾਂ ਦੀ ਸਿਹਤ ਦਾ ਕੋਈ ਧਿਆਨ ਨਹੀਂ ਕੀਤਾ।ਦੂਜੇ ਪਾਸੇ ਗ਼ਰੀਬਾਂ ਲਈ ਪੰਜ ਲੱਖ ਰੁਪਏ ਦੀ ਸਿਹਤ ਯੋਜਨਾ ਵੀ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਹੀ ਜਾਰੀ ਕੀਤੀ ਗਈ ਹੈ, ਜਿਸ ਦਾ ਫ਼ਾਇਦਾ ਅੱਜ ਗਰੀਬ ਲੋਕ ਅਮੀਰਾਂ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਜਾ ਕੇ ਲੈ ਸਕਦੇ ਹਨ।
ਸੰਜੀਵ ਵਸ਼ਿਸ਼ਟ ਨੇ ਬਲੌਂਗੀ ਵਾਸੀਆਂ ਨੂੰ ਵਾਅਦਾ ਕੀਤਾ ਕਿ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਬਣਨ ਤੇ ਉਹ ਬਲੌਂਗੀ ਲਈ ਤਿੰਨ ਅਹਿਮ ਕੰਮ ਪਹਿਲ ਦੇ ਆਧਾਰ ਤੇ ਕਰਨਗੇ। ਜਿਨ੍ਹਾਂ ਵਿਚ ਪਹਿਲਾ ਕੰਮ ਬਲੌਂਗੀ ਵਿੱਚ ਬਿਹਤਰੀਨ ਸਿਹਤ ਸੇਵਾ ਕਾਇਮ ਕਰਨਾ ਤਾਂ ਕਿ ਇੱਥੋਂ ਦੇ ਵਸਨੀਕਾਂ ਨੂੰ ਘਰ ਬੈਠੇ ਹੀ ਬਿਹਤਰੀਨ ਇਲਾਜ ਮਿਲ ਸਕੇ। ਦੂਜਾ ਕੰਮ ਬਲੌਂਗੀ ਵਾਸੀਆਂ ਲਈ ਸਿੱਖਿਆਂ ਸੁਵਿਧਾਵਾਂ ਵਿਚ ਵਾਧਾ ਕਰਦੇ ਹੋਏ ਇੱਥੇ ਇਕ ਬਿਹਤਰੀਨ ਸਕੂਲ ਦੀ ਸਥਾਪਨਾ ਕਰਨਾ। ਜਦਕਿ ਤੀਜਾ ਕੰਮ ਜੋ ਕਿ ਕਾਂਗਰਸੀ ਵਿਧਾਇਕ ਕਦੀ ਵੀ ਨਹੀਂ ਕਰਨਗੇ ਉਹ ਇਹ ਰਹੇਗਾ ਕਿ ਉਹ ਬਲੌਂਗੀ ਦੇ ਨਾਲ ਪੈਂਦੇ ਨਾਲੇ ਨੂੰ ਪੱਕਾ ਕਰਾਉਂਦੇ ਹੋਏ ਇੱਥੇ ਸਫ਼ਾਈ ਸੁਵਿਧਾਵਾਂ ਦਾ ਬਿਹਤਰੀਨ ਪ੍ਰਬੰਧ ਕਰਨਗੇ।
ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਜੀਵ ਵਸ਼ਿਸ਼ਟ ਉੱਘੇ ਸਨਅਤਕਾਰ, ਪੜੇ ਲਿਖੇ ਇਨਸਾਨ ਅਤੇ ਸਮਾਜਸੇਵੀ ਹਨ ਜਿਨ੍ਹਾਂ ਨੇ ਰਾਜਨੀਤਿਕ ਸਫ਼ਰ ਤੋਂ ਪਹਿਲਾਂ ਹੀ ਲੋੜਵੰਦਾਂ ਲਈ ਬਹੁਤ ਕੰਮ ਕੀਤੇ ਹੋਏ ਹਨ। ਜਿਸ ਇਨਸਾਨ ਦਾ ਫ਼ਰਜ਼ ਹੀ ਸਮਾਜ ਸੇਵਾ ਹੋਏ,ੇ ਅਜਿਹੇ ਇਨਸਾਨ ਹੀ ਸਾਡੇ ਨੁਮਾਇੰਦੇ ਹੋਣੇ ਚਾਹੀਦੇ ਹਨ ਤਾਂ ਕਿ ਉਹ ਮੁਹਾਲੀ ਨੂੰ ਬਿਹਤਰੀਨ ਵਿਕਾਸ ਕਰ ਸਕਣ। ਅਸ਼ੋਕ ਝਾਅ ਨੇ ਕਾਂਗਰਸੀਆਂ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬਲੌਂਗੀ ਵਿੱਚ ਲੱਗੇ ਹੋਏ ਪੇਵਰ ਬਲਾਕ ਵੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅੰਮ੍ਰਿਤ ਮਿਸ਼ਨ ਰਾਹੀਂ ਭੇਜੇ ਗਏ ਚਾਰ ਕਰੋੜ ਰੁਪਏ ਦੇ ਬਜਟ ਰਾਹੀ ਲਗਾਏ ਗਏ ਹਨ। ਪਰ ਕਾਂਗਰਸੀ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਇਹ ਪੇਵਰ ਬਲਾਕ ਉਨ੍ਹਾਂ ਦੀ ਕਾਂਗਰਸੀ ਸਰਕਾਰ ਵੱਲੋਂ ਲਗਾਏ ਗਏ ਹਨ, ਜੋ ਕਿ ਸਰਾਸਰ ਗਲਤ ਹੈ। ਇਸ ਮੌਕੇ ਤੇ ਸੁਖਵਿੰਦਰ ਗੋਲਡੀ, ਲਖਵਿੰਦਰ ਕੌਰ ਗਰਚਾ, ਗਾਇਕ ਮਦਨ ਸ਼ੌਕ, ਗਾਇਕ ਬਾਬੂ ਚੰਡੀਗੜ੍ਹੀਆਂ, ਲਗਨ ਸਿੰਘ, ਚੰਦਨ, ਸੁਭਾਸ਼ ਸਮੇਤ ਹੋ ਕਈ ਭਾਜਪਾ ਦੇ ਲੀਡਰਾਂ ਨੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।