ਭਾਜਪਾ ਆਗੂ ਤੇ ਅਕਾਲੀ ਸਮਰਥਕਾਂ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਉਸ ਸਮੇਂ ਸ਼ਿਖਰਾਂ ’ਤੇ ਪਹੁੰਚ ਗਈ ਜਦੋਂ ਇੱਥੋਂ ਦੇ ਵਾਰਡ ਨੰਬਰ-47 ਤੋਂ ਭਾਜਪਾ ਆਗੂ ਬੀਬੀ ਰਜਨੀ ਭੱਟ ਨੇ ਕਾਂਗਰਸੀ ਉਮੀਦਵਾਰ ਆਗੂ ਬੀਬੀ ਸੁਮਨ ਰਾਣੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰਦੇ ਹੋਏ ਕਾਂਗਰਸ ਦਾ ਪੱਲਾ ਫੜ ਲਿਆ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਬੀਬੀ ਕੁਲਦੀਪ ਕੌਰ ਕੰਗ ਦੇ ਕੱਟੜ ਸਮਰਥਕ ਇਸ਼ ਕੁਮਾਰ ਇਸ਼ੂ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਵਾਰਡ ਨੰਬਰ-5 ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਰੁਪਿੰਦਰ ਕੌਰ ਰੀਨਾ ਦੇ ਹੱਕ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਅਤੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗਣ ਦਾ ਐਲਾਨ ਕਰ ਦਿੱਤਾ।
ਇਨ੍ਹਾਂ ਆਗੂਆਂ ਦੇ ਪਾਰਟੀ ਨਾਲ ਜੁੜਨ ਕਾਂਗਰਸੀ ਉਮੀਦਵਾਰਾਂ ਦੀ ਜਿੱਤ ਲਗਪਗ ਪੱਕੀ ਜਾਪਦੀ ਹੈ। ਕਾਂਗਰਸ ਪਾਰਟੀ ਦਾ ਪੱਲਾ ਫੜ੍ਹਨ ਉੱਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਨ੍ਹਾਂ ਦੋਵਾਂ ਆਗੂਆਂ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਅੱਜ ਬਲਬੀਰ ਸਿੰਘ ਸਿੱਧੂ ਨੇ ਵਾਰਡ ਨੰਬਰ-49 ਤੋਂ ਉਮੀਦਵਾਰ ਬੀਬੀ ਗੁਰਪ੍ਰੀਤ ਕੌਰ, ਵਾਰਡ ਨੰਬਰ-45 ਤੋਂ ਬੀਬੀ ਮੀਨਾ ਕੌਂਡਲ ਅਤੇ ਵਾਰਡ ਨੰਬਰ-32 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਭੋਲੂ ਦੇ ਚੋਣ ਦਫਤਰਾਂ ਦਾ ਉਦਘਾਟਨ ਕੀਤਾ ਅਤੇ ਲੋਕਾਂ ਮੋਹਾਲੀ ਸ਼ਹਿਰ ਦੀ ਤਰੱਕੀ ਲਈ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਣ ਦੀ ਅਪੀਲ ਵੀ ਕੀਤੀ।
ਵੱਖ ਚੋਣ ਮੀਟਿੰਗਾਂ ਦੌਰਾਨ ਬੋਲਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਸ਼ਹਿਰ ਵਿੱਚ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨੂੰ ਗਿਣਵਾਇਆ ਅਤੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਵਿਕਾਸਪੱਖੀ ਨੀਤੀਆਂ ਕਾਰਨ ਹੀ ਅੱਜ ਸ਼ਹਿਰ ਵਿਚ ਮੈਡੀਕਲ ਕਾਲਜ, ਨਵੀਆਂ ਡਿਸਪੈਂਸਰੀਆਂ, ਕਮਿਊਨਿਟੀ ਸੈਂਟਰ, ਸੀਵਰੇਜ ਸਿਸਟਮ ਦਾ ਨਵੀਨੀਕਰਨ, ਪਾਣੀ ਦੀ ਪਾਈਪਲਾਈਨ ਵਰਗੇ ਅਹਿਮ ਕੰਮ ਸੁਰੂ ਹੋਏ ਹਨ। ਉਨ੍ਹਾਂ ਪੂਰੇ ਮੁਹਾਲੀ ਸ਼ਹਿਰ ’ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਮਿਲ ਰਿਹਾ ਭਾਰੀ ਜਨਸਮਰਥਨ ਵਿਰੋਧੀ ਪਾਰਟੀਆਂ ਲਈ ਸਿਰਦਰਦੀ ਦਾ ਕਾਰਨ ਬਣਦਾ ਜਾ ਰਿਹਾ ਹੈ।
ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਾਬਕਾ ਕੌਂਸਲਰ ਸ਼ਾਮ ਬਾਂਸਲ, ਪੱਪੂ ਬਾਂਸਲ, ਅਮਰਜੀਤ ਸਿੰਘ ਮਾਵੀ, ਮੋਹਨ ਸਿੰਘ, ਸੁਰਿੰਦਰ ਸਿੰਘ ਛਿੰਦਾ, ਰਾਮ ਕੁਮਾਰ ਬਾਂਸਲ, ਰਜਿੰਦਰ ਬੱਬੂ, ਮਨਜੀਤ ਸਿੰਘ, ਸੁਭਾਸ਼ ਵਾਲੀਆ, ਚਰਨਜੀਤ ਅਨੇਜਾ, ਸੁੱਚਾ ਸਿੰਘ ਕਲੌੜ, ਬੀਬੀ ਪ੍ਰਭਜੋਤ ਕੌਰ ਬੈਂਸ, ਬਲਦੇਵ ਸਿੰਘ ਧਨੋਆ, ਸੁਖਪਾਲ ਸਿੰਘ, ਸ਼ੇਰ ਸਿੰਘ, ਸੁਖਦੀਪ ਸਿੰਘ, ਹੇਮਦੀਪ ਸਿੰਘ, ਦਰਸਨ ਸਿੰਘ ਗੁਲਾਟੀ, ਹਰਜੀਤ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…