
ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਟ ਨੂੰ ਪਿੰਡ ਬਹਿਲੋਲਪੁਰ ਵਿੱਚ ਲੱਡੂਆਂ ਨਾਲ ਤੋਲਿਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਮੁਹਾਲੀ ਤੋਂ ਭਾਜਪਾ ਦੇ ਉਮੀਦਵਾਰ ਸੰਜੀਵ ਵਸ਼ਿਸ਼ਟ ਨੇ ਪਾਰਟੀ ਵਰਕਰਾਂ ਦੇ ਸਹਿਯੋਗ ਨਾਲ ਸਮੁੱਚੇ ਹਲਕੇ ਵਿੱਚ ਜਨ ਸੰਪਰਕ ਮੁਹਿੰਮ ਨੂੰ ਤੇਜ਼ ਕਰਦਿਆਂ ਐਤਵਾਰ ਨੂੰ ਵੱਖ-ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ। ਇਸ ਦੌਰਾਨ ਭਾਜਪਾ ਆਗੂ ਨੂੰ ਪਿੰਡ ਬਹਿਲੋਲਪੁਰ ਵਿੱਚ ਲੱਡੂਆਂ ਨਾਲ ਤੋਲਿਆਂ ਗਿਆ। ਸੰਜੀਵ ਵਸ਼ਿਸ਼ਟ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਪਿੰਡਾਂ ਦੇ ਵਿਕਾਸ ਲਈ ਉਪਰਾਲੇ ਕੀਤੇ ਜਾਣਗੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਭਾਜਪਾ ਨੂੰ ਅਥਾਹ ਪਿਆਰ ਮਿਲ ਰਿਹਾ ਹੈ। ਜਦੋਂਕਿ ਥਾਂ-ਥਾਂ ’ਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਕਰਕੇ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਉਮੀਦਵਾਰ ਨੇ ਆਪ ਉਮੀਦਵਾਰ ਕੁਲਵੰਤ ਸਿੰਘ ਨੂੰ ਘੇਰਦਿਆਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਸ਼ਹਿਰ ਵਾਸੀ ਉਨ੍ਹਾਂ ਨੂੰ ਨਕਾਰ ਚੁੱਕੇ ਹਨ।
ਸ੍ਰੀ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਲੇਕਿਨ ਪੰਜਾਬੀ ਦੇ ਲੋਕ ਕੇਜਰੀਵਾਲ ਦੇ ਗੁਮਰਾਹਕੁਨ ਪ੍ਰਚਾਰ ਤੋਂ ਪਹਿਲਾਂ ਹੀ ਸੁਚੇਤ ਹਨ। ਕਿਉਂਕਿ ਉਹ ਜਦੋਂ ਪੰਜਾਬ ਆਉਂਦੇ ਹਨ ਤਾਂ ਸੂਬੇ ਦੇ ਵਿਕਾਸ ਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਦਿੱਲੀ ਜਾਂਦੇ ਹਨ ਤਾਂ ਉੱਥੇ ਵਾਤਾਵਰਨ ਪ੍ਰਦੂਸ਼ਿਤ ਦੇ ਮੁੱਦੇ ’ਤੇ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਕੋਸਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਦੋਗਲੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਖੇਤੀ ਸੈਕਟਰ ਨੂੰ ਉੱਪਰ ਚੁੱਕਣ ਲਈ ਲਗਾਤਾਰ ਕਈ ਸੁਧਾਰ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਖੇਤੀਬਾੜੀ ਵਿਵਸਥਾ ’ਤੇ 3100 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਇਸ ਦੇ ਇਲਾਵਾ ਹੁਣ 21 ਵੱਡੇ ਐਡਵਾਂਸ ਕੋਲਡ ਸਟੋਰ ਸਥਾਪਿਤ ਕੀਤੇ ਗਏ ਹਨ। ਜਿਸ ਵਿੱਚ ਕਿਸਾਨ ਆਪਣੀ ਪੈਦਾਵਾਰ ਸੁਰੱਖਿਅਤ ਰੱਖ ਸਕਦੇ ਹਨ।
ਇਸ ਮੌਕੇ ਰੂਪ ਰਾਣਾ, ਰਿੰਕੂ ਰਾਣਾ, ਸੰਜੀਵ ਰਾਣਾ, ਪਰਿਲਾਦ ਰਾਣਾ, ਓਮ ਪ੍ਰਕਾਸ਼ ਰਾਣਾ, ਨੇਤਰ ਪਾਲ, ਕੰਵਰਪਾਲ, ਕਿਰਨਪਾਲ, ਤੁਸ਼ਾਰ ਰਾਣਾ, ਪਰਮਜੀਤ ਰਾਣਾ, ਧਰਮਪਾਲ ਰਾਣਾ, ਨਰੇਸ਼ ਰਾਣਾ, ਹਰਪਾਲ ਰਾਣਾ, ਪ੍ਰਿਤਪਾਲ ਸ਼ਰਮਾ, ਨੰਬਰਦਾਰ ਸੁਭਾਸ਼, ਅਨੂਪ ਰਾਣਾ, ਕ੍ਰਿਸ਼ਨ ਥਾਣੇਦਾਰ, ਜਸਪਾਲ, ਮੋਨੂ ਬਾਲਾ, ਦਿਲਬਾਗ ਸਿੰਘ, ਬੱਬੂ ਰਾਣਾ, ਪੱਪੀ ਕੇਵਲ, ਰਾਹੁਲ ਰਾਣਾ, ਅਸ਼ੋਕ ਸ਼ਰਮਾ, ਸੁਮਿਤ ਰਾਣਾ, ਚਰਨਜੀਤ, ਸ਼ਸ਼ੀਕਾਂਤ ਸ਼ਰਮਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।