ਬੇਟੀ ਬਚਾਓ ਬੇਟੀ ਪੜਾਓ: ਭਾਜਪਾ ਨੇ ਖਰੜ ਵਿੱਚ ਮਨਾਈ ਧੀਆਂ ਦੀ ਲੋਹੜੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 14 ਜਨਵਰੀ:
ਭਾਜਪਾ ਮੰਡਲ ਪ੍ਰਧਾਨ ਮਹਿਲਾ ਮੋਰਚਾ ਖਰੜ ਅਮਰਜੀਤ ਕੌਰ ਦੀ ਅਗਵਾਈ ਵਿੱਚ ਭਾਜਪਾ ਖਰੜ ਦੇ ਦਫ਼ਤਰ ਵਿੱਚ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਧੀਆ ਦੀ ਲੋਹੜੀ ਮਨਾਈ ਗਈ। ਇਸ ਮੌਕੇ ਪ੍ਰਦੇਸ਼ ਸਕੱਤਰ ਭਾਜਪਾ ਮਹਿਲਾ ਮੋਰਚਾ ਪੰਜਾਬ ਸ੍ਰੀਮਤੀ ਏਕਤਾ ਨਾਗਪਾਲ ਅਤੇ ਜ਼ਿਲ੍ਹਾ ਉਪ ਪ੍ਰਧਾਨ ਭਾਜਪਾ ਮੁਹਾਲੀ ਨਰਿੰਦਰ ਸਿੰਘ ਰਾਣਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਛੋਟੀ ਬੱਚੀਆਂ ਨੂੰ ਤੋਹਫੇ ਵੀ ਵੰਡੇ ਗਏ ਅਤੇ ਉਨਾ ਦੇ ਸੁਨਹਿਰੀ ਭਵਿਖ ਦੀ ਕਾਮਨਾ ਵੀ ਕੀਤੀ ਗਈ। ਇਸ ਮੌਕੇ ਲੋਹੜੀ ਨੂੰ ਅਗਨੀ ਅਤੇ ਤਿਲ ਭਾਜਪਾ ਕਾਰਜਕਰਤਾਵਾ ਨੇ ਭੇਟ ਕੀਤੇ। ਇਸ ਮੋਕੇ ਸੀ੍ਰਮਤੀ ਨਾਗਪਾਲ ਨੇ ਕਾਜਕਰਤਾਵਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਬੇਟੀ ਬਚਾਓ ਬੇਟੀ ਪੜਾਓ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮਹਿਲਾਵਾ ਵਿੱਚ ਆਪਣੇ ਹੱਕਾ ਪ੍ਰਤੀ ਜਾਗਰੁਕਤਾ ਵਧੀ ਹੈ, ਅੌਰਤਾਂ ਦੀ ਸੰਖਿਆਂ ਵਿੱਚ ਵੀ ਪੂਰੇ ਦੇਸ਼ ਵਿੱਚ ਵਾਧਾ ਹੋਇਆ ਹੈ। ਇਸ ਮੌਕੇ ਨਰਿੰਦਰ ਸਿੰਘ ਰਾਣਾ ਕਿਹਾ ਕਿ ਲੜਕੀਆਂ ਕਿਸੇ ਵੀ ਗੱਲੋਂ ਲੜਕਿਆਂ ਨਾਲੋਂ ਘੱਟ ਨਹੀ ਹਨ ਅਤੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆ ਹਨ, ਮੈਂ ਬੱਚੀਆ ਦੇ ਉਜਵਲਾ ਭਵਿਖ ਦੀ ਕਾਮਨਾ ਕਰਦਾ ਹਾਂ।
ਇਸ ਮੌਕੇ ਜਨਰਲ ਸਕੱਤਰ ਮੰਡਲ ਖਰੜ ਦਵਿੰਦਰ ਸਿੰਘ ਬਰਮੀ ਅਤੇ ਰਜਿੰਦਰ ਕੁਮਾਰ ਅਰੋੜਾ, ਸਿਆਮ ਵੇਦਪੁਰੀ, ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਮਾਨਸੀ ਚੌਧਰੀ, ਰਘਵੀਰ ਸਿੰਘ ਮੋਦੀ, ਪ੍ਰੀਤਕੰਵਲ ਸਿੰਘ ਸੈਣੀ, ਕਾਂਤਾ ਸਿੰਗਲਾ, ਪਰਵੇਸ ਸ਼ਰਮਾ, ਸਵਿੰਦਰ ਸਿੰਘ ਛਿੰਦੀ, ਵਰਿੰਦਰ ਸਾਹੀ, ਸੋਦਾਗਰ ਸਿੰਘ ਕੋਮਲ, ਜਗਤਾਰ ਸਿੰਘ ਬਾਗੜੀ, ਕੁਲਜੀਤ ਕੌਰ, ਬਾਲ ਕ੍ਰਿਸ਼ਨ, ਸੋਹਨ ਸਿੰਘ, ਵਿਸਨੂ, ਦਿਨੇਸ਼ ਠਾਕੁਰ, ਪਰਮਜੀਤ ਸਿੰਘ, ਦੇਵ ਸ਼ਰਮਾ, ਕਰਤਾਰ ਕੌਰ, ਵਿਜੈ ਧਵਨ, ਬਲਦੇਵ ਸਿੰਘ ਲਾਡੀ ਆਦਿ ਵੀ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…