ਭਾਜਪਾ ਦੀ ਕੇਂਦਰੀ ਸਰਕਾਰ ਕਿਸਾਨਾ ਪੱਖੀ ਸਰਕਾਰ: ਸੁਖਵਿੰਦਰ ਗੋਲਡੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 11 ਸਤੰਬਰ:
ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਮੋਹਾਲੀ ਦੀ ਨਵ ਗਠਿਤ ਟੀਮ ਦੀ ਪਹਿਲੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਦੀ ਅਗਵਾਈ ਵਿੱਚ ਕੀਤੀ ਗਈ।
ਮੀਟਿੰਗ ਵਿੱਚ ਖਾਸ ਤੌਰ ਤੇ ਸੂਬਾ ਕਾਰਜਕਾਰਨੀ ਮੈਂਬਰ ਸ ਸੁਖਵਿੰਦਰ ਸਿੰਘ ਗੋਲਡੀ ਤੇ ਕਿਸਾਨ ਮੋਰਚਾ ਦੇ ਸੂਬਾ ਉਪ ਪ੍ਰਧਾਨ ਜਗਦੀਪ ਸਿੰਘ ਜੱਗੀ ਔਜਲਾ ਵੀ ਹਾਜਰ ਰਹੇ।
ਇਸ ਮੋਕੇ ਬੋਲਦਿਆਂ ਸੂਬਾ ਉਪ ਪ੍ਰਧਾਨ ਜਗਦੀਪ ਸਿੰਘ ਔਜਲਾ ਨੇ ਨਵੇਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਸਭ ਤੋਂ ਵਧੀਆ ਸੌਗਾਤ ਦੱਸਿਆ ਤੇ ਕਿਹਾ ਕਿ ਇਹਨਾਂ ਆਰਡੀਨੈਂਸਾਂ ਦੇ ਆਉਣ ਨਾਲ ਕਿਸਾਨ ਆਪਣੀ ਫਸਲ ਦਾ ਚੰਗਾ ਮੁੱਲ ਵਸੂਲ ਸਕਣਗੇ। ਉਹਨਾਂ ਵਿਰੋਧੀ ਪਾਰਟੀਆਂ ਤੇ ਤਿੱਖੇ ਵਾਰ ਕਰਦਿਆਂ ਕਿਹਾ ਝੂਠ ਪ੍ਰਚਾਰ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵਰਗਲਾ ਕੇ ਅਪਣਾ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਨੇ। ਓਹਨਾ ਐਮ ਐੱਸ ਪੀ ਨਾ ਬੰਦ ਹੋਈ ਸੀ, ਨਾ ਬੰਦ ਹੋਈ ਹੈ ਤੇ ਅੱਗੇ ਵੀ ਨਾ ਕਦੇ ਬੰਦ ਕੀਤੀ ਜਾਵੇਗੀ ਦਾ ਵਚਨ ਦੋਹਰਾਇਆ, । ਪਰ ਪੰਜਾਬ ਦੇ ਕਿਸਾਨ ਹੁਣ ਸਭ ਸਮਝਦਾ ਹੈ ਤੇ ਉਹ ਇਹਨਾਂ ਆਰਡੀਨੈਂਸਾਂ ਨੂੰ ਪੜ੍ਹ ਕੇ ਜਾਣ ਚੁੱਕਾ ਹੈ ਕਿ ਭਾਜਪਾ ਸਰਕਾਰ ਨੇ ਉਨ੍ਹਾਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਪੂਰੀ ਕੀਤੀ ਹੈ। ਇਸ ਮੋਕੇ ਬੋਲਦਿਆਂ ਸੂਬਾ ਕਾਰਜਕਾਰਨੀ ਮੈਂਬਰ ਸ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਗਰੀਬ ਤੇ ਛੋਟੇ ਕਿਸਾਨ ਦੀ ਬਾਹ ਫੜੀ ਹੈ ਤੇ ਪ੍ਰਧਾਨ ਮੰਤਰੀ ਕਿਸਾਨ ਨੀਧੀ ਯੋਜਨਾ ਵਿੱਚ 6000 