ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਮਾਰਕੀਟਾਂ ਵਿੱਚ ਦੁਕਾਨਦਾਰਾਂ ਕੋਲੋਂ ਮੰਗੀਆਂ ਵੋਟਾਂ

ਨੀਡ ਬੇਸਡ ਨੀਤੀ ਤੇ ਟੈਕਸ ਨਾ ਲੈਣ ਦੀ ਮੰਗ ਜਾਇਜ਼, ਭਾਜਪਾ ਸਰਕਾਰ ਆਉਣ ’ਤੇ ਲਾਗੂ ਕੀਤੀ ਜਾਵੇਗੀ ਨੀਤੀ: ਵਸ਼ਿਸ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਅੱਜ ਇੱਥੋਂ ਦੇ ਫੇਜ਼-9 ਅਤੇ ਫੇਜ਼-7 ਦੀਆਂ ਮਾਰਕੀਟਾਂ ਦਾ ਦੌਰਾ ਕਰਕੇ ਦੁਕਾਨਦਾਰਾਂ ਤੋਂ ਵੋਟਾਂ ਮੰਗੀਆਂ। ਮਾਰਕੀਟ ਐਸੋਸੀਏਸ਼ਨ ਨੇ ਭਾਜਪਾ ਉਮੀਦਵਾਰ ਨੂੰ ਹਮਾਇਤ ਦੇਣ ਦਾ ਭਰੋਸਾ ਦਿੱਤਾ। ਨਾਲ ਹੀ ਉਨ੍ਹਾਂ ਨੇ ਰਿਹਾਇਸ਼ੀ ਖੇਤਰ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਿਸ਼ਿਸ਼ਟ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆਂ ਜਦ ਫੇਜ਼-9 ਦੀ ਮਾਰਕੀਟ ਐਸੋਸੀਏਸ਼ਨ ਫੇਜ਼-9 ਨੇ ਭਾਜਪਾ ਉਮੀਦਵਾਰ ਦੇ ਹੱਕ ਵਿਚ ਖੜੇ ਹੋਣ ਦਾ ਨਾਅਰਾ ਦਿਤਾ। ਫੇਜ਼-9 ਦੀ ਮਾਰਕੀਟ ਐਸੋਸੀਏਸ਼ਨ ਵੱਲੋਂ ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਨੂੰ ਪੂਰਨ ਸਮਰਥਨ ਦਿੰਦੇ ਹੋਏ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦਾ ਪ੍ਰਣ ਲਿਆ।
ਇਸ ਤੋਂ ਪਹਿਲਾਂ ਇਕ ਮੀਟਿੰਗ ਵਿੱਚ ਸੰਸਥਾ ਦੇ ਮੈਂਬਰਾਂ ਨਾਲ ਮੁਲਾਕਾਤ ਕਰਦੇ ਹੋਏ ਸੰਜੀਵ ਵਸ਼ਿਸ਼ਟ ਨੇ ਕੇਂਦਰੀ ਭਾਜਪਾ ਸਰਕਾਰ ਦੀ ਅਗਵਾਈ ਕਰ ਰਹੇ ਨਰਿੰਦਰ ਮੋਦੀ ਵੱਲੋਂ ਉਦਯੋਗ ਜਗਤ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਫੇਜ਼-9 ਦੀ ਮਾਰਕੀਟ ਕਮੇਟੀ ਦੇ ਮੈਂਬਰ ਮਨੋਜ ਵਰਮਾ ਨੇ ਸੰਜੀਵ ਵਸ਼ਿਸ਼ਟ ਨੂੰ ਪੂਰੀ ਮਾਰਕੀਟ ਦਾ ਦੌਰਾ ਕਰਾਉਦੇਂ ਹੋਏ ਦੁਕਾਨਦਾਰਾਂ ਨਾਲ ਰੂਬਰੂ ਕਰਵਾਇਆਂ। ਦੁਕਾਨਦਾਰਾਂ ਨੇ ਵਸ਼ਿਸ਼ਟ ਦਾ ਦਿਲ ਖੋਲ੍ਹ ਕੇ ਸਵਾਗਤ ਕਰਦੇ ਹੋਏ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਉਹ ਵੀ ਤੰਗ ਹਨ ਅਤੇ ਬਦਲਾਓ ਚਾਹੁੰਦੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਬਦਲਾਵਾਂ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਪੰਜਾਬ ਵਿੱਚ ਡਬਲ ਇੰਜਨ ਵਾਲੀ ਭਾਜਪਾ ਸਰਕਾਰ ਚਾਹੁਦੇਂ ਹਨ।
