nabaz-e-punjab.com

ਸਿੰਡਨੀ ਤੋਂ ਆਏ ਭਾਜਪਾ ਆਗੂ ਤੇ ਸਾਥੀ ਦਾ ਨਹੀਂ ਹੋਇਆ ਟੈੱਸਟ

ਕਰਫਿਊ ਕਾਰਨ ਦੋ ਮਹੀਨੇ ਬਾਅਦ ਵਿਦੇਸ਼ ’ਚੋਂ ਵਤਨ ਪਰਤੇ ਭਾਜਪਾ ਆਗੂ ਤੇ ਹੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਉਧਰ, ਪਿਛਲੇ ਦਿਨੀਂ ਸਿੰਡਨੀ ਤੋਂ ਮੁਹਾਲੀ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਖੁਸ਼ਵੰਤ ਰਾਏ ਗੀਗਾ ਅਤੇ ਸਮਾਜ ਸੇਵੀ ਆਗੂ ਸੁਖਦੀਪ ਸਿੰਘ ਨਿਆਂ ਸ਼ਹਿਰ-ਬਡਾਲਾ ਦਾ ਹੁਣ ਤੱਕ ਟੈਸਟ ਨਹੀਂ ਕੀਤਾ ਗਿਆ ਹੈ। ਇਹ ਦੋਵੇਂ ਜਾਣੇ ਅਰਿਸ਼ਤਾ ਰੈਸਟੋਰੈਂਟ ਨਿਊ ਸੰਨੀ ਇਨਕਲੇਵ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਹਨ। ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਬੀਤੀ 5 ਮਾਰਚ ਨੂੰ ਸਿੰਡਨੀ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਗਏ ਸੀ ਅਤੇ ਵਿਆਹ ਤੋਂ ਬਾਅਦ ਉਹ ਕੁੱਝ ਦਿਨ ਘੁੰਮਣ ਫਿਰਨ ਲਈ ਉੱਥੇ ਰੁਕ ਗਏ ਅਤੇ ਇਸ ਦੌਰਾਨ ਪੰਜਾਬ ਵਿੱਚ ਕਰਫਿਊ ਲਾਗੂ ਕਰ ਦਿੱਤਾ। ਜਿਸ ਕਾਰਨ ਉਹ ਦੋ ਮਹੀਨੇ ਵਿਦੇਸ਼ੀ ਮੁਲਕ ਵਿੱਚ ਫਸੇ ਰਹੇ।
ਉਨ੍ਹਾਂ ਦੱਸਿਆ ਕਿ ਉਹ ਬੀਤੀ 23 ਮਈ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚੇ ਸੀ ਅਤੇ ਅਗਲੇ ਦਿਨ ਉਨ੍ਹਾਂ ਨੂੰ ਸਰਕਾਰੀ ਮੈਰੀਟੋਰੀਅਮ ਸਕੂਲ ਸੈਕਟਰ-70 ਵਿੱਚ ਬਣਾਏ ਗਏ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਵਿੱਚ ਲਿਆਂਦਾ ਗਿਆ ਪ੍ਰੰਤੂ ਇਕਾਂਤਵਾਸ ਕੇਂਦਰ ਵਿੱਚ ਮੁੱਢਲੀ ਸਹੂਲਤਾਂ ਦੀ ਅਣਹੋਂਦ ਕਾਰਨ ਉਹ ਉੱਥੋਂ ਅਰਿਸ਼ਤਾ ਰੈਸਟੋਰੈਂਟ ਨਿਊ ਸੰਨੀ ਇਨਕਲੇਵ ਵਿੱਚ ਆ ਗਏ ਅਤੇ ਉੱਥੇ ਵੱਖੋ ਵੱਖਰੇ ਕਮਰਿਆਂ ਵਿੱਚ ਇਕਾਂਤਵਾਸ ਵਿੱਚਜ ਰਹਿ ਰਹੇ ਹਨ ਲੇਕਿਨ ਬੁੱਧਵਾਰ ਸ਼ਾਮ ਤੱਕ ਉਨ੍ਹਾਂ ਦਾ ਟੈੱਸਟ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਹਾਲੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਿਹਤ ਜਾਂਚ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਨਾਲ ਮੁਕੰਮਲ ਕਰਨਾ ਚਾਹੀਦਾ ਹੈ ਤਾਂ ਉਹ ਆਪਣੇ ਘਰਾਂ ਵਿੱਚ ਜਾ ਸਕਣ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…