Nabaz-e-punjab.com

ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਭਾਜਪਾ ਵੱਲੋਂ ਬੜਮਾਜਰਾ ਕਲੋਨੀ ਵਿੱਚ ਪ੍ਰਚਾਰ

ਸੀਏਏ ਮੁੱਦੇ ’ਤੇ ਭਾਜਪਾ ਵੱਲੋਂ ਕਾਂਗਰਸ ਤੇ ਖੱਬੇਪੱਖੀਆਂ ਨੂੰ ਗਲਤ ਪ੍ਰਚਾਰ ਕਰਨ ਤੋਂ ਤਾੜਨਾ: ਗੋਲਡੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
ਨਾਗਰਿਕਤਾ ਸੋਧ ਕਨੂੰਨ (ਸੀਏਏ) ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਖੱਬੇਪੱਖੀ ਪਾਰਟੀਆਂ ਵੱਲੋਂ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗਲਤ ਫ਼ਹਿਮੀਆਂ ਫੈਲਾਈਆਂ ਜਾ ਰਹੀਆਂ ਹਨ ਜਦੋਂ ਕਿ ਇਹ ਕਾਨੂੰਨ ਭਾਰਤ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਖਿਲਾਫ਼ ਨਹੀਂ ਹੈ। ਇਹ ਵਿਚਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਨੇ ਅੱਜ ਇੱਥੇ ਪਿੰਡ ਬੜਮਾਜਰਾ ਕਾਲੋਨੀ ਵਿੱਚ ਸੀਏਏ ਦੇ ਹੱਕ ਵਿੱਚ ਪ੍ਰਚਾਰ ਕਰਨ ਸਬੰਧੀ ਬੁਲਾਈ ਗਈ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸੀਏਏ ਦੇ ਖ਼ਿਲਾਫ਼ ਗਲਤ ਪ੍ਰਚਾਰ ਅਤੇ ਵਿਰੋਧ ਕਰਨ ਵਾਲੀ ਕਾਂਗਰਸ ਪਾਰਟੀ ਅਤੇ ਖੱਬੇਪੱਖੀਆਂ ਨੂੰ ਸਖ਼ਤ ਤਾੜਨਾ ਕਰਦੀ ਹੈ।
ਭਾਜਪਾ ਆਗੂ ਸੁਖਵਿੰਦਰ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਕੁਝ ਖੱਬੇਪੱਖੀ ਪਾਰਟੀਆਂ ਇਸ ਕਾਨੂੰਨ ਨੂੰ ਲੋਕ ਵਿਰੋਧੀ ਦੱਸ ਕੇ ਖਾਸ ਤੌਰ ’ਤੇ ਮੁਸਲਮਾਨਾਂ ਨੂੰ ਭੜਕਾਉਣ ਵਿੱਚ ਜੁਟੇ ਹੋਏ ਹਨ ਜਦੋਂ ਕਿ ਇਹ ਕਾਨੂੰਨ ਮੁਸਲਮਾਨਾਂ ਦੇ ਖ਼ਿਲਾਫ਼ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਕਾਂਗਰਸ ਪਾਰਟੀ ਅਤੇ ਖੱਬੇਪੱਖੀਆਂ ਦੇ ਗਲਤ ਪ੍ਰਚਾਰ ਵਿੱਚ ਨਾ ਆਉਣ।
ਵੁਆੲਸ ਆਫ਼ ਇੰਡਆ ਦੀ ਯਾਤਰਾ ਵਿੱਚ ਵੀ ਸਮਰਥਨ ਦਾ ਐਲਾਨ:
ਇਸ ਮੌਕੇ ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ ਸਮੇਤ ਭਾਜਪਾ ਦੇ ਜ਼ਿਲ੍ਹਾ ਮੁਹਾਲੀ ਤੋਂ ਪ੍ਰਧਾਨ ਸੁਸ਼ੀਲ ਰਾਣਾ, ਉਮਾ ਕਾਂਤ ਤਿਵਾੜੀ, ਅਰੁਣ ਕੁਮਾਰ ਕੌਂਸਲਰ ਨਗਰ ਨਿਗਮ ਮੋਹਾਲੀ, ਅਨਿਲ ਕੁਮਾਰ ਗੁੱਡੂ ਭਾਜਪਾ ਮੰਡਲ ਪ੍ਰਧਾਨ ਮੋਹਾਲੀ, ਸੰਜੀਵ ਗੋਇਲ, ਰਾਜੀਵ ਸ਼ਰਮਾ, ਅਨਿਲ ਗਰੋਵਰ, ਭਾਜਪਾ ਕਿਸਾਨ ਮੋਰਚਾ ਦੇ ਜਗਦੀਪ ਸਿੰਘ ਅੌਜਲਾ ਆਦਿ ਨੇ ਵੀ ਸੀਏਏ ਦੇ ਪੱਖ ਵਿੱਚ ਵੁਆਇਸ ਆਫ਼ ਇੰਡੀਆ ਵੱਲੋਂ 26 ਜਨਵਰੀ ਨੂੰ ਮੁਹਾਲੀ ਵਿੱਚ ਕੱਢੀ ਜਾ ਰਹੀ ਯਾਤਰਾ ਨੂੰ ਵੀ ਸਮਰਥਨ ਦੇਣ ਦਾ ਐਲਾਨ ਕੀਤਾ। ਸ੍ਰੀ ਗੋਲਡੀ ਨੇ ਦੱਸਿਆ ਕਿ ਇਹ ਯਾਤਰਾ 26 ਜਨਵਰੀ ਨੂੰ ਮੁਹਾਲੀ ਦੇ ਫੇਜ਼-8 ਤੋਂ ਸ਼ੁਰੂ ਹੋ ਕੇ ਫੇਜ਼-5 ਵਿੱਚ ਜਾ ਕੇ ਖ਼ਤਮ ਹੋਵੇਗੀ। ਇਸ ਵਿੱਚ ਭਾਜਪਾ ਵਰਕਰਾਂ ਵੱਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸ ਮੌਕੇ ਤੇਜਿੰਦਰ ਕੌਰ ਅਤੇ ਪਰਮਜੀਤ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…