ਸੰਜੀਵ ਵਸ਼ਿਸ਼ਟ ਨੇ ਦੁਕਾਨਦਾਰਾਂ ਅਤੇ ਫੇਜ਼-9 ਦੇ ਨਿਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨਾਲ ਭਲੀ ਭਾਂਤ ਜਾਣੂ ਹਨ। ਖ਼ਾਸਕਰ ਜਿਹੜੀਆਂ ਦੁਕਾਨਾਂ ਕਿਰਾਏ ਤੇ ਚਲਾ ਰਹੇ ਹਨ, ਉਹ ਦੁਕਾਨਦਾਰ ਇਸ ਨੀਡ ਬੇਸਡ ਪਾਲਿਸੀ ਵਿਚ ਬਦਲਾਓ ਚਾਹੁੰਦੇ ਹਨ। ਇਸ ਦੇ ਨਾਲ ਹੀ ਦੁਕਾਨਦਾਰਾਂ ਤੋਂ ਲਏ ਜਾ ਰਹੇ ਭਾਰੀ ਪ੍ਰਾਪਰਟੀ ਟੈਕਸ ਬਿਲਕੁਲ ਜਾਇਜ਼ ਨਹੀਂ ਹਨ, ਇਨਾਂ ਟੈਕਸਾਂ ਨੂੰ ਪੂਰੀ ਤਰਾਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਮੁਹਾਲੀ ਅੱਜ ਇਕ ਵੱਡਾ ਸ਼ਹਿਰ ਬਣ ਚੁੱਕਾ ਹੈ, ਜਿੱਥੇ ਪੂਰੇ ਪੰਜਾਬ ਤੋਂ ਲੋਕ ਆਕੇ ਵੱਸ ਰਹੇ ਹਨ। ਫੇਜ਼-1 ਤੋਂ ਫੇਜ਼-11 ਤੱਕ ਦੇ ਐੱਸਸੀਓ, ਸਿੰਗਲ ਦੁਕਾਨ ਜਾਂ ਬੂਥਾਂ ਦੇ ਦੁਕਾਨਾਂ ਵਿਚ ਬਦਲਾਓ ਅੱਜ ਸਮੇਂ ਦੀ ਮੰਗ ਹੈ। ਪਰ ਹੁਣ ਤੱਕ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਦੁਕਾਨਦਾਰਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨਾਲ ਸਿਰਫ਼ ਝੂਠੇ ਲਾਰੇ ਹੀ ਲਗਾਏ ਹਨ।

ਸ੍ਰੀ ਵਸ਼ਿਸ਼ਟ ਨੇ ਕਿਹਾ ਕਿ ਇਸ ਉਨ੍ਹਾਂ ਦਾ ਵਾਅਦਾ ਹੈ ਕਿ ਭਾਜਪਾ ਦੀ ਸਰਕਾਰ ਆਉਣ ਤੇ ਦੁਕਾਨਦਾਰਾਂ ਦੀ ਇਸ ਪੁਰਾਣੀ ਮੰਗ ਨੂੰ ਸਾਹਮਣੇ ਰੱਖਦੇ ਹੋਏ ਦੁਕਾਨਦਾਰਾਂ ਦੀ ਹੀ ਕਮੇਟੀ ਬਣਾ ਕੇ ਉਨ੍ਹਾਂ ਦੀ ਮੰਗ ਅਨੁਸਾਰ ਨੀਡ ਬੇਸਡ ਪਾਲਿਸੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਵੱਲੋਂ ਦੁਕਾਨਦਾਰਾਂ ਦੇ ਲਗਾਏ ਜਾ ਰਹੇ ਭਾਰੀ ਟੈਕਸਾਂ ਨੂੰ ਵੀ ਖ਼ਤਮ ਕਰਦੇ ਹੋਏ ਇਨਾ ਦਾ ਕੋਈ ਸੌਖਾ ਰਸਤਾ ਲੱਭਿਆ ਜਾਵੇਗਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਮੇਸ਼ ਵਰਮਾ, ਜਤਿੰਦਰ ਗੋਇਲ, ਸੰਜੇ ਕੁਮਾਰ, ਆਸ਼ੂਤੋਸ਼, ਰਮੇਸ਼ ਕੁਮਾਰ, ਸੰਜੂ, ਰਕੇਸ਼ ਕੁਮਾਰ, ਅਨੀਤ ਗੋਇਲ ਸਮੇਤ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਅਤੇ ਫੇਜ਼-9 ਦੇ ਵਸਨੀਕਾਂ ਨੇ ਮੀਟਿੰਗਾਂ ਵਿਚ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…