
ਰਾਮ ਮੰਦਰ ਉਸਾਰੀ ਦੀ ਖ਼ੁਸ਼ੀ ਮੌਕੇ 25 ਕੁਇੰਟਲ ਦੇਸੀ ਘੀ ਦੇ ਲੱਡੂ ਵੰਡੇਗੀ ਭਾਜਪਾ: ਤੇਜਿੰਦਰ ਸਰਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਭਾਜਪਾ ਵਰਕਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਭਾਜਪਾ ਦੇ ਸੂਬਾ ਸਕੱਤਰ ਤੇਜਿੰਦਰ ਸਿੰਘ ਸਰਾਂ ਨੇ ਦੱਸਿਆ ਕਿ 5 ਅਗਸਤ ਨੂੰ ਅਯੋਧਿਆਂ ਦੀ ਧਰਤੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਤਿਹਾਸਕ ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਸਬੰਧੀ ਭਾਜਪਾ ਵਰਕਰਾਂ ਅਤੇ ਹਿੰਦੂ ਵਰਗ ਦੇ ਲੋਕਾਂ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਖ਼ੁਸ਼ੀ ਨੂੰ ਦੁੱਗਣਾ ਕਰਨ ਲਈ 25 ਕੁਇੰਟਲ ਸ਼ੁੱਧ ਦੇਸੀ ਘੀ ਦੇ ਲੱਡੂ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੰਡੀਗੜ੍ਹ ਵਿੱਚ ਹੋਣ ਵਾਲੇ ਸਮਾਗਮ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਚੰਡੀਗੜ੍ਹ ਦੇ ਪ੍ਰਧਾਨ ਅਰੁਣ ਸੂਦ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਰਾਮਬੀਰ ਭੱਟੀ ਨੂੰ ਕੋਆਰਡੀਨੇਟਰ ਲਗਾਇਆ ਗਿਆ ਹੈ। ਜਦੋਂਕਿ ਇਸ ਸਮਾਗਮ ਨੂੰ ਸਫਲ ਬਣਾਉਣ ਦੇ ਲਈ ਸੀਨੀਅਰ ਆਗੂ ਰਵੀਕਾਂਤ ਸ਼ਰਮਾ, ਅਨੂਪ ਗੁਪਤਾ, ਗੌਰਵ ਗੋਇਲ, ਅਤੇ ਵਿਨੋਦ ਅਗਰਵਾਲ ਵੀ ਪੱਬਾਂ ਭਾਰ ਹੋ ਕੇ ਕੰਮ ’ਤੇ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮਹਿੰਦਰ ਨਿਰਾਲਾ, ਆਈਟੀ ਹੈੱਡ ਅਮਿਤ ਰਾਣਾ, ਹਰਬਾਜ਼ ਸਿੰਘ ਹੁੰਦਲ, ਸਤਨਾਮ ਸਿੰਘ, ਗੁਰਮੇਲ ਸਿੰਘ ਸੈਣੀ, ਹਰਿੰਦਰਪਾਲ ਰੰਧਾਵਾ, ਰਾਮਦੇਵ ਸੈਣੀ ਅਤੇ ਮੋਹਨ ਹਸਨਪੁਰੀ ਅਤੇ ਹੋਰ ਭਾਜਪਾ ਵਰਕਰ ਲੱਡੂ ਵਟਣ ਦੀ ਸੇਵਾ ਵਿੱਚ ਲੱਗੇ ਹੋਏ ਹਨ।