ਰੁਪਏ ਸਾਲਾਨਾ ਸਹਾਇਤਾ ਦੇ ਰੂਪ ਵਿਚ ਦਿੱਤੇ ਜਾ ਰਹੇ ਹਨ। ਓਹਨਾ ਮੋਦੀ ਸਰਕਾਰ ਵਲੋਂ ਕੀਤੇ ਕੰਮਾਂ ਦੀ ਵੀ ਚਰਚਾ ਕੀਤੀ ਤੇ ਨਵ ਨਿਯੁਕਤ ਔਹਦੇਦਾਰਾਂ ਨੂੰ ਇਹ ਉਪਲੱਬਧੀਆਂ ਘਰ ਘਰ ਪੁਚਾਉਣ ਲਈ ਕਿਹਾ। ਓਹਨਾ ਕਿਹਾ ਕਿ ਪੰਜਾਬ ਇਕ ਖੇਤੀ ਮੁੱਖੀ ਸੂਬਾ ਹੈ ਤੇ ਭਾਜਪਾ ਦੀ ਲਹਿਰ ਨੂੰ ਅਸੀੱ ਪਿੰਡ ਪਿੰਡ ਲੈਕੇ ਜਾਣਾ ਹੈ ਤੇ 2022 ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣਾ ਹੈ।
ਜਿਲ੍ਹਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਨੇ ਮੀਟਿੰਗ ਵਿੱਚ ਹਾਜਰ ਅਹੁਦੇਦਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਵਿੱਚ ਜੌ ਛੋਟੇ ਕਿਸਾਨ ਅੱਜੇ ਵੀ ਬਾਹਰ ਰਹਿ ਗਏ ਹਨ , ਉਹਨਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣ ਤਾਂ ਜੋ ਕੇਂਦਰੀਏ ਖੇਤੀ ਮੰਤਰਾਲੇ ਨਾਲ ਗੱਲ ਕੀਤੀ ਜਾ ਸਕੇ ਤੇ ਕਿ ਸਾਰੇ ਛੋਟੇ ਕਿਸਾਨ ਇਸ ਸਕੀਮ ਦਾ ਲਾਹਾ ਲ ਸਕਣ। ਮੀਟਿੰਗ ਵਿੱਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਹੋਰ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਪਾਰਟੀ ਲਈ ਜੋਰ ਲਗਾਕੇ ਕੰਮ ਕਰਨ ਲਈ ਪ੍ਰੇਰਿਆ ਗਿਆ।
ਮੀਟਿੰਗ ਵਿੱਚ ਜਿਲ੍ਹਾ ਕਿਸਾਨ ਮੋਰਚਾ ਮੋਹਾਲੀ ਦੇ ਜਨਰਲ ਸਕੱਤਰ ਗਗਨਦੀਪ ਸਿੰਘ ਤੇ ਦਮਨਜੀਤ ਸਿੰਘ ਤੋਂ ਇਲਾਵਾ ਉਪ ਪ੍ਰਧਾਨ ਸੰਦੀਪ ਤਲਵਾਰ, ਹਰਪ੍ਰੀਤ ਸਿੰਘ,ਮੱਖਣ ਸਿੰਘ ਕਾਂਸਲ, ਜੋਗਾ ਸਿੰਘ ਜਵਾਹਰਪੂਰ, ਰਣਬੀਰ ਸਿੰਘ ਰਾਣਾ, ਸਕੱਤਰ ਰਿਸ਼ੀਪਾਲ ਤਿਓੁਰ, ਵਿਜੈ ਕੁਮਾਰ,ਖਜਾਨਚੀ ਜਸਪ੍ਰੀਤ ਸਿੰਘ ਪ੍ਰਿੰਸ, ਕਾਰਜਕਾਰਨੀ ਮੈਂਬਰ ਨਰੇਸ਼ ਕੁਮਾਰ ਰਾਣਾ, ਕਾਕਾ ਸਿੰਘ ਸਰਪੰਚ ਗੀਗੇਮਾਜਰਾ, ਅਮਨਦੀਪ ਸਿੰਘ, ਮਨਦੀਪ ਸਿੰਘ ਬਡਵਾਲ, ਪਰਮਿੰਦਰ ਰਾਣਾ, ਸਰਦਾਰਾ ਸਿੰਘ, ਵਿਮਲ ਤੇ ਗੁਰਦੇਵ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …