
ਰਤਨ ਕਾਲਜ ਸੋਹਾਣਾ ਵਿੱਚ ਹੋਈ ਭਾਜਪਾ ਦੀ ਸਭ ਦਾ ਸਾਥ ਤੇ ਸਭ ਦਾ ਵਿਕਾਸ਼ ਵਿਚਾਰ ਗੋਸ਼ਟੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਸਭ ਦਾ ਸਾਥ, ਸਭ ਦਾ ਵਿਕਾਸ ਵਿਚਾਰ ਗੋਸ਼ਟੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਪ੍ਰਧਾਨਗੀ ਹੇਠ ਰਤਨ ਕਾਲਜ ਸੋਹਾਣਾ ਮੁਹਾਲੀ ਵਿੱਚ ਹੋਈ। ਇਸ ਮੋਕੇ ਜਿਲਾ ਮੋਹਾਲੀ ਦੇ ਬੁਧੀਜਿਵੀ, ਸਮਾਜਿਕ ਸੰਸਥਾਵਾ ਦੇ ਨੁਮਾਇੰਦੇ ਭਾਜਪਾ ਦੇ ਅਹੁਦੇਦਾਰਾ ਆਦਿ ਸਾਮਿਲ ਹੋਏ। ਇਸ ਮੋਕੇ ਮੋਦੀ ਸਰਕਾਰ ਦੁਆਰਾ ਪਿਛਲੇ ਤਿੰਨ ਸਾਲਾ ਦੋਰਾਨ ਸਮਾਜ ਦੇ ਹਰ ਵਰਗ ਦੇ ਲਈ ਕੀਤੇ ਗਏ ਕੰਮਾ ਬਾਰੇ ਚਰਚਾ ਕਿੱਤੀ ਗਈ।
ਇਸ ਸਮਾਰੋਹ ਦੇ ਮੁੱਖ ਬੁਲਾਰੇ ਡਾ. ਸੁਭਾਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਜੀਵਨੀ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਜਿਲਾ ਪ੍ਰਧਾਨ ਸੁਸੀਲ ਰਾਣਾ ਨੇ ਸਭ ਦਾ ਸਾਥ, ਸਭ ਦਾ ਵਿਕਾਸ ਦੇ ਤਹਿਤ ਕੇਦਰ ਸਰਕਾਰ ਦੁਆਰਾ ਜਨਕਲਿਆਣਕਾਰੀ ਯੋਜਨਾਵਾ ਉਜਵਲਾ ਯੋਜਨਾ, ਜਨ ਧਨ ਯੋਜਨਾ, ਕੋਸਲ ਵਿਕਾਸ ਯੋਜਨਾ, ਮੁਦਰਾ ਯੋਜਨਾ, ਬੇਟੀ ਪੜਾਓ ਬੇਟੀ ਬਚਾਓ, ਸਵੱਛ ਭਾਰਤ, ਸਮਾਰਟ ਸਿੱਟੀ, ਸੁਕਨਯਾ ਸਮਰਿਧੀ ਯੋਜਨਾ, ਆਵਾਸ ਯੋਜਨਾ ਸੁਰਖਿਆ ਬੀਮਾ ਯੋਜਨਾ ਆਦਿ ਬਾਰੇ ਜਾਣਕਾਰੀ ਦਿੱਤੀ।
ਇਸ ਮੋਕੇ ਮੰਚ ਸੰਚਾਲਨ ਜਿਲਾ ਜਨਰਲ ਸਕੱਤਰ ਸੰਜੀਵ ਗੋਇਲ ਨੇ ਕੀਤਾ ਅਤੇ ਅੰਤ ਵਿੱਚ ਸੰਯੋਜਕ ਸਮਾਰੋਹ ਅਤੇ ਜਿਲਾ ਉਪ ਪ੍ਰਧਾਨ ਨਰਿੰਦਰ ਸਿੰਘ ਰਾਣਾ ਨੇ ਵਿਚਾਰ ਗੋਸਟੀ ਸਮਾਰੋਹ ਵਿੱਚ ਪਹੁੰਚੀਆ ਪ੍ਰਮੁੱਖ ਸਖਸਿਅਤਾ ਦਾ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੰਜੀਵ ਗੋਇਲ ਅਤੇ ਆਸੂ ਖੰਨਾ, ਜ਼ਿਲ੍ਹਾ ਉਪ ਪ੍ਰਧਾਨ ਨਰਿੰਦਰ ਸਿਘ ਰਾਣਾ ਅਤੇ ਸੋਮ ਚੰਦ ਗੋਇਲ, ਮੰਡਲ ਪ੍ਰਧਾਨ ਮੁਹਾਲੀ ਦਿਨੇਸ ਸਰਮਾ, ਤਰਸੇਮ ਬਗਰਿਥ ਕੁਰਾਲੀ, ਰਾਜਪਾਲ ਰਾਣਾ ਲਾਲੜੂ, ਪਵਨ ਮਨੋਚਾ ਮੋਹਾਲੀ3, ਭੁਪਿੰਦਰ ਸਿੰਘ ਜ਼ੀਰਕਪੁਰ, ਅਮਿਤ ਸ਼ਰਮਾ ਖਰੜ ਅਤੇ ਭੁਪਿੰਦਰ ਸਿੰਘ ਭੁਪੀ ਨਵਾਂ ਗਰਾਓਂ, ਸਿਆਮ ਵੈਦਪੁਰੀ, ਮਾਨਸੀ ਚੌਧਰੀ, ਜਤਿੰਦਰ ਰਾਣਾ, ਨਿਰਮਲ ਸਿੰਘ ਨਿੰਮਾ, ਪਰਮਜੀਤ ਸਿੰਘ ਵਾਲੀਆ, ਨਵੀਨ ਸਾਗਵਾਨ, ਨੀਤੂ ਖੁਰਾਣਾ, ਤੁਲਿਕਾ ਤ੍ਰਿਪਾਠੀ, ਰਜੀਵ ਸ਼ਰਮਾ, ਹਰਚਰਨ ਸਿੰਘ, ਕਿਸੌਰ ਵਰਮਾ, ਦੀਪਾ ਚੋਲਟਾ, ਚੰਪਾ ਰਾਣਾ, ਬਰਜੇਸ ਮੋਦਗਿੱਲ, ਤਿਵਾਣਾ, ਗਿੱਲ, ਸੁਰੇਸ਼ ਯਾਦਵ, ਵਰਿੰਦਰ ਸਾਹੀ, ਗੋਲਡੀ ਸ਼ੁਕਲਾ, ਕਿਰਨ, ਵਰਿੰਦਰ ਸੋਢੀ, ਪ੍ਰਵੇਸ਼ ਸ਼ਰਮਾ, ਸੰਕੁਤਲਾ ਵੀ ਹਾਜ਼ਰ ਸਨ।