ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਮੁਹਾਲੀ ਦੀ ਨਵੀਂ ਟੀਮ ਦਾ ਅੈਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ 30 ਅਗਸਤ:
ਭਾਜਪਾ ਕਿਸਾਨ ਮੋਰਚਾ ਮੁਹਾਲੀ ਜ਼ਿਲ੍ਹਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਵਲੋਂ ਆਪਣੀ ਜ਼ਿਲ੍ਹਾ ਇਕਾਈ ਦਾ ਐਲਾਨ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਪੰਜਾਬ ਕਾਰਜਕਾਰਨੀ ਦੇ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਸੂਬਾ ਮੀਤ ਪ੍ਰਧਾਨ ਕਿਸਾਨ ਮੋਰਚਾ ਜਗਦੀਪ ਸਿੰਘ ਜੱਗੀ ਤੇ ਭਾਜਪਾ ਜਿਲਾ ਪ੍ਰਧਾਨ ਸੁਸ਼ੀਲ ਰਾਣਾ ਨਾਲ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਅੱਜ ਕੀਤਾ ਗਿਆ।
ਅੱਜ ਇੱਥੇ ਸ੍ਰੀ ਪ੍ਰੀਤ ਕੰਵਲ ਸਿੰਘ ਸੈਣੀ ਨੇ ਦੱਸਿਆ ਕਿ 30 ਮੈਂਬਰੀ ਜਿਲ੍ਹਾ ਇਕਾਈ ਵਿੱਚ ਗਗਨਪ੍ਰੀਤ ਸਿੰਘ ਦਾਊਂ, ਦਮਨਜੀਤ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੰਦੀਪ ਤਲਵਾਰ, ਬਲਜੀਤ ਸਿੰਘ ਵਿੱਕੀ, ਹਰਪ੍ਰੀਤ ਸਿੰਘ, ਮੱਖਣ ਸਿੰਘ ਕਾਂਸਲ, ਜੋਗਾ ਸਿੰਘ ਜਵਾਹਰਪੁਰ ਤੇ ਰਣਵੀਰ ਰਾਣਾ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਗਮੋਹਨ ਸਿੰਘ ਗਰੇਵਾਲ, ਰਿਸ਼ੀਪਾਲ ਤਿਊੜ, ਵਿਜੈ ਕੁਮਾਰ ਟਰਕੜ, ਪ੍ਰਿਤਪਾਲ ਸਿੰਘ ਸੰਧੂ, , ਦਮਨਦੀਪ ਸਿੰਘ ਢਿੱਲੋਂ ਤੇ ਵਿਜੈ ਕੁਮਾਰ ਵਿੱਕੀ ਨੂੰ ਸੈਕਟਰੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ। ਕੈਸ਼ੀਅਰ ਦੇ ਅਹੁਦੇ ਲਈ ਜਸਪ੍ਰੀਤ ਸਿੰਘ ਤੇ ਕੁਸ਼ ਰਾਜਪੂਤ ਨੂੰ ਆਈ ਟੀ ਇੰਚਾਰਜ ਜਿਲ੍ਹਾ ਕਿਸਾਨ ਮੋਰਚਾ ਨਿਯੁਕਤ ਕੀਤਾ ਗਿਆ ਹੈ | ਇਹਨਾਂ ਅਹੁਦੇਦਾਰਾਂ ਦੇ ਨਾਲ 12 ਕਾਰਜਕਾਰੀ ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ। ਜਿਹਨਾਂ ਵਿੱਚ ਸਤਨਾਮ ਸਿੰਘ, ਕੁਲਵਿੰਦਰ ਸਿੰਘ ਕਾਲਾ, ਨਰੇਸ਼ ਕੁਮਾਰ ਰਾਣਾ, ਸਰਬਜੀਤ ਸਿੰਘ, ਕਾਕਾ ਸਿੰਘ ਗੀਗੇਮਾਜਰਾ, ਸਤਪਾਲ ਰਾਣਾ, ਸਤਿੰਦਰ ਸਿੰਘ ਵਜੀਦਪੁਰ, ਅਮਨਦੀਪ ਸਿੰਘ ਗੀਗੇਮਾਜਰਾ, ਮਨਦੀਪ ਸਿੰਘ ਬਡਵਾਲ, ਪਰਮਿੰਦਰ ਰਾਣਾ, ਜਗਦੇਵ ਸਿੰਘ ਜੱਗੀ ਤੇ ਜਗਦੀਸ਼ ਸਿੰਘ ਗੋਲੀ ਸ਼ਾਮਲ ਹਨ।
ਜ਼ਿਲ੍ਹਾ ਪ੍ਰਧਾਨ ਪ੍ਰੀਤ ਕੰਵਲ ਸਿੰਘ ਸੈਣੀ ਨੇ ਨਵੇਂ ਐਲਾਨੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਾਰਟੀ ਪ੍ਰਤੀ ਸਖ਼ਤ ਮਿਹਨਤ ਅਤੇ ਵਫ਼ਾਦਾਰੀ ਨੂੰ ਦੇਖਦਿਆਂ ਉਹਨਾਂ ਨੂੰ ਜਿਲੇ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ| ਉਹਨਾਂ ਨੇ ਕਿਹਾ ਕਿ ਨਵ ਨਿਯੁਕਤ ਅਹੁਦੇਦਾਰਾਂ ਪਾਰਟੀ ਦੇ ਪ੍ਰਚਾਰ ਨੂੰ ਅੱਗੇ ਵਧਾਉਣਗੇ ਅਤੇ ਵਰਕਰਾਂ ਦੇ ਸਹਿਯੋਗ ਨਾਲ ਭਾਜਪਾ ਦੀ ਕੇਂਦਰ ਸਰਕਾਰ ਦੀਆ ਨੀਤੀਆਂ ਨੂੰ ਘਰ-ਘਰ ਪਹਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …