ਭਾਜਪਾ ਦੀ ਕਰਨਾਟਕ ਜਿੱਤ ਦੀ ਖੁਸ਼ੀ, ਮੁਹਾਲੀ ਵਿੱਚ ਲੱਡੂ ਵੰਡੇ

ਦੇਸ਼ ਦੀ ਨੈਸ਼ਨਲ ਪਾਰਟੀ ਅਖਵਾਉਣ ਵਾਲੀ ਕਾਂਗਰਸ ਪਾਰਟੀ ਰੀਜ਼ਨਲ ਪਾਰਟੀ ਬਣ ਕੇ ਸਿਮਟੀ: ਗੋਲਡੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਜਨਹਿਤ ਪੱਖੀ ਨੀਤੀਆਂ ਦਾ ਅਸਰ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਸਮੇਂ ਦੇਸ਼ ਦੀ 95 ਫੀਸਦੀ ਅਬਾਦੀ ਉਤੇ ਕਾਬਜ਼ ਹੋ ਚੁੱਕੀ ਹੈ ਜਦਕਿ ਕਿਸੇ ਸਮੇਂ ਦੇਸ਼ ਦੀ ਨੈਸ਼ਨਲ ਪਾਰਟੀ ਅਖਵਾਉਣ ਵਾਲੀ ਕਾਂਗਰਸ ਪਾਰਟੀ ਹੁਣ ਰੀਜ਼ਨਲ ਪਾਰਟੀ ਬਣ ਕੇ ਰਹਿ ਗਈ ਹੈ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਨੇ ਕਰਨਾਟਕ ਵਿਧਾਨ ਸਭਾ ਵਿਚ ਭਾਜਪਾ ਦੀ ਜਿੱਤ ਸਬੰਧੀ ਲੱਡੂ ਵੰਡਣ ਮੌਕੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ੍ਰੀ ਗੋਲਡੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਅਨੇਕਾਂ ਵਿਰੋਧਾਂ ਦੇ ਬਾਵਜੂਦ ਵੀ ਦੇਸ਼ ਦੀ ਸਿਆਸਤ ਵਿਚ ਮੋਦੀ ਦਾ ਕਬਜ਼ਾ ਵਧਦਾ ਜਾ ਰਿਹਾ ਹੈ। ਕਰਨਾਟਕ ਦੀ ਜਿੱਤ ਨੇ ਹੁਣ ਸਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਇਕ ਵਾਰ ਤੋਂ ਫਿਰ ਮੋਦੀ ਮੈਜ਼ਿਕ ਚੱਲਣ ਦਾ ਸੰਕੇਤ ਦੇ ਦਿੱਤਾ ਹੈ।
ਭਾਜਪਾ ਦੇ ਸਾਬਕਾ ਜ਼ਿਲ੍ਹਾ ਵਾਈ ਪ੍ਰਧਾਨ ਰਮੇਸ਼ ਕੁਮਾਰ ਵਰਮਾ ਨੇ ਕਿਹਾ ਕਿ ਕਰਨਾਟਕ ਵਿਚ ਕਾਂਗਰਸ ਪਾਰਟੀ ਨੇ ਭਾਵੇਂ ਜਨਤਾ ਦਲ ਸੈਕੂਲਰ (ਜੇ.ਡੀ.ਐਸ.) ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰਕੇ ਬੈਕਡੋਰ ਐਂਟਰੀ ਕਰਨ ਦੀ ਕੋਝੀ ਕੋਸ਼ਿਸ਼ ਵੀ ਕਰ ਚੁੱਕੀ ਹੈ ਪ੍ਰੰਤੂ ਹਕੀਕਤ ਇਹ ਹੈ ਕਿ ਕਾਂਗਰਸ ਪਾਰਟੀ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੇਗੀ ਅਤੇ ਕਰਨਾਟਕ ਵਿਚ ਵੀ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਬਣ ਕੇ ਰਹੇਗੀ। ਇਸ ਮੌਕੇ ਪ੍ਰਕਾਸ਼ਵਤੀ, ਅਰੁਣ ਸ਼ਰਮਾ, ਅਸ਼ੋਕ ਝਾਅ, ਸੈਂਹਬੀ ਅਨੰਦ, ਹਰਦੀਪ ਸਿੰਘ ਸਰਾਓ, ਬੌਬੀ ਕੰਬੋਜ਼ (ਸਾਰੇ ਭਾਜਪਾ ਕੌਂਸਲਰ), ਦਿਨੇਸ਼ ਸ਼ਰਮਾ, ਸੋਹਣ ਸਿੰਘ (ਦੋਵੇਂ ਮੰਡਲ ਪ੍ਰਧਾਨ), ਜਤੇਂਦਰ ਗੋਇਲ, ਜਾਵੇਦ ਅਸਲਮ, ਹੋਸ਼ਿਆਰ ਚੰਦ ਸਿੰਗਲਾ, ਕ੍ਰਿਸ਼ਨ ਚੰਦ, ਗਗਨ ਸ਼ਰਮਾ, ਚੰਦਰ ਜੁਆਲ, ਆਰ.ਪੀ. ਗੁਪਤਾ, ਅਮਨਦੀਪ ਮੁੰਡੀ, ਗੁਰਬੀਰ ਕੌਰ, ਕਿਰਨ ਗੁਪਤਾ, ਅਨਿਲ ਕੁਮਾਰ ਗੁੱਡੂ, ਬਚਨ ਸਿੰਘ, ਉਮਾ ਕਾਂਤ ਤਿਵਾੜੀ, ਹਰਬੰਸ ਸਿੰਘ, ਬਲਜੀਤ ਕੌਰ, ਸਤਪਾਲ ਸਿੰਘ, ਮਨਦੀਪ ਸਿੰਘ, ਵਿਸ਼ਾਲ ਮੰਡਲ, ਮੰਗਲ ਦਾਸ, ਪੰਕਜ ਦੂਬੇ, ਦੀਪਕ ਪਾਂਡੇ, ਮਨਿੰਦਰ ਸਿੰਘ, ਰਾਜੇਸ਼ ਵਰਮਾ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…