Share on Facebook Share on Twitter Share on Google+ Share on Pinterest Share on Linkedin ਭਾਜਪਾ ਕੌਂਸਲਰ ਸੈਹਬੀ ਅਨੰਦ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਰਿਹਾਇਸ਼ੀ ਖੇਤਰ ਵਿੱਚ ਪੁਰਾਣੀ ਸੀਵਰੇਜ ਨਿਕਾਸੀ ਦੀ ਪਾਈਪਲਾਈਨ ਬਦਲੀ ਜਾਵੇਗੀ: ਸੈਹਬੀ ਅਨੰਦ ਜਨਸਿਹਤ ਵਿਭਾਗ ਵੱਲੋਂ ਸੀਵਰੇਜ ਦੀ ਨਵੀਂ ਪਾਈਪਲਾਈਨ ਪਾਉਣ ਲਈ 3.84 ਕਰੋੜ ਦਾ ਐਸਟੀਮੇਟ ਤਿਆਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ: ਭਾਜਪਾ ਕੌਂਸਲਰ ਸੈਹਬੀ ਅਨੰਦ ਨੇ ਇੱਥੋਂ ਦੇ ਫੇਜ਼-7 (ਵਾਰਡ ਨੰਬਰ-20) ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਐਚਈ ਅਤੇ ਐਚਐਲ ਰਿਹਾਇਸ਼ੀ ਬਲਾਕ ਦੇ ਵਸਨੀਕਾਂ ਨੇ ਸਾਲਾਂ ਪੁਰਾਣੀ ਸੀਵਰੇਜ ਨਿਕਾਸੀ ਦੀ ਸਮੱਸਿਆ ਦਾ ਮੁੱਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ 1975 ਵਿੱਚ ਐਚਈ ਅਤੇ ਐਚਐਲ ਮਕਾਨ ਅਲਾਟ ਕੀਤੇ ਗਏ ਸਨ ਅਤੇ ਸੀਵਰੇਜ ਨਿਕਾਸੀ ਲਾਈਨ 45 ਸਾਲ ਤੋਂ ਵੀ ਵੱਧ ਪੁਰਾਣੀ ਹੋਣ ਕਾਰਨ ਅਕਸਰ ਥਾਂ-ਥਾਂ ਤੋਂ ਲੀਕੇਜ ਰਹਿੰਦੀ ਸੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਲੋਕਾਂ ਕਾਫੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਬੰਧੀ ਸ੍ਰੀ ਸੈਹਬੀ ਅਨੰਦ ਨੇ ਦੱਸਿਆ ਕਿ ਲੋਕਾਂ ਨੂੰ ਜਨ ਸਿਹਤ ਵਿਭਾਗ ਵੱਲੋਂ ਸੀਵਰੇਜ ਦੀ ਪੁਰਾਣੀ ਪਾਈਪਲਾਈਨ ਬਦਲ ਕੇ ਨਵੀਂ ਪਾਈਪਲਾਈਨ ਵਿਛਾਉਣ ਲਈ 3.84 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਸੀਵਰੇਜ ਲਾਈਨ ਲੋਕਾਂ ਦੇ ਘਰਾਂ ਦੇ ਹੇਠਾਂ ਤੋਂ ਲੰਘ ਰਹੀ ਹੈ ਅਤੇ ਸੀਵਰੇਜ ਜਾਮ ਹੋਣ ’ਤੇ ਗੰਦਾ ਪਾਣੀ ਓਵਰਫਲੋ ਹੋਣ ਕਾਰਨ ਹੇਠਲੀਆਂ ਮੰਜ਼ਲਾਂ ਵਿੱਚ ਰਹਿੰਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਸੀਵਰੇਜ ਪਾਈਪਲਾਈਨ ਘੱਟ ਸਮਰਥਾ ਵਾਲੀ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਮੇਅਰ ਕੁਲਵੰਤ ਸਿੰਘ ਤੋਂ ਮੰਗ ਕੀਤੀ ਗਈ ਸੀ। ਜਿਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਫੇਜ਼-7 ਦੇ ਐਚਈ ਅਤੇ ਐਚਐਲ ਬਲਾਕ ਵਿੱਚ ਸੀਵਰੇਜ ਦੀ ਨਵੀਂ ਪਾਈਪਲਾਈਨ ਵਿਛਾਉਣ ਲਈ ਤੁਰੰਤ ਕਾਰਵਾਈ ਕਰਦਿਆਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਐਸਟੀਮੇਟ ਬਣਾਉਣ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਐਸਟੀਮੇਟ ਹਾਊਸ ਵਿੱਚ ਮਤਾ ਪਾਸ ਕਰਕੇ ਤੁਰੰਤ ਪ੍ਰਭਾਵ ਨਾਲ ਨਵੀਂ ਪਾਈਪਲਾਈਨ ਪਾਈ ਜਾਵੇਗੀ। ਸ੍ਰੀ ਸੈਹਬੀ ਅਨੰਦ ਨੇ ਦੱਸਿਆ ਕਿ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੇ ਹਵਾਲੇ ਨਾਲ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਨਵੀਂ ਪਾਈਪਲਾਈਨ ਪਾਉਣ ਅਤੇ ਮੇਨ ਹੋਲਾਂ ਦੀ ਉਸਾਰੀ ਕਰਨ ਲਈ 3.84 ਕਰੋੜ ਰੁਪਏ ਦੇ ਖਰਚੇ ਦਾ ਐਸਟੀਮੇਟ ਤਿਆਰ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਨਵੀਂ ਪਾਈਪਲਾਈਨ ਮਕਾਨਾਂ ਦੇ ਬਾਹਰਵਾਰ ਪਾਈ ਜਾਵੇਗੀ ਤਾਂ ਜੋ ਸੀਵਰੇਜ ਜਾਮ ਹੋ ਕੇ ਗੰਦਾ ਪਾਣੀ ਓਵਰਫਲੋ ਹੋਣ ਦੀ ਸੂਰਤ ਵਿੱਚ ਘਰਾਂ ਵਿੱਚ ਗੰਦਗੀ ਨਾ ਫੈਲੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